25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

‘ ਖੇਡਾਂ ਵਤਨ ਪੰਜਾਬ ਦੀਆਂ’ ’ਚ ਵਾਟਰ ਸਪੋਰਟਸ ਕਲੱਬ ਸੁਧਾਰ ਦਾ ਸ਼ਾਨਦਾਰ ਪ੍ਰਦਰਸ਼ਨ

ਗੁਰੂਸਰ ਸੁਧਾਰ, 25 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਰੂਪਨਗਰ ਵਿਖੇ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਥਾਨਕ ਵਾਟਰ ਸਪੋਰਟਸ ਕਲੱਬ ਸੁਧਾਰ ਦੇ ਖਿਡਾਰੀਆਂ ਨੇ ‘ਰੋਇੰਗ’ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗ਼ਮੇ ਜਿੱਤੇ। ਈਸ਼ਾ ਮੌਰਿਆ ਨੇ 500 ਮੀਟਰ ਮਿਕਸ ਤੇ ਡਬਲ ਵਿਚ ਸੋਨ ਤਗ਼ਮਾ, ਗੁਰਪ੍ਰੀਤ ਕੌਰ ਨੇ 500 ਮੀਟਰ ਡਬਲ ਵਿਚ ਸੋਨ, ਮਿਕਸ ਇਕ ਹਜ਼ਾਰ ਮੀਟਰ ’ਚ ਤਾਂਬਾ, ਜਸਪ੍ਰੀਤ ਸਿੰਘ ਨੇ ਸਿੰਗਲ 500 ਤੇ 1000 ਮੀਟਰ ਸੋਨ ਤਗ਼ਮੇ, ਗੁਰਦੀਪ ਸਿੰਘ ਨੇ ਮਿਕਸ 500 ਮੀਟਰ ਤਾਂਬਾ, ਮਿਕਸ ਇਕ ਹਜ਼ਾਰ ਮੀਟਰ ’ਚ ਚਾਂਦੀ, ਸਿਮਰਨਜੀਤ ਸਿੰਘ ਨੇ 500 ਮੀਟਰ ਮਿਕਸ ਵਿਚ ਸੋਨ ਜਦਕਿ ਇਕ ਹਜ਼ਾਰ ਮੀਟਰ ’ਚ ਤਾਂਬੇ ਦਾ ਤਗ਼ਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 26-11-2026
ਗੁਰੂਸਰ ਸੁਧਾਰ, 25 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਰੂਪਨਗਰ ਵਿਖੇ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਥਾਨਕ ਵਾਟਰ ਸਪੋਰਟਸ ਕਲੱਬ ਸੁਧਾਰ ਦੇ ਖਿਡਾਰੀਆਂ ਨੇ ‘ਰੋਇੰਗ’ ਅੰਦਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਗ਼ਮੇ ਜਿੱਤੇ। ਈਸ਼ਾ ਮੌਰਿਆ ਨੇ 500 ਮੀਟਰ ਮਿਕਸ ਤੇ ਡਬਲ ਵਿਚ ਸੋਨ ਤਗ਼ਮਾ, ਗੁਰਪ੍ਰੀਤ ਕੌਰ ਨੇ 500 ਮੀਟਰ ਡਬਲ ਵਿਚ ਸੋਨ, ਮਿਕਸ ਇਕ ਹਜ਼ਾਰ ਮੀਟਰ ’ਚ ਤਾਂਬਾ, ਜਸਪ੍ਰੀਤ ਸਿੰਘ ਨੇ ਸਿੰਗਲ 500 ਤੇ 1000 ਮੀਟਰ ਸੋਨ ਤਗ਼ਮੇ, ਗੁਰਦੀਪ ਸਿੰਘ ਨੇ ਮਿਕਸ 500 ਮੀਟਰ ਤਾਂਬਾ, ਮਿਕਸ ਇਕ ਹਜ਼ਾਰ ਮੀਟਰ ’ਚ ਚਾਂਦੀ, ਸਿਮਰਨਜੀਤ ਸਿੰਘ ਨੇ 500 ਮੀਟਰ ਮਿਕਸ ਵਿਚ ਸੋਨ ਜਦਕਿ ਇਕ ਹਜ਼ਾਰ ਮੀਟਰ ’ਚ ਤਾਂਬੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਨਵਰੀਤ ਕੌਰ ਜੋਗਾ ਨੇ ਮਿਕਸ 500 ਮੀਟਰ ‘ਚ ਤਾਂਬੇ ਦਾ ਤੇ ਮਿਕਸ ਇਕ ਹਜ਼ਾਰ ਮੀਟਰ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਕੋਚ ਰਾਕੇਸ਼ ਕੁਮਾਰ ਨਿੱਕੂ ਦੀ ਅਗਵਾਈ ਹੇਠ ਖਿਡਾਰੀਆਂ ਵਲੋਂ ਇਤਿਹਾਸਕ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪੁੱਜੇ ਡਾ: ਸੰਜੀਵ ਚੋਪੜਾ, ਉੱਘੇ ਕਾਰੋਬਾਰੀ ਬ੍ਰਹਮਦੀਪ ਸਿੰਘ ਸਿੱਧੂ, ਸਮਾਜ ਸੇਵੀ ਇੰਦਰਜੀਤ ਸਿੰਘ ਜੀਤੂ ਗਰੇਵਾਲ, ਪ੍ਰਧਾਨ ਗੈਰੀ ਸਹੌਲੀ, ਸਹਾਇਕ ਥਾਣੇਦਾਰ ਹਰਪਾਲ ਸਿੰਘ ਆਦਿ ਵਲੋਂ ‘ਰੋਇੰਗ’ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੰਚ ਕਰਮਜੀਤ ਕੌਰ ਗਰੇਵਾਲ, ਸੰਦੀਪ ਸਿੰਘ ਸੀਪਾ, ਕੁਲਦੀਪ ਸਿੰਘ ਚੀਨਾ, ਡਾ: ਪ੍ਰਿੰ. ਕੰਵਲਜੀਤ ਕੌਰ, ਸਿਮਰਨਜੀਤ ਕੌਰ, ਜਸਵੰਤ ਕੌਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ. ਐੱਮ. ਐੱਲ. ਨਰਸਿੰਗ ਕਾਲਜ ਭਨੋਹੜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਾਕਿਸਤਾਨ ’ਚ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਅਸ਼ੋਕ ਭੌਰਾ ਦਾ ਥੀਮ ਗੀਤ ਵੱਜੇਗਾ- ਤਲਵੰਡੀ
Ad Position 24