ਕੈਂਸਰ ਤੇ ਹੋਰਨਾਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਗੁਰੂਸਰ ਸੁਧਾਰ, 25 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਬੋਪਾਰਾਏ ਕਲਾਂ ਦੀ ਰਵਿਦਾਸ ਧਰਮਸ਼ਾਲਾ ਵਿਖੇ ਸਵ: ਡਾ. ਦਵਿੰਦਰ ਸਿੰਘ ਦਿਓਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਦਿਓਲ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਤੇ ਹੋਰਨਾਂ ਬਿਮਾਰੀਆਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ।
ਗੁਰੂਸਰ ਸੁਧਾਰ, 25 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਬੋਪਾਰਾਏ ਕਲਾਂ ਦੀ ਰਵਿਦਾਸ ਧਰਮਸ਼ਾਲਾ ਵਿਖੇ ਸਵ: ਡਾ. ਦਵਿੰਦਰ ਸਿੰਘ ਦਿਓਲ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਮਨਜੀਤ ਸਿੰਘ ਦਿਓਲ ਵਲੋਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੈਂਸਰ ਤੇ ਹੋਰਨਾਂ ਬਿਮਾਰੀਆਂ ਦੀ ਮੁਫ਼ਤ ਜਾਂਚ ਦਾ ਕੈਂਪ ਲਗਾਇਆ ਗਿਆ। ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਾਲੀ ਸਮੁੱਚੇ ਵਿਸ਼ਵ ਵਿਚ ਸਰਗਰਮ ਸੰਸਥਾ ‘ਵਰਲਡ ਕੈਂਸਰ ਕੇਅਰ ‘ ਤਰਫ਼ੋਂ ਆਧੁਨਿਕ ਉਪਕਰਨਾਂ ਨਾਲ ਲੈਸ ਪਹੁੰਚੀ ਵੈਨ ਦੇ ਅੰਦਰ ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਪਿੰਡ ਵਾਸੀ ਮਹਿਲਾਵਾਂ ਤੇ ਪੁਰਸਾਂ ਵਿਚ ਸੰਭਾਵੀ ਹਰ ਤਰ੍ਹਾਂ ਦੇ ਕੈਂਸਰ ਸਮੇਤ ਹੋਰਨਾਂ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਗਈ। ਇਸ ਕੈਂਪ ਦਾ 300 ਤੋਂ ਵਧੇਰੇ ਮਰੀਜ਼ਾਂ ਵਲੋਂ ਲਾਹਾ ਲਿਆ ਗਿਆ। ਇਸ ਦੌਰਾਨ ਸਾਬਕਾ ਸਰਪੰਚ ਇੰਦਰਜੀਤ ਸਿੰਘ, ਸਰਪੰਚ ਜਗਤਿੰਦਰ ਸਿੰਘ, ਨਵਰਾਜ ਸਿੰਘ ਦਿਓਲ, ਰਣਬੀਰ ਸਿੰਘ ਸੰਘੇੜਾ, ਪ੍ਰਧਾਨ ਹਰਚੰਦ ਸਿੰਘ, ਪਰਮਜੀਤ ਸਿੰਘ, ਅਰਵਿੰਦ ਕੁਮਾਰ, ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਚਰਨਜੀਤ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਸਿਕੰਦਰ ਸਿੰਘ (ਸਾਰੇ ਪੰਚ), ਮਨਦੀਪ ਸਿੰਘ ਰਿੰਕੂ, ਸੰਮਤੀ ਮੈਬਰ ਸੁਖਦੇਵ ਸਿੰਘ, ਕਿੰਦੀ ਬੋਪਾਰਾਏ ਤੇ ਅਮਰੀਕ ਸਿੰਘ ਗੁੱਗ ਆਦਿ ਹਾਜ਼ਰ ਸਨ।