13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

19ਵਾਂ ਪੀ.ਡੀ.ਐਫ.ਏ, ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ 7, 8, 9 ਫਰਵਰੀ ਨੂੰ ਪਸ਼ੂ ਮੰਡੀ ਜਗਰਾਉਂ 'ਚ

Ad Position 21
No active advertisement
ਅਜੀਤ ਡੈਸਕ 30-01-2026
ਕਾਠਗੜ੍ਹ, 29 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19ਵਾਂ ਪੀ.ਡੀ.ਐਫ.ਏ ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ 7, 8, 9 ਫਰਵਰੀ ਨੂੰ ਪਸ਼ੂ ਮੰਡੀ ਜਗਰਾਉਂ (ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਐਗਜੈਕਟਿਵ ਮੈਂਬਰ ਸਰਪੰਚ ਰਾਮਪਾਲ ਨੇ ਕਾਠਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਲਜੀਤ ਸਿੰਘ ਸਦਰਪੁਰਾ ਪੀ. ਡੀ. ਐਫ. ਏ ਪ੍ਰਧਾਨ ਅਤੇ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੀ. ਡੀ. ਐਫ. ਏ, ਬਲਵੀਰ ਸਿੰਘ ਜਰਨਲ ਸਕੱਤਰ ਪੰਜਾਬ ਪੀ.ਡੀ.ਐਫ.ਏ ਅਤੇ ਮਨੀ ਚੌਧਰੀ ਜ਼ਿਲ੍ਹਾ ਵਾਈਸ ਪ੍ਰਧਾਨ ਪੀ. ਡੀ.ਐਫ.ਏ, ਜਗਤਾਰ ਸਿੰਘ ਬਲਾਕ ਪ੍ਰਧਾਨ ਪੀ.ਡੀ.ਐਫ.ਏ ਦੇ ਸਾਂਝੇ ਯਤਨਾ ਸਦਕਾ ਇਹ ਡੇਅਰੀ ਤੇ ਐਗਰੀ ਐਕਸਪੋ ਕਰਵਾਇਆ ਜਾਂਦਾ ਹੈ | ਇਸ ਵਿੱਚ ਚੋਟੀ ਦੇ ਦੁਧਾਰੂ ਪਸ਼ੂਆਂ ਦੇ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਡੇਅਰੀ ਅਤੇ ਐਗਰੀ ਐਕਸਪੋ ਵਿੱਚ ਦੁਨੀਆਂ ਭਰ ਤੋਂ ਪਸ਼ੂ ਪਾਲਕ ਆਪਣੇ ਨਸਲੀ ਪਸ਼ੂਆਂ ਗਾਵਾਂ ਤੇ ਮੱਝਾਂ ਨੂੰ ਲੈ ਕੇ ਪਹੁੰਚਦੇ ਹਨ | ਜੇਤੂ ਪਸ਼ੂ ਮਾਲਕਾਂ ਨੂੰ ਵੱਡੇ ਇਨਾਮਾਂ ਨਾਲ ਨਿਵਾਜਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਜੇਤੂ ਰਹਿਣ ਵਾਲੇ ਪਸ਼ੂ ਮਾਲਕ ਨੂੰ ਟਰੈਕਟਰ ਨਾਲ ਨਿਵਾਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮਿਆਂ ਵਿੱਚ ਹੋਰ ਵੀ ਵਧੀਆ ਇਨਾਮ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਵਿਜੇ ਭਾਟੀਆ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨੂੰ ਮਿਲੇ ਅਗਲੀ ਖ਼ਬਰ ਫਰਹੀਨ ਚੇਚੀ ਕਾਠਗੜ੍ਹ ਉਮੀਦਵਾਰ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਮੈਦਾਨ 'ਚ ਉਤਰਿਆ
Ad Position 24