25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ‘ਰਾਗ ਰੰਗ ਉਤਸਵ’ ਮੇਲਾ ਕੱਲ੍ਹ ਤੋਂ

ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ‘ਰਾਗ ਰੰਗ ਉਤਸ਼ਵ’ ਸਮਾਰੋਹ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਲੋਕ ਕਲਾ ਮੰਚ (ਰਜਿ:) ਦੁਆਰਾ 27, 28, 29,30 ਨਵੰਬਰ ਨੂੰ ਕਰਵਾਇਆ ਜਾ ਰਿਹਾ। ਮੰਚ ਦੇ ਪ੍ਰਧਾਨ ਹਰਕੇਸ ਚੌਧਰੀ, ਜਨਰਲ ਸਕੱਤਰ ਦੀਪਕ ਰਾਏ, ਉੱਪ ਪ੍ਰਧਾਨ ਕਮਲਜੀਤ ਮੋਹੀ ਅਨੁਸਾਰ ‘ਰਾਗ ਰੰਗ ਉਤਸਵ’ ਦੀ ਪਹਿਲੀ ਸ਼ਾਮ ਗਿੱਧਾ, ਨਾਟਕ ‘ਚੋਅ ਕਦੇ ਸੁੱਕਦੇ ਨਹੀ’ ਲੋਕ ਕਲਾ ਮੰਚ ਦੀ ਰੰਗਕਰਮੀ ਟੀਮ ਵਲੋਂ ਖੇਡਿਆ ਜਾਵੇਗਾ।

Ad Position 21
No active advertisement
ਸ਼ਹੀਦ ਕਰਤਾਰ ਸਿੰਘ ਸਰਾਭਾ 26-11-2026
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ‘ਰਾਗ ਰੰਗ ਉਤਸ਼ਵ’ ਸਮਾਰੋਹ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ ਵਿਖੇ ਲੋਕ ਕਲਾ ਮੰਚ (ਰਜਿ:) ਦੁਆਰਾ 27, 28, 29,30 ਨਵੰਬਰ ਨੂੰ ਕਰਵਾਇਆ ਜਾ ਰਿਹਾ। ਮੰਚ ਦੇ ਪ੍ਰਧਾਨ ਹਰਕੇਸ ਚੌਧਰੀ, ਜਨਰਲ ਸਕੱਤਰ ਦੀਪਕ ਰਾਏ, ਉੱਪ ਪ੍ਰਧਾਨ ਕਮਲਜੀਤ ਮੋਹੀ ਅਨੁਸਾਰ ‘ਰਾਗ ਰੰਗ ਉਤਸਵ’ ਦੀ ਪਹਿਲੀ ਸ਼ਾਮ ਗਿੱਧਾ, ਨਾਟਕ ‘ਚੋਅ ਕਦੇ ਸੁੱਕਦੇ ਨਹੀ’ ਲੋਕ ਕਲਾ ਮੰਚ ਦੀ ਰੰਗਕਰਮੀ ਟੀਮ ਵਲੋਂ ਖੇਡਿਆ ਜਾਵੇਗਾ। ਦੂਸਰੇ ਦਿਨ ਦੀ ਸ਼ਾਮ ਨਾਟਕ’ ਮੁਹੱਬਤ ਮੌਲੀ ਹੈ। ਅਕਸ਼ ਰੰਗ ਮੰਚ ਸਮਰਾਲਾ ਦੁਆਰਾ ਪੇਸ਼ਕਾਰੀ ਹੋਵੇਗੀ, ਨਾਲ ਹੀ ਅਵਤਾਰ ਚੜਿੱਕ ਦੇ ਸਾਥੀ ਭੰਡਾਂ ਦੇ ਰੂਪ ’ਚ ਦਰਸ਼ਕਾਂ ਦੇ ਢਿੱਡੀ ਪੀੜਾ ਪਾਉਣਗੇ, 29 ਨਵੰਬਰ ਦੀ ਸ਼ਾਮ ‘ਨਾਟਕ ਤੂੰ ਬੁੱਲੇ ਵਾਂਗ ਬੋਲ’ ਰੰਗ ਮੰਚ ਅੰਮ੍ਰਿਤਸਰ ਦੇ ਰੰਗਕਰਮੀ ਪੇਸ਼ ਕਰਨਗੇ। ਇਹ ਨਾਟਕ ਡਾ: ਸਵਰਾਜਵੀਰ ਦੀ ਕਮਲ ’ਚ ਉੱਕਰਿਆ ਹੈ। ਇਸ ਦਿਨ ਕਵੀ ਦਰਬਾਰ ਵੀ ਹੋਵੇਗਾ। ‘ਰਾਗ ਰੰਗ ਉਤਸਵ’ ਦੇ ਚੌਥੀ ਸ਼ਾਮ 30 ਨਵੰਬਰ ਨਾਟਕ ‘ਸੋਫੀਆ’ ਸੁਚੇਤਿਕ ਕਲਾ ਮੰਚ ਮੁਹਾਲੀ ਦੀ ਟੀਮ ਪੇਸ਼ ਕਰੇਗੀ, ‘ਸੋਫੀਆ’ ਨਾਟਕ ਸਬਦੀਸ਼ ਦਾ ਲਿਖਿਆ ਹੋਇਆ। ਇਸ ਦਿਨ ਨਾਟ ਉਪੇਰਾ ਅਤੇ ਸੰਗੀਤ ਵੇਖਣ ਯੋਗ ਰਹੇਗਾ। ਉੱਘੇ ਲੇਖਕ ਅਮਰੀਕ ਸਿੰਘ ਤਲਵੰਡੀ, ਕਵਲਜੀਤ ਖੰਨਾ, ਡਾ: ਅਮਰਪ੍ਰੀਤ ਸਿੰਘ ਦਿਉਲ, ਡਾ: ਰੂਹੀ ਦਿਉਲ, ਮੈਡਮ ਅੰਜੂ ਚੌਧਰੀ ਉਦਘਾਟਨੀ ਸਮਾਰੋਹ ਸਮੇਂ ਹਾਜਰ ਰਹਿਣਗੇਂ। ਗੁਰਸ਼ਰਨ ਕਲਾ ਭਵਨ ਵਿਖੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਸਮੁੱਚੀ ਟੀਮ ਦੇ ਯਤਨਾ ਨਾਲ ਪੁਸਤਕ ਪ੍ਰਦਰਸ਼ਨੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਬੰਦਗੀ, ਏਕਤਾ ਤੇ ਸੱਚਾਈ ਦਾ ਹੋਕਾ ਦਿੱਤਾ- ਸੰਤ ਜਸਦੇਵ ਸਿੰਘ ਲੋਹਟਬੱਦੀ
Ad Position 24