ਬੰਦ ਕੀਤੀਆਂ ਮੰਡੀਆਂ ’ਚ ਰੁਲ ਰਹੇ ਝੋਨੇ ਦੀ ਖ਼ਰੀਦ ਫੌਰੀ ਚਾਲੂ ਕੀਤੀ ਜਾਵੇ- ਦਸਮੇਸ਼ ਯੂਨੀਅਨ
ਗੁਰੂਸਰ ਸੁਧਾਰ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਆਖਿਆ ਕਿ ਜਿੱਥੇ ਇਕ ਪਾਸੇ ਸੂਬਾ ਸਰਕਾਰ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਦੇ ਆਏ ਦਿਨ ਦਾਅਵੇ ਕਰ ਰਹੀ ਹੈ, ਉੱਥੇ ਦੂਜੇ ਪਾਸੇ ਪੰਜਾਬ ਭਰ ਦੀਆਂ ਪਹਿਲਾਂ 35 ਅਤੇ ਹੁਣ 400 ਮੰਡੀਆਂ ਦੇ ਨਾਲ ਹੀ ਖ਼ਰੀਦ ਬੰਦ ਕਰਨ ਦੇ ਦਿੱਤੇ ਹੁਕਮ ਬਰਦਾਸ਼ਤ ਤੋਂ ਬਾਹਰ ਹੈ। ਦੋਵਾਂ ਆਗੂਆਂ ਕਿਹਾ ਕਿ ਪੰਜਾਬ ਦੀਆਂ ਵੱਖ- ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀਆਂ ਹਦਾਇਤਾਂ ‘ਤੇ ਕੀਤੀ ਖ਼ਰੀਦ ਅਨੁਸਾਰ ਮੰਡੀਆਂ ਦੇ ਆੜ੍ਹਤੀਏ ਲੱਖਾਂ ਟਨ ਝੋਨੇ ਨੂੰ ਪੱਖੇ ਲਵਾ ਕੇ, ਸੁਕਾ ਕੇ, ਬਾਰਦਾਨੇ ’ਚ ਭਰਾ ਕੇ, ਤੁਲਾਈ ਕਰਵਾ ਕੇ, ਬੋਰੀਆਂ ਦੀ ਸਿਲਾਈ ਕਰਵਾਈ ਬੈਠੇ ਹਨ।
ਪ
ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ
14-11-2026
ਗੁਰੂਸਰ ਸੁਧਾਰ, 13 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ:) ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਆਖਿਆ ਕਿ ਜਿੱਥੇ ਇਕ ਪਾਸੇ ਸੂਬਾ ਸਰਕਾਰ ਝੋਨੇ ਦੀ ਫ਼ਸਲ ਦਾ ਦਾਣਾ-ਦਾਣਾ ਖ਼ਰੀਦਣ ਦੇ ਆਏ ਦਿਨ ਦਾਅਵੇ ਕਰ ਰਹੀ ਹੈ, ਉੱਥੇ ਦੂਜੇ ਪਾਸੇ ਪੰਜਾਬ ਭਰ ਦੀਆਂ ਪਹਿਲਾਂ 35 ਅਤੇ ਹੁਣ 400 ਮੰਡੀਆਂ ਦੇ ਨਾਲ ਹੀ ਖ਼ਰੀਦ ਬੰਦ ਕਰਨ ਦੇ ਦਿੱਤੇ ਹੁਕਮ ਬਰਦਾਸ਼ਤ ਤੋਂ ਬਾਹਰ ਹੈ। ਦੋਵਾਂ ਆਗੂਆਂ ਕਿਹਾ ਕਿ ਪੰਜਾਬ ਦੀਆਂ ਵੱਖ- ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀਆਂ ਹਦਾਇਤਾਂ ‘ਤੇ ਕੀਤੀ ਖ਼ਰੀਦ ਅਨੁਸਾਰ ਮੰਡੀਆਂ ਦੇ ਆੜ੍ਹਤੀਏ ਲੱਖਾਂ ਟਨ ਝੋਨੇ ਨੂੰ ਪੱਖੇ ਲਵਾ ਕੇ, ਸੁਕਾ ਕੇ, ਬਾਰਦਾਨੇ ’ਚ ਭਰਾ ਕੇ, ਤੁਲਾਈ ਕਰਵਾ ਕੇ, ਬੋਰੀਆਂ ਦੀ ਸਿਲਾਈ ਕਰਵਾਈ ਬੈਠੇ ਹਨ। ਇਸ ਸਥਿਤੀ ’ਚ ਆ ਕੇ ਖ਼ਰੀਦ ਬੰਦ ਕਰਨ ਦੇ ਤਾਨਾਸ਼ਾਹੀ ਫੁਰਮਾਨ ਹਰਗਿਜ਼ ਬਰਦਾਸ਼ਤ ਨਹੀਂ ਕੀਤੇ ਜਾਣਗੇ, ਜਦ ਕਿ 10 ਫ਼ੀਸਦੀ ਦੇ ਕਰੀਬ ਝੋਨੇ ਦੀ ਫ਼ਸਲ ਵਢਾਈ ਉਪਰੰਤ ਖੇਤਾਂ ’ਚੋਂ ਮੰਡੀਆਂ ’ਚ ਲਗਾਤਾਰ ਆ ਰਹੀ ਹੈ ਤੇ ਇਸ ਨੂੰ ਖ਼ਰੀਦਣਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਯੂਨੀਅਨ ਦੇ ਆਗੂਆਂ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਨੇ 435 ਬੰਦ ਮੰਡੀਆਂ ’ਚ ਫੌਰੀ ਖ਼ਰੀਦ ਮੁੜ ਚਾਲੂ ਨਾ ਕੀਤੀ ਤਾਂ ਉਨ੍ਹਾਂ ਦੀ ਜਥੇਬੰਦੀ ਸਮੇਤ ਸਮੂਹ ਕਿਸਾਨ-ਮਜ਼ਦੂਰ ਜਥੇਬੰਦੀਆਂ, ਪੱਲੇਦਾਰ ਯੂਨੀਅਨਾਂ ਤੇ ਆੜ੍ਹਤੀ ਐਸੋਸੀਏਸ਼ਨਾਂ ਸੜਕਾਂ ’ਤੇ ਨਿੱਤਰ ਆਉਣਗੀਆਂ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜਸਦੇਵ ਸਿੰਘ ਲਲਤੋਂ ਨੇ ਇਹ ਵੀ ਜ਼ੋਰਦਾਰ ਮੰਗ ਕੀਤੀ ਕਿ 30 ਅਕਤੂਬਰ ਤੋਂ ਬਾਅਦ ਦੀ ਝੋਨੇ ਦੀ ਖ਼ਰੀਦ ਦੀਆਂ ਰੋਕੀਆਂ ਹੋਈਆਂ ਅਦਾਇਗੀਆਂ ਤੁਰੰਤ ਕਿਸਾਨਾਂ ਦੇ ਖਾਤਿਆਂ ’ਚ ਪਾਈਆਂ ਜਾਣ।