ਸਾਥੀ ਮਜ਼ਦੂਰ ਦੇ ਕਤਲ ਦੇ ਦੋਸ਼ ’ ਚ ਨਿਪਾਲੀ ਨੌਜਵਾਨ ਨੂੰ ਉਮਰ ਕੈਦ
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਇਕ 27 ਸਾਲਾਂ ਨੇਪਾਲੀ ਨੌਜਵਾਨ ਇੰਦਰਜੀਤ ਮੁਖੀਆ ਨੂੰ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰਨ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਸਤ 2023 ਵਿਚ ਪਿੰਡ ਢਿਲਵਾਂ ਵਿਚ ਇਕ ਟਿਊਬਵੈੱਲ ‘ਤੇ ਰਾਸ਼ਨ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰ ਦਿੱਤਾ ਸੀ।
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਇਕ 27 ਸਾਲਾਂ ਨੇਪਾਲੀ ਨੌਜਵਾਨ ਇੰਦਰਜੀਤ ਮੁਖੀਆ ਨੂੰ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰਨ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਸਤ 2023 ਵਿਚ ਪਿੰਡ ਢਿਲਵਾਂ ਵਿਚ ਇਕ ਟਿਊਬਵੈੱਲ ‘ਤੇ ਰਾਸ਼ਨ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰ ਦਿੱਤਾ ਸੀ। ਵੇਰਵਿਆਂ ਦਾ ਖ਼ੁਲਾਸਾ ਕਰਦੇ ਹੋਏ ਵਧੀਕ ਸਰਕਾਰੀ ਵਕੀਲ ਮੋਨਿਕਾ ਗੁਪਤਾ ਨੇ ਕਿਹਾ ਕਿ ਮੁਕੱਦਮੇ ਨੇ ਮੁਲਜ਼ਮ ਦੇ ਦੋਸ਼ ਨੂੰ ਸਾਬਤ ਕਰਨ ਲਈ 12 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਗਏ। ਦੋਸ਼ੀ ’ਤੇ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਇਸਤਗਾਸਾ ਪੱਖ ਦੇ ਅਨੁਸਾਰ ਇਹ ਘਟਨਾ 31 ਜੁਲਾਈ, 2023 ਦੀ ਰਾਤ ਨੂੰ ਵਾਪਰੀ। ਮ੍ਰਿਤਕ ਸ਼ਿਵ ਨਾਥ ਮੁਖੀਆ, ਮਜ਼ਦੂਰ ਠੇਕੇਦਾਰ ਲਾਲ ਬਾਬੂ ਪਾਸਵਾਨ ਦੇ ਅਧੀਨ ਕੰਮ ਕਰਦਾ ਸੀ ਅਤੇ ਇਕ ਕਿਸਾਨ, ਹਰਲਭ ਸਿੰਘ ਦੀ ਟਿਊਬਵੈੱਲ ਮੋਟਰ ’ਤੇ ਰਹਿੰਦਾ ਸੀ। ਲਾਲ ਬਾਬੂ ਪਾਸਵਾਨ ਨੇ ਦੱਸਿਆ ਕਿ ਦੋਸ਼ੀ ਵਲੋਂ ਘਟਨਾ ਵਾਲੇ ਦਿਨ ਮ੍ਰਿਤਕ ਸ਼ਿਵ ਨਾਥ ਮੁਖੀਆਂ ’ਤੇ ਲੱਕੜ ਦੇ ਡੰਡਿਆਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹਨਾਂ ਵਿਚਾਲੇ ਰਾਸ਼ਨ ਦੀ ਵੰਡ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਲੜਾਈ ਦੌਰਾਨ ਹੀ ਦੋਸ਼ੀ ਨੇ ਸ਼ਿਵ ਨਾਥ ਨੂੰ ਕਤਲ ਕਰ ਦਿੱਤਾ। ਮਾਨਯੋਗ ਜੱਜ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਸ਼ੀ ਨੂੰ ਸਜ਼ਾ ਸੁਣਾਈ।