dfff
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਾਵਰਕਾਮ ਡਵੀਜ਼ਨ ਅੱਡਾ ਦਾਖਾ ਅਧੀਨ 11 ਕੇ. ਵੀ.
ਮੁੱਲਾਂਪੁਰ-ਦਾਖਾ, 25 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਪਾਵਰਕਾਮ ਡਵੀਜ਼ਨ ਅੱਡਾ ਦਾਖਾ ਅਧੀਨ 11 ਕੇ.ਵੀ. ਭਨੋਹੜ ਸ਼ਹਿਰੀ, ਬੱਦੋਵਾਲ ਦਿਹਾਤੀ, ਹਸਨਪੁਰ ਦਿਹਾਤੀ, ਭਨੋਹੜ ਸ਼ਹਿਰੀ, ਜਾਂਗਪੁਰ ਦਿਹਾਤੀ, ਦਾਖਾ ਦਿਹਾਤੀ, ਈਸੇਵਾਲ ਦਿਹਾਤੀ, ਈਸੇਵਾਲ ਸ਼ਹਿਰੀ, ਅੰਬੇਰਾ ਹੋਮਜ਼ ਸ਼ਹਿਰੀ, ਤਲਵੰਡੀ ਦਿਹਾਤੀ ਕੁਝ ਹੋਰ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਵੀਰਵਾਰ, 26 ਨਵੰਬਰ ਨੂੰ ਸਵੇਰ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਬਿਜਲੀ ਮੰਡਲ ਦਾਖਾ ਦੇ ਐੱਸ.ਡੀ.ਓ ਜਸਕਿਰਨਪ੍ਰੀਤ ਸਿੰਘ ਉਪਰੋਕਤ ਇਲਾਕੇ ਨਾਲ ਜੁੜੇ ਪਾਵਰਕਮ ਖ਼ਪਤਕਾਰਾਂ ਨੂੰ ਦੱਸਿਆ ਕਿ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਉਕਤ ਫੀਡਰਾਂ ਦੀ ਬਿਜਲੀ ਦਿਨ ਭਰ ਲਈ ਬੰਦ ਕਰਨੀ ਪੈ ਰਹੀ ਹੈ। ਇਨ੍ਹਾਂ ਫੀਡਰਾਂ ਤੋਂ ਸਪਲਾਈ ਸ਼ਾਮ 5 ਵਜੇ ਤੋਂ ਬਾਅਦ ਆਮ ਵਾਂਗ ਹੋਵੇਗੀ।