ਨਵੇਂ ਥਾਣਾ ਮੁਖੀ ਦਾ ਪੰਚਾਇਤ ਯੂਨੀਅਨ ਪ੍ਰਧਾਨ ਸਰਪੰਚ ਭਿੰਦਾ ਤੇ ਹੋਰਨਾਂ ਵਲੋਂ ਸਵਾਗਤ
ਗੁਰੂਸਰ ਸੁਧਾਰ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਵ ਨਿਯੁਕਤ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਵਲੋਂ ਅਹੁਦਾ ਸੰਭਾਲਣ ਉਪਰੰਤ ਵੱਖ-ਵੱਖ ਪਤਵੰਤੇ ਸੱਜਣਾਂ ਤੇ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੰਚਾਇਤ ਯੂਨੀਅਨ ਬਲਾਕ ਸੁਧਾਰ ਪ੍ਰਧਾਨ ਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਘੁਮਾਣ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ।
ਗੁਰੂਸਰ ਸੁਧਾਰ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਵ ਨਿਯੁਕਤ ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਵਲੋਂ ਅਹੁਦਾ ਸੰਭਾਲਣ ਉਪਰੰਤ ਵੱਖ-ਵੱਖ ਪਤਵੰਤੇ ਸੱਜਣਾਂ ਤੇ ਸ਼ਖ਼ਸੀਅਤਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੰਚਾਇਤ ਯੂਨੀਅਨ ਬਲਾਕ ਸੁਧਾਰ ਪ੍ਰਧਾਨ ਤੇ ਸਰਪੰਚ ਭੁਪਿੰਦਰ ਸਿੰਘ ਭਿੰਦਾ ਘੁਮਾਣ ਦੀ ਅਗਵਾਈ ਹੇਠ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕੀਤਾ। ਸਰਪੰਚ ਭੁਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਸ: ਰਾਜਵਰਿੰਦਰਪਾਲ ਸਿੰਘ ਇਕ ਕਾਬਲ ਅਫ਼ਸਰ ਹੋਣ ਦੇ ਨਾਲ ਹਰ ਇਕ ਨੂੰ ਬਣਦਾ ਇਨਸਾਫ਼ ਦੇਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨਾਲ ਇਸ ਮੌਕੇ ਭਵਨਦੀਪ ਸਿੰਘ ਗਰੇਵਾਲ, ਸੰਮਤੀ ਮੈਂਬਰ ਗੁਰਮੁਖ ਸਿੰਘ ਘੁਮਾਣ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਸਰਪੰਚ ਇੰਦਰਜੀਤ ਸਿੰਘ ਗਿੱਲ, ਸਰਪੰਚ ਹਰਮੇਲ ਸਿੰਘ ਧਾਲੀਵਾਲ, ਸਰਪੰਚ ਇਕਬਾਲ ਸਿੰਘ ਨੱਤ ਤੁਗਲ, ਸਰਪੰਚ ਜਸਵੀਰ ਸਿੰਘ ਅੱਬੂਵਾਲ, ਸਰਪੰਚ ਬਲਜੀਤ ਸਿੰਘ ਬੁਢੇਲ, ਸਰਪੰਚ ਹਰਦੀਪ ਸਿੰਘ ਟੂਸਾ, ਸਰਪੰਚ ਜਗਤਿੰਦਰ ਸਿੰਘ ਬੋਪਾਰਾਏ ਕਲਾਂ ਆਦਿ ਨੇ ਵੀ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਵਲੋਂ ਥਾਣਾ ਮੁਖੀ ਸੁਧਾਰ ਨਿਯੁਕਤ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ।