26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪਸ਼ੂ ਖ਼ੁਰਾਕ ਫੈਕਟਰੀ ਦੇ ਡਰਾਈਵਰ ਤੋਂ ਕਿਰਪਾਨ ਨਾਲ ਡਰਾ ਕੇ 38 ਹਜ਼ਾਰ ਦੀ ਖੋਹ ਪੁਲਿਸ ਵਲੋਂ ਕਥਿਤ ਦੋਵੇਂ ਦੋਸ਼ੀ ਗ੍ਰਿਫ਼ਤਾਰ

ਗੁਰੂਸਰ ਸੁਧਾਰ, 25 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਚਾਚਾ ਕੈਟਲ ਫੀਡ ਨਾਮੀ ਪਸ਼ੂ ਖ਼ੁਰਾਕ ਫੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦੇ ਡਰਾਈਵਰ ਤੋਂ ਕਿਰਪਾਨ ਦੀ ਨੋਕ ’ਤੇ 38 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ ਦੋਵੇਂ ਕਥਿਤ ਦੋਸ਼ੀਆਂ ਨੂੰ ਥਾਣਾ ਸੁਧਾਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਅਨੁਸਾਰ ਪੁਲਿਸ ਕੋਲ ਲਿਖਵਾਈ ਆਪਣੀ ਸ਼ਿਕਾਇਤ ਵਿਚ ਹਰਬੰਸ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤਲਵੰਡੀ ਖ਼ੁਰਦ ਨੇ ਦੱਸਿਆ ਸੀ ਕਿ ਉਹ ਪਰਸੋਂ ਸ਼ਾਮ ਫੈਕਟਰੀ ਦੀ ਗੱਡੀ ਵਿਚ ਪਸ਼ੂ ਖ਼ੁਰਾਕ ਲੋਡ ਕਰਕੇ ਵੱਖ ਵੱਖ ਥਾਈਂ ਸਬੰਧਿਤ ਕੰਪਨੀਆਂ ਤੇ ਵਿਅਕਤੀਆਂ ਨੂੰ ਸਪਲਾਈ ਕਰਨ ਉਪਰੰਤ ਉਨ੍ਹਾਂ ਤੋਂ ਉਗਰਾਹੀ ਦੇ ਰੂਪ ਵਿਚ 38 ਹਜ਼ਾਰ ਰੁਪਏ ਇਕੱਠੇ ਕਰਕੇ ਖ਼ਾਲੀ ਗੱਡੀ ਸਮੇਤ ਵਾਪਸ ਫੈਕਟਰੀ ਨੂੰ ਮੁੜ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 26-10-2026
ਗੁਰੂਸਰ ਸੁਧਾਰ, 25 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਚਾਚਾ ਕੈਟਲ ਫੀਡ ਨਾਮੀ ਪਸ਼ੂ ਖ਼ੁਰਾਕ ਫੈਕਟਰੀ ਜਾਂਗਪੁਰ ਰੋਡ ਮੁੱਲਾਂਪੁਰ ਦੇ ਡਰਾਈਵਰ ਤੋਂ ਕਿਰਪਾਨ ਦੀ ਨੋਕ ’ਤੇ 38 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ ਦੋਵੇਂ ਕਥਿਤ ਦੋਸ਼ੀਆਂ ਨੂੰ ਥਾਣਾ ਸੁਧਾਰ ਦੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਅਨੁਸਾਰ ਪੁਲਿਸ ਕੋਲ ਲਿਖਵਾਈ ਆਪਣੀ ਸ਼ਿਕਾਇਤ ਵਿਚ ਹਰਬੰਸ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਤਲਵੰਡੀ ਖ਼ੁਰਦ ਨੇ ਦੱਸਿਆ ਸੀ ਕਿ ਉਹ ਪਰਸੋਂ ਸ਼ਾਮ ਫੈਕਟਰੀ ਦੀ ਗੱਡੀ ਵਿਚ ਪਸ਼ੂ ਖ਼ੁਰਾਕ ਲੋਡ ਕਰਕੇ ਵੱਖ ਵੱਖ ਥਾਈਂ ਸਬੰਧਿਤ ਕੰਪਨੀਆਂ ਤੇ ਵਿਅਕਤੀਆਂ ਨੂੰ ਸਪਲਾਈ ਕਰਨ ਉਪਰੰਤ ਉਨ੍ਹਾਂ ਤੋਂ ਉਗਰਾਹੀ ਦੇ ਰੂਪ ਵਿਚ 38 ਹਜ਼ਾਰ ਰੁਪਏ ਇਕੱਠੇ ਕਰਕੇ ਖ਼ਾਲੀ ਗੱਡੀ ਸਮੇਤ ਵਾਪਸ ਫੈਕਟਰੀ ਨੂੰ ਮੁੜ ਰਿਹਾ ਸੀ। ਸ਼ਿਕਾਇਤਕਰਤਾ ਡਰਾਈਵਰ ਹਰਬੰਸ ਸਿੰਘ ਅਨੁਸਾਰ ਜਦ ਉਹ ਪਿੰਡ ਅੱਬੂਵਾਲ ਤੋਂ ਗੁਰੂਸਰ ਸੁਧਾਰ ਦੇ ਰਸਤੇ ਦਰਮਿਆਨ ਸੀ ਤਾਂ ਮੋਟਰਸਾਈਕਲ ਚਾਲਕ ਕਥਿਤ ਦੋਸ਼ੀ ਗੁਰਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੋਪਾਰਾਏ ਕਲਾਂ ਅਤੇ ਅਜੀਤ ਸਿੰਘ ਉਰਫ਼ ਬਿੱਜੂ ਪੁੱਤਰ ਜਗਸੀਰ ਸਿੰਘ ਸੀਰਾ ਵਾਸੀ ਢੱਟ ਜੋਕਿ ਪਿੱਛੇ ਬੈਠਾ ਸੀ, ਨੇ ਆਪਣਾ ਮੋਟਰਸਾਈਕਲ ਮੇਰੀ ਗੱਡੀ ਅੱਗੇ ਲਗਾ ਕੇ ਰੋਕ ਲਿਆ। ਹਰਬੰਸ ਸਿੰਘ ਨੇ ਇਹ ਵੀ ਦੱਸਿਆ ਕਿ ਅਜੀਤ ਸਿੰਘ ਉਰਫ਼ ਬਿੱਜੂ ਨਿਹੰਗ ਸਿੰਘ ਦੇ ਬਾਣੇ ਵਿਚ ਸੀ ਤੇ ਰੋਕਣ ਉਪਰੰਤ ਮੈਨੂੰ ਕਹਿੰਦੇ ਕਿ ਤੂੰ ਚਿੱਟਾ ਵੇਚਦਾ ਹੈ ਤੇ ਇਸੇ ਦੌਰਾਨ ਇਨ੍ਹਾਂ ਕਥਿਤ ਦੋਸ਼ੀਆਂ ਨੇ ਕਿਰਪਾਨ ਕੱਢ ਕੇ ਮੇਰੀ ਗਰਦਨ ਉਪਰ ਰੱਖ ਲਈ ਤੇ ਮੇਰੀ ਜੇਬ ਵਿਚੋਂ 38 ਹਜ਼ਾਰ ਦੀ ਨਕਦੀ ਖੋਹ ਕੇ ਮੋਟਰਸਾਈਕਲ ਉਪਰ ਫ਼ਰਾਰ ਹੋ ਗਏ। ਥਾਣਾ ਸੁਧਾਰ ਵਿਖੇ ਇਸ ਸਬੰਧੀ ਦੋਵੇਂ ਕਥਿਤ ਦੋਸ਼ੀਆਂ ਖ਼ਿਲਾਫ਼ ਬੀ.ਐਨ.ਐਸ. ਦੀ ਧਾਰਾ 304 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਨੇ ਅੱਜ ਦੱਸਿਆ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਦੋਸ਼ੀਆਂ ਨੂੰ ਪੁਲਿਸ ਪਾਰਟੀ ਨੇ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਇਨ੍ਹਾਂ ਤੋਂ ਗਹਿਰਾਈ ਨਾਲ ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰਸੂਲਪੁਰ, ਮੱਲ੍ਹਾ ਤੇ ਮਾਣੂੰਕੇ ਵਿਖੇ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਵਲੋਂ ਝਾੜੂ ਸਾੜ ਕੇ ਰੋਸ ਦਿਖਾਵੇ ਵਿਧਾਇਕ ਇਯਾਲੀ ਦ... ਅਗਲੀ ਖ਼ਬਰ ਪੰਚਾਇਤ ਵਿਭਾਗ ਵਲੋਂ ਪਿੰਡ ਛੋਕਰ ਦੀ ਸਰਪੰਚ ਮਨਿੰਦਰ ਕੌਰ ਬਹਾਲ
Ad Position 24