ਮਲੌਦ ਤੋਂ ਸੰਗਰੂਰ ਰੈਲੀ ਲਈ ਵੱਡਾ ਕਾਫ਼ਲਾ ਹੋਇਆ ਰਵਾਨਾ
ਮਲੌਦ, 4 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੰਗਰੂਰ ਰੈਲੀ ਲਈ ਮਲੌਦ ਤੋਂ ਕਾਂਗਰਸ ਪਾਰਟੀ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਵਾਨਗੀ ਕੀਤੀ।
ਮਲੌਦ, 4 ਨਵੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੰਗਰੂਰ ਰੈਲੀ ਲਈ ਮਲੌਦ ਤੋਂ ਕਾਂਗਰਸ ਪਾਰਟੀ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਤੇ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਰਵਾਨਗੀ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੀਡਰ ਤੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਹੀ ਇਕ ਅਜਿਹੇ ਆਗੂ ਹਨ ਜੋ ਦੇਸ਼ ਨੂੰ ਟੋਟੇ-ਟੋਟੇ ਹੋਣ ਦੀ ਸਮਰੱਥਾ ਰੱਖਦੇ ਹਨ। ਇਸ ਮੌਕੇ ਅਵਤਾਰ ਸਿੰਘ ਤਾਰੀ ਮੈਂਬਰ ਜਿਲ੍ਹਾ ਪ੍ਰੀਸ਼ਦ, ਕਮਲਜੀਤ ਸਿੰਘ ਸਿਆੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਮਲਕੀਤ ਸਿੰਘ ਗੋਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਪਾਇਲ, ਰਣਜੀਤ ਸਿੰਘ ਪਾਇਲ ਪੀ. ਏ, ਗੁਰਦੀਪ ਸਿੰਘ ਜੁਲਮਗੜ ਸਾਬਕਾ ਉਪ-ਚੇਅਰਮੈਨ ਮਾਰਕੀਟ ਕਮੇਟੀ ਮਲੌਦ, ਗੁਰਮੁੱਖ ਸਿੰਘ ਗੋਮੀ ਸਿਆੜ ਮੈਂਬਰ ਬਲਾਕ ਸੰਮਤੀ, ਅਵਿੰਦਰਦੀਪ ਸਿੰਘ ਜੱਸਾ ਰੋੜੀਆਂ ਕੌਂਸਲਰ, ਕੁਲਵੀਰ ਸਿੰਘ ਸੋਹੀਆਂ, ਗੁਰਪ੍ਰੀਤ ਸਿੰਘ ਗੋਪੀ ਸ਼ੋਮਲ ਖੇੜੀ ਕੌਂਸਲਰ, ਜਗਰੂਪ ਸਿੰਘ ਫੌਜੀ, ਚਤਰ ਸਿੰਘ ਲਹਿਲ, ਜਤਿੰਦਰ ਸਿੰਘ ਚੋਮੋਂ, ਸੁਖਵੀਰ ਸਿੰਘ ਦੌਲਤਪੁਰ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਚੋਪੜਾ ਮੀਡੀਆ ਕੁਆਰਡੀਨੇਟਰ, ਦਿਲਬਾਗ ਸਿੰਘ ਸਾਬਕਾ ਸਰਪੰਚ, ਸੋਨੀ ਟਿੱਬਾ, ਮੰਗਤ ਰਾਮ ਸਿੰਘ ਸਾਬਕਾ ਸਰਪੰਚ, ਮੋਹਣ ਸਿੰਘ, ਜਗਪਾਲ ਸਿੰਘ ਜੱਗੀ ਰਾਮਗੜ ਸਰਦਾਰਾਂ, ਸਮਸ਼ੇਰ ਸਿੰਘ ਕੋਟਲੀ ਤੇ ਹੋਰ ਹਾਜ਼ਰ ਸਨ ।