14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਧਨੋਆ ਵਲੋਂ ਡਾ. ਕੇ. ਐੱਨ. ਐੱਸ ਕੰਗ ਨੂੰ ‘ਆਪ’ ਉਮੀਦਵਾਰ ਐਲਾਨੇ ਜਾਣ ਦਾ ਸਵਾਗਤ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਅੰਦਰ ਪਿਛਲੇ ਦਹਾਕੇ ਤੋਂ ‘ਆਪ’ ਪਾਰਟੀ ਨੂੰ ਮਜਬੂਤ ਬਣਾਉਣ ਅਤੇ ਲੋਕ ਮੁਸ਼ਕਿਲਾਂ ਦੇ ਹੱਲ ਲਈ ਜਨਤਾ ਦੀ ਆਵਾਜ਼ ਬਣ ਕੇ ‘ਆਪ’ ਪਾਰਟੀ ਦੇ ਇੰਚਾਰਜ ਵਜੋਂ ਸਰਗਰਮ ਡਾ: ਕੇ. ਐੱਨ.

Ad Position 21
No active advertisement
ਅਜੀਤ ਡੈਸਕ 14-11-2026
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਦਾਖਾ ਅੰਦਰ ਪਿਛਲੇ ਦਹਾਕੇ ਤੋਂ ‘ਆਪ’ ਪਾਰਟੀ ਨੂੰ ਮਜਬੂਤ ਬਣਾਉਣ ਅਤੇ ਲੋਕ ਮੁਸ਼ਕਿਲਾਂ ਦੇ ਹੱਲ ਲਈ ਜਨਤਾ ਦੀ ਆਵਾਜ਼ ਬਣ ਕੇ ‘ਆਪ’ ਪਾਰਟੀ ਦੇ ਇੰਚਾਰਜ ਵਜੋਂ ਸਰਗਰਮ ਡਾ: ਕੇ. ਐੱਨ. ਐੱਸ. ਕੰਗ (ਕੰਵਲ ਨੈਨ ਸਿੰਘ) ਨੂੰ ਹੁਣ ‘ਆਪ’ ਪਾਰਟੀ ਵਲੋਂ ਆਗਾਮੀ ਪੰਜਾਬ ਚੋਣਾਂ ਲਈ ਉਮੀਦਵਾਰ ਐਲਾਨੇ ਜਾਣ ਬਾਅਦ ਇਹ ਪ੍ਰਗਟਾਵਾ ‘ਆਪ’ ਪਾਰਟੀ ਦੇ ਹਲਕਾ ਦਾਖਾ ’ਚ ਪ੍ਰਮੁੱਖ ਵਲੰਟੀਅਰ, ਬੂਟਾ ਸਿੰਘ ਧਨੋਆ ਉਮੀਦਵਾਰ ਬਣੇ ਡਾ: ਕੰਗ ਨੂੰ ਵਧਾਈ ਦਿੰਦਿਆ ਕੀਤਾ। ਬੂਟਾ ਸਿੰਘ ਕਿਹਾ ਕਿ ਪੰਜਾਬ ਨੂੰ ਹੋਰ ਵਿਕਸਤ ਬਣਾਉਣ ਲਈ ‘ਆਪ’ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੋਟਰ ਅਗਲੇ 5 ਵਰ੍ਹੇ ਹੋਰ ਦੇਵੇਗਾ ਤਾ ਹੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦਾ ਰੰਗਲਾ ਪੰਜਾਬ ਮਿਸ਼ਨ ਪੂਰਾ ਹੋਵੇਗਾ। ਬੂਟਾ ਸਿੰਘ ਧਨੋਆ ਕਿਹਾ ਕਿ ਹਲਕਾ ਦਾਖਾ ਦਾ ਸੂਝਵਾਨ ਵੋਟਰ ਹਲਕੇ ਦੀ ਬਿਹਤਰੀ ਅਤੇ ਹਲਕਾ ਦਾਖਾ ’ਚ ਨਸ਼ਿਆਂ ਦੇ ਖਾਤਮੇ ਲਈ ਆਪਣੀ ਕੀਮਤੀ ਵੋਟ ਝਾੜੂ ਚੋਣ ਨਿਸ਼ਾਨ ਵਾਲੇ ਡਾ: ਕੰਵਲ ਨੈਨ ਸਿੰਘ ਨੂੰ ਪਾਵੇਗਾ, ਜਿਸ ਨਾਲ ਦਾਖਾ ਹਲਕੇ ਦੀ ਸਥਿਤੀ ਵਿਚ ਹੋਰ ਸੁਧਾਰ ਆਵੇਗਾ। ਡਾ: ਕੇ.ਐੱਨ.ਐੱਸ.ਕੰਗ ਨੂੰ ਉਮੀਦਵਾਰ ਐਲਾਨੇ ਜਾਣ ਦਾ ਪੁਰਜ਼ੋਰ ਸਵਾਗਤ ਕਰਦਿਆ ਬੂਟਾ ਸਿੰਘ ਧਨੋਆ ਕਿਹਾ ਕਿ ‘ਆਪ’ ਪਾਰਟੀ ਦਾ ਚੰਗਾ ਸੁਨੇਹਾ ਹੈ। ਬੂਟਾ ਸਿੰਘ ਨਾਲ ਸਾਬਕਾ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਜਸਪ੍ਰੀਤ ਸਿੰਘ ਜੱਸੀ, ਸੁਖਦੇਵ ਸਿੰਘ ਧਾਲੀਵਾਲ, ਜਗਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਬੜੈਚ, ਹਰਬੰਸ ਸਿੰਘ ਬਿੱਲੂ, ਹਰਪ੍ਰੀਤ ਸਿੰਘ ਸਰਾਂ, ਕਰਤਾਰ ਸਿੰਘ ਤੂਰ, ਨਵਲ ਕਿਸ਼ੋਰ, ਗਗਨਦੀਪ ਸਿੰਘ, ਜਸਵੰਤ ਸਿੰਘ ਭੱਟੀ, ਦਲਜਿੰਦਰ ਸਿੰਘ ਬੱਦੋਵਾਲ, ਜਗਦੀਪ ਸਿੰਘ ਸਵੱਦੀ, ਕੁਲਦੀਪ ਸਿੰਘ ਭਰੋਵਾਲ, ਬਲਵੀਰ ਸਿੰਘ ਵਲੀਪੁਰ, ਪਰਮਿੰਦਰ ਸਿੰਘ ਮਾਜਰੀ ਹੋਰਨਾਂ ਵਲੋਂ ਵੀ ‘ਆਪ’ ਪਾਰਟੀ ਦੁਆਰਾ ਡਾ: ਕੰਵਲ ਨੈਨ ਸਿੰਘ ਕੰਗ ਨੂੰ ਉਮੀਦਵਾਰ ਐਲਾਨੇ ਜਾਣ ‘ਤੇ ਹਾਈਕਮਾਡ ਦਾ ਧੰਨਵਾਦ ਕਰਦਿਆ ਡਾ: ਕੰਗ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਤਾਰਾ ਦੇਵੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਗਲੀ ਖ਼ਬਰ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24