ਡਾ . ਨਰੂਲਾ ਦਾ ਦਿਆਨੰਦ ਹਸਪਤਾਲ ਵਿਖੇ ਭਾਸ਼ਨ 28 ਨੂੰ
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਵਰਲਡ ਹਾਰਟ ਫੈਡਰੇਸ਼ਨ ਦੇ ਪ੍ਰਧਾਨ ਡਾ.
ਲੁਧਿਆਣਾ, 25 ਨਵੰਬਰ (ਡਾ. ਤਰਲੋਚਨ ਸਿੰਘ)- ਵਰਲਡ ਹਾਰਟ ਫੈਡਰੇਸ਼ਨ ਦੇ ਪ੍ਰਧਾਨ ਡਾ.ਜਗਤ ਨਰੂਲਾ, ਐਮ. ਡੀ., ਪੀ. ਐਚ. ਡੀ., ਐਮ. ਏ. ਸੀ. ਸੀ., ਐਫ. ਆਰ. ਸੀ. ਪੀ., ਐਗਜੀਕਿਊਟਿਵ ਵਾਈਸ ਪ੍ਰਧਾਨ ਅਤੇ ਚੀਫ਼ ਅਕੈਡਮਿਕ ਅਫਸਰ ਯੂ.ਟੀ ਹੈਲਥ ਹੋਸਟਨ 28 ਨਵੰਬਰ ਨੂੰ ਦੁਪਹਿਰ 12.00 ਵਜੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਡੀਟੋਰੀਅਮ ਵਿਚ “ਕੋਰੋਨਰੀ ਆਰਟਰੀ ਬੀਮਾਰੀ ਨੂੰ ਕਿਵੇਂ ਕੰਟਰੋਲ ਕਰਨਾ ਹੈ” ਵਿਸ਼ੇ ਤੇ ਭਾਸ਼ਣ ਦੇਣਗੇ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਦੱਸਿਆ ਕਿ ਡਾ.ਜਗਤ ਨਰੂਲਾ ਦਿਲ ਦੀਆਂ ਬਿਮਾਰੀਆਂ ਬਾਰੇ ਇਕ ਵਿਸ਼ਵ ਅਥਾਰਟੀ ਹਨ। ਉਹ ਕਾਰਡੀਓਲੋਜੀ ਦੀ ਮੁੱਖ ਪਾਠ ਪੁਸਤਕ ਦੇ ਲੇਖਕ ਵੀ ਹਨ। ਉਂਨਾ ਦੱਸਿਆ ਕਿ ਡਾ. ਜਗਤ ਨਰੂਲਾ 1.30 ਤੋਂ 2.00 ਵਜੇ ਤੱਕ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ।