26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਖ਼ੂਨਦਾਨ ਕੈਂਪ ਲਗਾਇਆ ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਧਰਮ, ਸੱਚ ਅਤੇ ਇਨਸਾਫ਼ ਦੇ ਰਾਹ ਦੀ ਪ੍ਰੇਰਨਾ ਦਿੰਦਾ ਹੈ- ਮੈਨੇਜਰ ਤਰਸੇਮ ਸਿੰਘ ਬਲਿਆਲ

ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਹਰਪ੍ਰੀਤ ਸਿੰਘ ਹੈਪੀ ਤਾਜਪੁਰ ਦੀ ਦੇਖ-ਰੇਖ ਹੇਠ 925ਵਾਂ ਮਹਾਨ ਖੂਨਦਾਨ ਕੈਂਪ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਲਗਾਇਆ। ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਨੇ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਲਗਾਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਮਾਹਾਰਾਜ ਜੀ ਦਾ ਜੀਵਨ ਸਾਨੂੰ ਧਰਮ, ਸੱਚ ਤੇ ਇਨਸਾਫ਼ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ।

Ad Position 21
No active advertisement
ਅਜੀਤ ਡੈਸਕ 27-10-2026
ਰਾਏਕੋਟ, 26 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਵਿਖੇ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਹਰਪ੍ਰੀਤ ਸਿੰਘ ਹੈਪੀ ਤਾਜਪੁਰ ਦੀ ਦੇਖ-ਰੇਖ ਹੇਠ 925ਵਾਂ ਮਹਾਨ ਖੂਨਦਾਨ ਕੈਂਪ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਲਗਾਇਆ। ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ ਨੇ ਲੋੜਵੰਦ ਮਰੀਜ਼ਾਂ ਲਈ ਮਨੁੱਖਤਾ ਦੇ ਭਲੇ ਲਈ ਲਗਾਏ ਮਹਾਨ ਖੂਨਦਾਨ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਮਾਹਾਰਾਜ ਜੀ ਦਾ ਜੀਵਨ ਸਾਨੂੰ ਧਰਮ, ਸੱਚ ਤੇ ਇਨਸਾਫ਼ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਮੈਨੇਜਰ ਤਰਸੇਮ ਸਿੰਘ ਬਲਿਆਲ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸੇਵਦਾਰ ਹਰਪ੍ਰੀਤ ਸਿੰਘ ਹੈਪੀ ਤਾਜਪੁਰ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ 45 ਬਲੱਡ ਯੂਨਿਟ ਇਕੱਤਰ ਕੀਤਾ, ਜਦਕਿ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿਚ ਲੈ ਕੇ ਦਿੱਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਅਕਾਊਂਟੈਂਟ, ਗਿਆਨੀ ਮਹਿੰਦਰ ਸਿੰਘ ਮਾਣਕੀ ਹੈੱਡ ਗ੍ਰੰਥੀ, ਬਲਪ੍ਰੀਤ ਸਿੰਘ ਔਲਖ ਏ. ਏ. ਈ., ਅਮਨਦੀਪ ਸਿੰਘ ਹਠੂਰ ਏ. ਏ. ਈ., ਜਸਪਾਲ ਸਿੰਘ ਪੁਰਬਾ ਇੰਸਪੈਕਟਰ, ਅੰਗਰੇਜ਼ ਸਿੰਘ ਜ਼ੀਰਾ ਇੰਸਪੈਕਟਰ, ਗੁਰਦੀਪ ਸਿੰਘ ਸਟੋਰ ਕੀਪਰ, ਗੁਰਕੀਰਤ ਸਿੰਘ ਸਹਾਇਕ ਸਟੋਰ ਕੀਪਰ, ਸੁਖਵਿੰਦਰ ਸਿੰਘ ਬਰਮੀ, ਗੁਰਜੀਤ ਸਿੰਘ ਸੇਵਾਦਾਰ, ਪਲਵਿੰਦਰ ਸਿੰਘ ਸੇਵਾਦਾਰ, ਰਾਮਦੀਪ ਸਿੰਘ ਸਹਾਇਕ ਅਕਾਊਂਟੈਂਟ, ਹਰਜਿੰਦਰ ਸਿੰਘ ਰਿਕਾਰਡ ਕੀਪਰ, ਪਰਮਵੀਰ ਸਿੰਘ ਸਹਾਇਕ ਰਿਕਾਰਡ ਕੀਪਰ, ਪ੍ਰਭਜੋਤ ਸਿੰਘ ਅਕਾਲਗੜ੍ਹ, ਗੋਨੀ ਸਿੰਘ ਤਾਜਪੁਰ, ਜਸਰੀਨ ਕੌਰ ਤਾਜਪੁਰ, ਮਨਦੀਪ ਸਿੰਘ ਟੂਸਾ, ਅਰਮਾਨ ਸਿੰਘ ਟੂਸਾ, ਪਰਮ ਸਿੰਘ ਟੂਸਾ, ਅਮਨਦੀਪ ਸਿੰਘ ਨੱਥੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਨੇ ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਅਗਲੀ ਖ਼ਬਰ ਸੁਖਰਾਜ ਸਿੰਘ ਬੁੱਟਰ ਦਾ ਅੰਤਿਮ ਸੰਸਕਾਰ
Ad Position 24