ਡਾਂਗੋ ਤੋਂ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
ਪੱਖੋਵਾਲ-ਸਰਾਭਾ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਰਾਏਕੋਟ ਤੋ ਮੈਦਾਨ ’ਚ ਲਿਆਂਦੇ ਗਏ ਪ੍ਰਭਦੀਪ ਸਿੰਘ ਨੱਥੋਵਾਲ ਦੇ ਹੱਕ ਵਿਚ ਹੋਈ ਇਕ ਭਰਵੀ ਰੈਲੀ ਸ਼ਮੂਲੀਅਤ ਲਈ ਅੱਜ ਪਿੰਡ ਡਾਂਗੋ ’ਚ ਵੱਡਾ ਕਾਫ਼ਲਾ ਸੀਨੀਅਰ ਅਕਾਲੀ ਆਗੂ ਰਘਵੀਰ ਸਿੰਘ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਰਘਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਬਾਹਰਲੇ ਉਮੀਦਵਾਰਾਂ ਨੂੰ ਨਕਾਰਕੇ ਹਲਕੇ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪੜ੍ਹੇ ਲਿਖੇ ਸੂਜਵਾਨ ਤੇ ਉਦਮੀ ਨੌਜਵਾਨ ਆਗੂ ਪ੍ਰਭਦੀਪ ਸਿੰਘ ਨੂੰ ਹਲਕੇ ਵਾਗਡੌਰ ਸੰਭਾਲ ਕੇ ਹਲਕੇ ਦੇ ਲੋਕਾਂ ਦੀ ਸਹੀ ਤਰਜਮਾਨੀ ਕੀਤੀ ਹੈ।
ਪੱਖੋਵਾਲ-ਸਰਾਭਾ, 13 ਨਵੰਬਰ (ਖੁਸ਼ਵਿੰਦਰ ਸਿੰਘ ਸਰਾਭਾ)- ਵਿਧਾਨ ਸਭਾ ਹਲਕਾ ਰਾਏਕੋਟ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਰਾਏਕੋਟ ਤੋ ਮੈਦਾਨ ’ਚ ਲਿਆਂਦੇ ਗਏ ਪ੍ਰਭਦੀਪ ਸਿੰਘ ਨੱਥੋਵਾਲ ਦੇ ਹੱਕ ਵਿਚ ਹੋਈ ਇਕ ਭਰਵੀ ਰੈਲੀ ਸ਼ਮੂਲੀਅਤ ਲਈ ਅੱਜ ਪਿੰਡ ਡਾਂਗੋ ’ਚ ਵੱਡਾ ਕਾਫ਼ਲਾ ਸੀਨੀਅਰ ਅਕਾਲੀ ਆਗੂ ਰਘਵੀਰ ਸਿੰਘ ਡਾਂਗੋ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸ: ਰਘਬੀਰ ਸਿੰਘ ਨੇ ਕਿਹਾ ਕਿ ਪਾਰਟੀ ਵਲੋਂ ਬਾਹਰਲੇ ਉਮੀਦਵਾਰਾਂ ਨੂੰ ਨਕਾਰਕੇ ਹਲਕੇ ਰਾਏਕੋਟ ਅਧੀਨ ਪੈਂਦੇ ਪਿੰਡ ਨੱਥੋਵਾਲ ਦੇ ਪੜ੍ਹੇ ਲਿਖੇ ਸੂਜਵਾਨ ਤੇ ਉਦਮੀ ਨੌਜਵਾਨ ਆਗੂ ਪ੍ਰਭਦੀਪ ਸਿੰਘ ਨੂੰ ਹਲਕੇ ਵਾਗਡੌਰ ਸੰਭਾਲ ਕੇ ਹਲਕੇ ਦੇ ਲੋਕਾਂ ਦੀ ਸਹੀ ਤਰਜਮਾਨੀ ਕੀਤੀ ਹੈ। ਇਸ ਨਿਯੁਕਤੀ ਨੂੰ ਜਿੱਥੇ ਅਕਾਲੀ ਵਰਕਰਾਂ ’ਚ ਉਤਸ਼ਾਹ ਵਧਿਆ ਹੈ, ਉੱਥੇ ਹੀ ਲੋਕਾਂ ਦਾ ਭਰਵਾਂ ਸਮੱਰਥਨ ਵੀ ਮਿਲਿਆ ਹੈ। ਇਸ ਮੌਕੇ ਡਾ: ਗੁਰਦੀਪ ਸਿੰਘ ਡਾਂਗੋ, ਸੇਵਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਾਗੀ ਬਲਬੀਰ ਸਿੰਘ, ਮੇਜਰ ਸਿੰਘ ਫੌਜੀ, ਚਰਨਜੀਤ ਸਿੰਘ ਦਿਓਲ, ਬਲਬੀਰ ਸਿੰਘ ਦਿਓਲ, ਹਰਨੇਕ ਸਿੰਘ, ਸ਼ੇਰ ਸਿੰਘ, ਜਸਵੰਤ ਸਿੰਘ, ਪਰਮਵੀਰ ਸਿੰਘ, ਗੁਰਵੀਰ ਸਿੰਘ ਦਿਓਲ, ਰਣਜੀਤ ਸਿੰਘ ਬਿੱਲੂ, ਪ੍ਰਦੀਪ ਸਿੰਘ, ਜਰਨੈਲ ਸਿੰਘ ਆਦਿ ਹਾਜ਼ਰ ਸਨ।