13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਫਰਹੀਨ ਚੇਚੀ ਕਾਠਗੜ੍ਹ ਉਮੀਦਵਾਰ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਮੈਦਾਨ 'ਚ ਉਤਰਿਆ

Ad Position 21
No active advertisement
ਅਜੀਤ ਡੈਸਕ 30-01-2026
ਕਾਠਗੜ੍ਹ, 29 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਤੋਂ ਸਿਆਸਤ ਦੇ ਮੋਢੀ ਅਤੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦਾ ਪੜਪੋਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਵਿੱਕੀ ਚੌਧਰੀ ਕਾਠਗੜ੍ਹ ਦਾ ਬੇਟਾ ਫਰਹੀਨ ਚੇਚੀ ਕਾਠਗੜ੍ਹ ਜੋ ਕਿ ਹਾਲ ਹੀ ਵਿੱਚ ਹੋਣ ਜਾ ਰਹੀਆਂ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਲਈ ਬਲਾਚੌਰ ਤੋਂ ਆਪਣੀ ਛੋਟੀ ਉਮਰ ਵਿੱਚ ਦਾਅਵੇਦਾਰੀ ਕੀਤੀ ਹੈ | ਫਰਹੀਨ ਚੇਚੀ ਦਾ ਕਹਿਣਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਿਆਸਤ ਵਿੱਚ ਪੜ੍ਹੇ ਲਿਖੇ ਨੌਜਵਾਨਾ ਅੱਗੇ ਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜੋ ਮੁੱਢਲੀਆਂ ਸੁਵਿਧਾਵਾਂ ਤੋਂ ਵਾਂਝਾ ਕੀਤਾ ਜਾ ਰਿਹਾ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੋਟਰ ਨੌਜਵਾਨ ਯੂਥ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਵੋਟਿੰਗ ਕਰਕੇ ਅੱਗੇ ਲਿਆਉਣ | ਉਨ੍ਹਾਂ ਦੱਸਿਆਂ ਕਿ ਇਹ ਵੋਟਿੰਗ ਆਨਲਾਈਨ ਹੋਵੇਗੀ | ਇਹ ਵੋਟ 18 ਤੋਂ 35 ਸਾਲ ਦਾ ਯੂਥ ਵਰਗ ਵੋਟਿੰਗ ਕਰ ਸਕਦਾ ਹੈ | ਉਨ੍ਹਾਂ ਨੇ ਇਲਾਕੇ ਦੇ ਯੂਥ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਉਨ੍ਹਾਂ ਨੂੰ ਆਨਲਾਈਨ ਵੋਟ ਕਰਕੇ ਕਾਮਯਾਬ ਕਰਨ |
Ad Position 22
No active advertisement
ਪਿਛਲੀ ਖ਼ਬਰ 19ਵਾਂ ਪੀ.ਡੀ.ਐਫ.ਏ, ਅੰਤਰ ਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ 7, 8, 9 ਫਰਵਰੀ ਨੂੰ ਪਸ਼ੂ ਮੰਡੀ ਜਗਰਾਉਂ 'ਚ ਅਗਲੀ ਖ਼ਬਰ ਕਟਾਰੀਆਂ ਦੇ ਪੀਰ ਲੱਖ ਦਾਤਾ ਦੇ 2 ਰੋਜ਼ਾ ਸੱਭਿਆਚਾਰਕ ਮੇਲੇ 'ਚ ਦੁਰਗਾ ਰੰਗੀਲਾ ਨੇ ਖੂਬ ਰੰਗ ਬੰਨਿ੍ਹਆ
Ad Position 24