ਸਪੇਅਰ ਪਾਰਟਸ ਫ਼ੈਕਟਰੀ ’ ਚ ਲੱਗੀ ਭਿਆਨਕ ਅੱਗ ਲੱਖਾਂ ਦਾ ਸਾਮਾਨ ਸੜਿਆ
ਲੁਧਿਆਣਾ, 29 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਚੌਕ ਸਥਿਤ ਰਿਸ਼ੀ ਢਾਬੇ ਦੇ ਨਜ਼ਦੀਕ ਬਾਜ਼ੀਗਰ ਮੁਹੱਲੇ ਵਿਚ ਦੇਰ ਰਾਤ ਇਕ ਸਪੇਅਰ ਪਾਰਟਸ ਫ਼ੈਕਟਰੀ ਵਿਚ ਭਿਆਨਕ ਅੱਗ ਲੱਗਣ ਕਾਰਨ ਅੰਦਰ ਪਿਆ ਸਾਮਾਨ ਸੜਕੇ ਨੁਕਸਾਨਿਆ ਗਿਆ। ਅੱਧੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ।
ਗ
ਗਿੱਲ ਰੋਡ ਸਥਿਤ ਬਾਜ਼ੀਗਰ ਮੁਹੱਲੇ ’ਚ ਸਥਿਤ ਸਪੇਅਰ ਪਾਰਟਸ ਫ਼ੈਕਟਰੀ ’ਚ ਲੱਗੀ ਅੱਗ। ਤਸਵੀਰ-ਸੇਵਕ ਸਿੰਘ
30-11-2026
ਲੁਧਿਆਣਾ, 29 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਚੌਕ ਸਥਿਤ ਰਿਸ਼ੀ ਢਾਬੇ ਦੇ ਨਜ਼ਦੀਕ ਬਾਜ਼ੀਗਰ ਮੁਹੱਲੇ ਵਿਚ ਦੇਰ ਰਾਤ ਇਕ ਸਪੇਅਰ ਪਾਰਟਸ ਫ਼ੈਕਟਰੀ ਵਿਚ ਭਿਆਨਕ ਅੱਗ ਲੱਗਣ ਕਾਰਨ ਅੰਦਰ ਪਿਆ ਸਾਮਾਨ ਸੜਕੇ ਨੁਕਸਾਨਿਆ ਗਿਆ। ਅੱਧੀ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ। ਫ਼ੈਕਟਰੀ ਦੀ ਪਹਿਲੀ ਮੰਜ਼ਿਲ ਤੋਂ ਉਠਦੀਆਂ ਅੱਗ ਦੀਆਂ ਉਚੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਤੇ ਤੁਰੰਤ ਫਾਇਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਨਾ ਦਿੱਤੀ। ਮੁੱਢਲੀ ਜਾਣਕਾਰੀ ਅਨੁਸਾਰ ਇਲਾਕੇ ਵਿਚ ਭਗਵਤੀ ਜਾਗਰਣ ਚੱਲ ਰਿਹਾ ਸੀ ਅਤੇ ਕੁੱਝ ਬੱਚੇ ਖ਼ੁਸ਼ੀ ਵਿਚ ਪਟਾਕੇ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਇਕ ਜਲਦਾ ਹੋਇਆ ਪਟਾਕਾ ਉਡ ਕੇ ਸਪੇਅਰ ਪਾਰਟਸ ਫ਼ੈਕਟਰੀ ਦੇ ਅੰਦਰ ਜਾ ਡਿੱਗਿਆ। ਅੰਦਰ ਪਿਆ ਸਾਮਾਨ ਤੁਰੰਤ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਸ਼ੁਰੂਆਤੀ ਦੌਰ ’ਤੇ ਦੋ ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਫ਼ੈਕਟਰੀ ਅੰਦਰ ਸਾਮਾਨ ਦੀ ਵੱਡੀ ਮਾਤਰਾ ਹੋਣ ਕਾਰਨ ਅੱਗ ਲਗਾਤਾਰ ਭੜਕਦੀ ਰਹੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਬਾਅਦ ਵਿਚ ਹੋਰ ਫਾਇਰ ਬ੍ਰਿਗੇਡ ਗੱਡੀਆਂ ਵੀ ਮੰਗਵਾਈਆਂ ਗਈਆਂ। ਕਰੀਬ 4 ਤੋਂ 5 ਫਾਇਰ ਬ੍ਰਿਗੇਡ ਗੱਡੀਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਜਾ ਸਕਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਫ਼ੈਕਟਰੀ ਦੀ ਪਹਿਲੀ ਮੰਜ਼ਿਲ ’ਤੇ ਸਾਮਾਨ ਭਰਿਆ ਹੋਇਆ ਸੀ। ਮਾਲਕ ਵਲੋਂ ਇਹ ਜਗ੍ਹਾ ਕਿਰਾਏ ’ਤੇ ਲੈ ਕੇ ਸਪੇਅਰ ਪਾਰਟਸ ਦਾ ਸਾਮਾਨ ਰੱਖਿਆ ਹੋਇਆ ਸੀ। ਅੱਗ ਕਾਰਨ ਸਾਮਾਨ ਨੂੰ ਕਾਫ਼ੀ ਨੁਕਸਾਨ ਪੁੱਜਾ। ਹਾਲਾਂਕਿ ਫ਼ਿਲਹਾਲ ਕੁਲ ਆਰਥਿਕ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜੀ ਅਤੇ ਸਥਿਤੀ ਨੂੰ ਸੰਭਾਲਿਆ।