ਮੇਜਰ ਸਿੰਘ ਭੈਣੀ ਨੇ ਪ੍ਰਧਾਨ ਪਰਗਟ ਸਿੰਘ ਨਾਲ ਕੀਤੀ ਮੀਟਿੰਗ
ਜਗਰਾਉਂ, 25 ਨਵੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨਾਲ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਕੌਮੀ ਕੋਆਰਡੀਨੇਟਰ ਮੇਜਰ ਸਿੰਘ ਭੈਣੀ ਅਤੇ ਜ਼ਿਲ੍ਹਾ ਲੁਧਿਆਣਾ ਕਾਂਗਰਸ ਦੇ ਉਪ ਪ੍ਰਧਾਨ ਭਜਨ ਸਿੰਘ ਸਵੱਦੀ ਨੇ ਮੀਟਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ ਵਿਧਾਨ ਸਭਾ ਹਲਕਾ ਦਾਖਾ ਦੇ ਸਿਆਲੀ ਹਾਲਾਤਾਂ ਸਬੰਧੀ ਖੁੱਲਕੇ ਚਰਚਾ ਹੋਈ ।
ਜਗਰਾਉਂ, 25 ਨਵੰਬਰ (ਗੁਰਦੀਪ ਸਿੰਘ ਮਲਕ)- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨਾਲ ਆਲ ਇੰਡੀਆ ਕਾਂਗਰਸ ਕਿਸਾਨ ਸੈੱਲ ਦੇ ਕੌਮੀ ਕੋਆਰਡੀਨੇਟਰ ਮੇਜਰ ਸਿੰਘ ਭੈਣੀ ਅਤੇ ਜ਼ਿਲ੍ਹਾ ਲੁਧਿਆਣਾ ਕਾਂਗਰਸ ਦੇ ਉਪ ਪ੍ਰਧਾਨ ਭਜਨ ਸਿੰਘ ਸਵੱਦੀ ਨੇ ਮੀਟਿੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੀਟਿੰਗ ਵਿਧਾਨ ਸਭਾ ਹਲਕਾ ਦਾਖਾ ਦੇ ਸਿਆਲੀ ਹਾਲਾਤਾਂ ਸਬੰਧੀ ਖੁੱਲਕੇ ਚਰਚਾ ਹੋਈ । ਇਹ ਮੀਟਿੰਗ ਦੌਰਾਨ ਪ੍ਰਧਾਨ ਪ੍ਰਗਟ ਸਿੰਘ ਅਤੇ ਮੇਜਰ ਸਿੰਘ ਭੈਣੀ ਵਿਚਕਾਰ ਹਲਕਾ ਦਾਖਾ ’ਚ ਕਾਂਗਰਸ ਦੀ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਿਲ੍ਹਾ ਫਤਹਿ ਕਰਨ ਸਬੰਧੀ ਗੱਲਬਾਤ ਹੋਈ। ਇਸ ਮੌਕੇ ਭਜਨ ਸਿੰਘ ਸਵੱਦੀ ਨੇ ਸੂਬਾ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੂੰ ਦੱਸਿਆ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਮੇਜਰ ਸਿੰਘ ਭੈਣੀ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਦਾਖਾ ਵਿਚ ਇਸ ਵਾਰ ਕਾਂਗਰਸ ਦੀ ਜਿੱਤ ਯਕੀਨੀ ਹੈ। ਉਹਨਾਂ ਦੱਸਿਆ ਕਿ ਭੈਣੀ ਪਰਿਵਾਰ ਵੱਲੋਂ ਹਲਕਾ ਦਾਖਾ ਵਿਚ ਬਹੁਤ ਮਿਹਨਤ ਕੀਤੀ ਹੈ ਅਤੇ ਇਹ ਪਰਿਵਾਰ ਜ਼ਮੀਨੀ ਪੱਧਰ ’ਤੇ ਦਾਖਾ ਹਰਕੇ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ। ਮੀਟਿੰਗ ਦੌਰਾਨ ਮੇਜਰ ਸਿੰਘ ਭੈਣੀ ਨੇ ਹਲਕਾ ਦਾਖਾ ਤੋਂ ਆਪਣਾ ਦਾਅਵਾ ਪੇਸ ਕਰਦਿਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਲਕਾ ਦਾਖਾ ਵਿਚ ਕਾਂਗਰਸ ਨੂੰ ਬੂਥ ਪੱਧਰ ਤੇ ਮਜਬੂਰ ਕਰਕੇ ਹਲਕੇ ਵਿਚ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਵਿਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਜਿਕਰ ਕਰਦਿਆ ਪ੍ਰਧਾਨ ਪ੍ਰਗਟ ਸਿੰਘ ਨੂੰ ਦੱਸਿਆਂ ਕਿ ਜੇਕਰ ਕਾਂਗਰਸ ਇਸ ਵਾਰ ਮੈਨੂੰ ਮੌਕਾ ਦਿੰਦੀ ਹੈ ਤਾ ਵੱਡੀ ਲੀਡ ਨਾਲ ਉਹ ਦਾਖਾ ਹਲਕੇ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ।