25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰਾਏਕੋਟ ਦੀ ਸਿਆਸਤ ’ਚ ਅਕਾਲੀ-ਭਾਜਪਾ ਗੱਠਜੋੜ ਨੇ ਬਦਲੇ ਚੋਣ ਸਮੀਕਰਨ

ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਰਾਖਵੇਂ ਹਲਕੇ ਰਾਏਕੋਟ ਦੀ ਸਿਆਸਤ ਵਿਚ ਹੁਣ ਮੁਕਾਬਲਾ ਸਿਰਫ਼ ਉਮੀਦਵਾਰਾਂ ਵਿਚਕਾਰ ਨਹੀਂ, ਸਗੋਂ ਸਿਆਸੀ ਸਮੀਕਰਨਾਂ ਅਤੇ ਜਥੇਬੰਦਕ ਤਾਕਤ ਦੇ ਪ੍ਰਦਰਸ਼ਨ ਦਾ ਵੀ ਬਣਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਇਕੱਠੇ ਹੋਣ ਤੋਂ ਬਾਅਦ ਹਲਕੇ ਦੀ ਚੋਣ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ।

Ad Position 21
No active advertisement
ਪ੍ਰਭਦੀਪ ਸਿੰਘ ਨੱਥੋਵਾਲ 26-11-2026
ਰਾਏਕੋਟ, 25 ਨਵੰਬਰ (ਬਲਵਿੰਦਰ ਸਿੰਘ ਲਿੱਤਰ)- ਰਾਖਵੇਂ ਹਲਕੇ ਰਾਏਕੋਟ ਦੀ ਸਿਆਸਤ ਵਿਚ ਹੁਣ ਮੁਕਾਬਲਾ ਸਿਰਫ਼ ਉਮੀਦਵਾਰਾਂ ਵਿਚਕਾਰ ਨਹੀਂ, ਸਗੋਂ ਸਿਆਸੀ ਸਮੀਕਰਨਾਂ ਅਤੇ ਜਥੇਬੰਦਕ ਤਾਕਤ ਦੇ ਪ੍ਰਦਰਸ਼ਨ ਦਾ ਵੀ ਬਣਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਇਕੱਠੇ ਹੋਣ ਤੋਂ ਬਾਅਦ ਹਲਕੇ ਦੀ ਚੋਣ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ। ਦੋਵਾਂ ਪਾਰਟੀਆਂ ਦੇ ਹੁਣ ਤੱਕ ਹਲਕੇ ਦੇ ਸਭ ਤੋਂ ਪਹਿਲੇ ਐਲਾਨੇ ਸ਼ਾਂਝੇ ਉਮੀਦਵਾਰ ਵਜੋਂ ਪ੍ਰਭਦੀਪ ਸਿੰਘ ਨੱਥੋਵਾਲ ਦੇ ਮੈਦਾਨ ਵਿਚ ਹੋਣ ਨਾਲ ਹੁਣ ਸਿਆਸੀ ਚਰਚਾ ਦਾ ਕੇਂਦਰ ਵੀ ਉਨ੍ਹਾਂ ਦੀ ਉਮੀਦਵਾਰੀ ਬਣ ਗਈ ਹੈ। ਅਕਾਲੀ ਦਲ ਦਾ ਪਿੰਡਾਂ ਵਿਚ ਰਵਾਇਤੀ ਸਿਆਸੀ ਆਧਾਰ ਤੇ ਭਾਜਪਾ ਦਾ ਆਪਣਾ ਸ਼ਹਿਰੀ ਤੇ ਵਪਾਰਕ ਵਰਗ ਵਿਚ ਸਮਰਥਨ ਇਸ ਗੱਠਜੋੜ ਦੇ ਅਹਿਮ ਪੱਖ ਹਨ। ਦੋਵਾਂ ਧਿਰਾਂ ਦੇ ਸਮਰਥਕਾਂ ਦੀ ਸ਼ਾਂਝੀ ਸਰਗਰਮੀ ਨਾਲ ਚੋਣ ਮੁਹਿੰਮ ਦਾ ਦਾਇਰਾ ਵਧਣ ਦੀ ਸੰਭਾਵਨਾ ਹੈ। ਨੱਥੋਵਾਲ ਦੀ ਸਿਆਸੀ ਸਰਗਰਮੀ ਵੀ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਲਕੇ ਦੇ ਪਿੰਡਾਂ ਵਿਚ ਲੋਕਾਂ ਨਾਲ ਸੰਪਰਕ, ਵਰਕਰਾਂ ਨਾਲ ਮੀਟਿੰਗਾਂ ਅਤੇ ਵੱਖ-ਵੱਖ ਇਲਾਕਿਆਂ ਵਿਚ ਚੋਣ ਸਰਗਰਮੀਆਂ ਰਾਹੀਂ ਉਹ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਹਨ।ਹੁਣ ਸ਼ਾਂਝੀ ਉਮੀਦਵਾਰੀ ਤੋਂ ਬਾਅਦ ਉਨ੍ਹਾਂ ਸਾਹਮਣੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਇਕ ਮੰਚ ‘ਤੇ ਲਿਆਉਣ ਅਤੇ ਸ਼ਾਂਝੀ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੀ ਅਹਿਮ ਭੂਮਿਕਾ ਹੋਵੇਗੀ। ਅਕਾਲੀ-ਭਾਜਪਾ ਦੇ ਸਮਰਥਕ ਵਰਗਾਂ ਦਾ ਇਕੱਠੇ ਚੋਣ ਮੈਦਾਨ ਵਿਚ ਆਉਣਾ ਇਸ ਵਾਰ ਦੇ ਮੁਕਾਬਲੇ ਨੂੰ ਨਵਾਂ ਰੂਪ ਦੇ ਸਕਦਾ ਹੈ। ਖ਼ਾਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਖ-ਵੱਖ ਪੱਧਰਾਂ ’ਤੇ ਬਣਨ ਵਾਲਾ ਤਾਲਮੇਲ ਸ਼ਾਂਝੀ ਮੁਹਿੰਮ ਦੀ ਅਸਲ ਤਾਕਤ ਤੈਅ ਕਰੇਗਾ। ਹੁਣ ਸਿਆਸੀ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਇਹ ਗੱਠਜੋੜ ਰਾਏਕੋਟ ਦੇ ਪਿੰਡਾਂ ਤੋਂ ਲੈ ਕੇ ਸ਼ਹਿਰ ਤੱਕ ਕਿੰਨੀ ਮਜ਼ਬੂਤ ਸ਼ਾਂਝੀ ਮੁਹਿੰਮ ਖੜ੍ਹੀ ਕਰਦਾ ਹੈ। ਕੀ ਦੋਵਾਂ ਪਾਰਟੀਆਂ ਦਾ ਸ਼ਾਂਝਾ ਜਥੇਬੰਦਕ ਢਾਂਚਾ ਇੱਕ ਨਵੀਂ ਚੋਣ ਤਸਵੀਰ ਪੇਸ਼ ਕਰੇਗਾ? ਇਹ ਸਵਾਲ ਹਲਕੇ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਗੱਲ ਸਪੱਸ਼ਟ ਹੈ ਕਿ ਇਸ ਵਾਰ ਰਾਏਕੋਟ ਦੇ ਸਿਆਸੀ ਮੈਦਾਨ ਵਿਚ ਅਕਾਲੀ-ਭਾਜਪਾ ਦੀ ਸ਼ਾਂਝੀ ਉਮੀਦਵਾਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਤੇ ਪ੍ਰਭਦੀਪ ਸਿੰਘ ਨੱਥੋਵਾਲ ਦਾ ਨਾਮ ਇਸ ਸਿਆਸੀ ਚਰਚਾ ਦੇ ਕੇਂਦਰ ਵਿਚ ਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਬੰਦਗੀ, ਏਕਤਾ ਤੇ ਸੱਚਾਈ ਦਾ ਹੋਕਾ ਦਿੱਤਾ- ਸੰਤ ਜਸਦੇਵ ਸਿੰਘ ਲੋਹਟਬੱਦੀ ਅਗਲੀ ਖ਼ਬਰ ਬਰਤਾਨੀਆ ’ਚ ਬਿਜਲੀ ਅਤੇ ਗੈਸ ਦੇ ਬਿੱਲਾਂ ’ਚ 26 ਫ਼ੀਸਦੀ ਵਾਧੇ ਦਾ ਐਲਾਨ
Ad Position 24