ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸਿੱਧਵਾਂ ਬੇਟ ਦਾ ਚੋਣ ਇਜਲਾਸ ਹੋਇਆ
ਬਲਾਕ ਸਿੱਧਵਾਂ ਬੇਟ ਦੀ ਨਵੀਂ ਕਮੇਟੀ ਦੀ ਚੋਣ ਕੀਤੀ
ਜਗਰਾਉਂ, 29 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨੋਹਰ ਸਿੰਘ ਕਲਾਹੜ ਦੀ ਅਗਵਾਈ ਵਿੱਚ ਬਣਾਈ ਪੰਜ ਮੈਂਬਰੀ ਕਮੇਟੀ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਦਾ ਚੋਣ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਬਲਾਕ ਦੇ 16 ਪਿੰਡਾਂ ਤੋਂ ਪ੍ਰਧਾਨ, ਸਕੱਤਰ ਅਤੇ ਚੁਣ ਕੇ ਆਏ ਡੈਲੀਗੇਟਾਂ ਨੇ ਭਾਗ ਲਿਆ ।
ਜਗਰਾਉਂ, 29 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨੋਹਰ ਸਿੰਘ ਕਲਾਹੜ ਦੀ ਅਗਵਾਈ ਵਿੱਚ ਬਣਾਈ ਪੰਜ ਮੈਂਬਰੀ ਕਮੇਟੀ ਵਲੋਂ ਲੁਧਿਆਣਾ ਜ਼ਿਲ੍ਹੇ ਦੇ ਸਿੱਧਵਾਂ ਬੇਟ ਬਲਾਕ ਦਾ ਚੋਣ ਇਜਲਾਸ ਕਰਵਾਇਆ ਗਿਆ। ਜਿਸ ਵਿੱਚ ਬਲਾਕ ਦੇ 16 ਪਿੰਡਾਂ ਤੋਂ ਪ੍ਰਧਾਨ, ਸਕੱਤਰ ਅਤੇ ਚੁਣ ਕੇ ਆਏ ਡੈਲੀਗੇਟਾਂ ਨੇ ਭਾਗ ਲਿਆ । ਸਭ ਤੋਂ ਪਹਿਲਾਂ ਬਲਾਕ ਦੀ ਪਿਛਲੀ ਕਾਰਗੁਜ਼ਾਰੀ ਦੀ ਰਿਪੋਰਟ ਬਲਾਕ ਸਕੱਤਰ ਅਮਰੀਕ ਸਿੰਘ ਭੂੰਦੜੀ ਨੇ ਪੇਸ਼ ਕੀਤੀ ਅਤੇ ਡੈਲੀਗੇਟਾਂ ਨੇ ਉਸ ਤੇ ਚਰਚਾ ਕੀਤੀ ਅਤੇ ਅੱਗੇ ਵਾਸਤੇ ਸੁਝਾਅ ਦਿੱਤੇ। ਪੰਜ ਮੈਂਬਰੀ ਚੋਣ ਕਮੇਟੀ ਦੇ ਮੈਂਬਰ ਜਗਮੀਤ ਸਿੰਘ ਕਲਾਹੜ ਨੇ ਜਥੇਬੰਦੀ ਦੇ ਵਿਧਾਨ ਦੀ ਵਿਆਖਿਆ ਕਰਦਿਆਂ ਦੱਬੇ ਕੁਚਲੇ ਲੋਕਾਂ ਨਾਲ ਸਾਂਝ ਮਜ਼ਬੂਤ ਕਰਦੇ ਹੋਏ, ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬਲਾਕ ਆਗੂ ਵੱਲੋਂ ਪੁਰਾਣੀ ਕਮੇਟੀ ਭੰਗ ਕਰਨ ਦੇ ਐਲਾਨ ਪਿੱਛੋਂ ਪੰਜ ਮੈਂਬਰੀ ਚੋਣ ਕਮੇਟੀ ਦੇ ਕਨਵੀਨਰ ਮਨੋਹਰ ਸਿੰਘ ਕਲਾਹੜ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ ਗਈ। ਚੋਣ ਦੀ ਸ਼ੁਰੂਆਤ ਪੰਜ ਮੈਂਬਰੀ ਕਮੇਟੀ ਚੋਣ ਕਮੇਟੀ ਦੇ ਮੈਂਬਰ ਮਾ. ਚਰਨਜੀਤ ਸਿੰਘ ਫੱਲੇਵਾਲ ਨੇ ਕਰਵਾਈ । ਬਲਾਕ ਸਿੱਧਵਾਂ ਬੇਟ ਵੀਂ ਚੋਣ ਸਮੇਂ 16 ਪਿੰਡ ਹਾਜ਼ਰ ਸੀ। ਬਲਾਕ ਦੀ ਨਵੀਂ ਚੁਣੀ ਕਮੇਟੀ ਵਿੱਚ ਤੀਰਥ ਸਿੰਘ ਤਲਵੰਡੀ ਖੁਰਦ ਪ੍ਰਧਾਨ, ਰਾਮ ਸਰਨ ਸਿੰਘ ਰਸੂਲਪੁਰ ਜਨਰਲ ਸਕੱਤਰ, ਜਸਵੰਤ ਸਿੰਘ ਭੱਟੀਆਂ ਢਾਹਾ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸਤਪਾਲ ਸਿੰਘ ਪੱਤੀ ਮੁਲਤਾਨੀ, ਦਵਿੰਦਰ ਸਿੰਘ ਮਲਸੀਂਹਾ ਭਾਈਕੇ ਸਹਾਇਕ ਸਕੱਤਰ, ਸੰਗਠਨ ਸਕੱਤਰ ਅਮਰੀਕ ਸਿੰਘ ਭੂੰਦੜੀ, ਖ਼ਜ਼ਾਨਚੀ ਪਰਮਜੀਤ ਸਿੰਘ ਸਵੱਦੀ ਖੁਰਦ , ਪ੍ਰਚਾਰ ਸਕੱਤਰ ਪ੍ਰੇਮ ਸਿੰਘ, ਮੀਡੀਆ ਇੰਚਾਰਜ ਸੁਰਜੀਤ ਸਿੰਘ ਮਾਜਰੀ ਚੁਣੇ ਗਏ। ਪ੍ਰਧਾਨ ਤੇ ਇਸ ਦੇ ਨਾਲ ਹੀ ਬਲਾਕ ਕਮੇਟੀ ਬਣਾਉਣ ਤੋਂ ਬਾਅਦ ਜ਼ਿਲ੍ਹਾ ਇਜਲਾਸ ਵਾਸਤੇ ਡੈਲੀਗੇਟਾਂ ਦੀ ਚੋਣ ਕੀਤੀ ਗਈ । ਨਵੇਂ ਚੁਣੇ ਆਗੂਆਂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ। ਸਾਰੀ ਚੋਣ ਸਰਬਸੰਮਤੀ ਨਾਲ ਹੋਈ।