25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਰਕਾਰਾਂ ਸਹਿਕਾਰੀ ਸੁਸਾਇਟੀਆਂ ਦਾ ਭੋਗ ਪਾਉਣ ਦੀ ਕਰਨ ਲੱਗੀਆਂ ਤਿਆਰੀ-ਕਿਸਾਨ ਆਗੂ

ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਹਿਕਾਰੀ ਸੁਸਾਇਟੀਆਂ ਵੱਲੋਂ ਤਿੰਨ ਨਵੇਂ ਨਿਯਮ ਲਾਗੂ ਕਰਨ ਖਿਲਾਫ਼ ਅਤੇ ਬਿਜਾਈ ਲਈ ਖਾਦ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਭਾਰੀ ਗੁੱਸਾ ਅਤੇ ਨਿਰਾਸ਼ਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸੁਸਾਇਟੀਆਂ ਵਿੱਚ ਕਿਸਾਨਾਂ ਦੇ ਹਿੱਸੇ ਦੀ ਰਕਮ ਲਗਭਗ ਦੁੱਗਣੀ ਕੀਤੀ ਗਈ ਹੈ ਤੇ ਇਹ ਸਾਰੀ ਰਕਮ ਹੁਣ ਬੈਂਕ ਵਿੱਚ ਜਮ੍ਹਾਂ ਹੋਵੇਗੀ ਤੇ ਕਿਸਾਨਾਂ ਦਾ ਕਰੋੜਾਂ ਰੁਪਿਆ ਬਿਨਾਂ ਵਿਆਜ ਬੈਂਕ ਵਿੱਚ ਰਹੇਗਾ।

Ad Position 21
No active advertisement
ਅਜੀਤ ਡੈਸਕ 26-10-2026
ਜਗਰਾਉਂ, 25 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਸਹਿਕਾਰੀ ਸੁਸਾਇਟੀਆਂ ਵੱਲੋਂ ਤਿੰਨ ਨਵੇਂ ਨਿਯਮ ਲਾਗੂ ਕਰਨ ਖਿਲਾਫ਼ ਅਤੇ ਬਿਜਾਈ ਲਈ ਖਾਦ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਭਾਰੀ ਗੁੱਸਾ ਅਤੇ ਨਿਰਾਸ਼ਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਕਿਸਾਨਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸੁਸਾਇਟੀਆਂ ਵਿੱਚ ਕਿਸਾਨਾਂ ਦੇ ਹਿੱਸੇ ਦੀ ਰਕਮ ਲਗਭਗ ਦੁੱਗਣੀ ਕੀਤੀ ਗਈ ਹੈ ਤੇ ਇਹ ਸਾਰੀ ਰਕਮ ਹੁਣ ਬੈਂਕ ਵਿੱਚ ਜਮ੍ਹਾਂ ਹੋਵੇਗੀ ਤੇ ਕਿਸਾਨਾਂ ਦਾ ਕਰੋੜਾਂ ਰੁਪਿਆ ਬਿਨਾਂ ਵਿਆਜ ਬੈਂਕ ਵਿੱਚ ਰਹੇਗਾ। ਕਿਸਾਨਾਂ ਨੂੰ ਲੋੜ ਪੈਣ ’ਤੇ ਹਿੱਸੇ ਵਾਪਿਸ ਕਰਵਾਉਣੇ ਵੀ ਔਖੇ ਹੋਣਗੇ। ਕਿਸਾਨਾਂ ਨੂੰ ਸਬਸਿਡੀ ਵਪਾਰਕ ਬੈਂਕਾਂ ਨਾਲ ਜੋੜ ਕੇ ਹੀ ਮਿਲੇਗੀ, ਜੇ ਕਿਸਾਨ ਨੇ ਕਿਸੇ ਵਪਾਰਕ ਬੈਂਕ ਦੇ ਤਿੰਨ ਲੱਖ ਦੇ ਵਿਆਜ਼ ’ਤੇ ਸਬਸਿਡੀ ਲਈ ਹੈ, ਉਸ ਨੂੰ ਸੁਸਾਇਟੀ ਵੱਲੋਂ ਵਿਆਜ ’ਤੇ ਸਬਸਿਡੀ ਨਹੀਂ ਦਿੱਤੀ ਜਾਵੇਗੀ ਤੇ 4 ਫ਼ੀਸਦੀ ਵੱਧ ਵਿਆਜ਼ ਲੱਗੇਗਾ। ਦੋ ਲੱਖ ਤੋਂ ਉੱਪਰ ਕਰਜ਼ਾ ਚੁੱਕਣ ਵਾਲੇ ਕਿਸਾਨਾਂ ਨੂੰ ਕਲੱਕਟਰ ਰੇਟਾਂ ’ਤੇ ਸੁਸਾਇਟੀ ਨੂੰ ਜ਼ਮੀਨ ਗਹਿਣੇ ਕਰਨੀ ਪਵੇਗੀ। ਇਹ ਸਭ ਕੁਝ ਸਹਿਕਾਰੀ ਸੁਸਾਇਟੀਆਂ ਵਿੱਚੋਂ ਸਹਿਕਾਰਤਾ ਤੇ ਸਾਂਝੀਵਾਲਤਾ ਦੀ ਭਾਵਨਾ ਖਤਮ ਕਰਕੇ ਇਹਨਾਂ ਨੂੰ ਵਪਾਰਕ ਬੈਂਕਾਂ ਵਾਂਗ ਵਪਾਰਕ ਬਣਾਉਣ ਵੱਲ ਵਧਦੇ ਕਦਮਾਂ ਦੀ ਆਹਟ ਹੈ। ਅਸਲ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰ ਸਰਕਾਰ ਦੇਸ ਭਰ ਵਿਚ ਪਬਲਿਕ ਸੈਕਟਰ ਵਾਂਗ ਸਹਿਕਾਰੀ ਸੈਕਟਰ ਦਾ ਵੀ ਭੋਗ ਪਾਉਣਾ ਚਾਹੁੰਦੀ ਹੈ। ਇਹ ਸਾਜ਼ਿਸ਼ ਅਸਲ ਵਿੱਚ ਪੂਰੇ ਦੇਸ਼ ਭਰ ਵਿੱਚ ਖੇਤੀ ਖੇਤਰ ’ਤੇ ਕਾਰਪੋਰੇਟ ਜਗਤ ਦਾ ਕਬਜ਼ਾ ਕਰਾਉਣ, ਭਾਰਤੀ ਮੰਡੀ ਤੇ ਸਾਮਰਾਜੀ ਕੰਪਨੀਆਂ ਦਾ ਕਬਜ਼ਾ ਕਰਾਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਕਣਕ ਬੀਜਣ ਲਈ ਕਿਸਾਨਾਂ ਨੂੰ ਖਾਦ ਦੀ ਲੋੜ ਹੈ ਪਰ ਸਰਕਾਰ ਨੇ ਸੁਸਾਇਟੀਆਂ ਬਾਰੇ ਨਵਾਂ ਫੁਰਮਾਨ ਜਾਰੀ ਕੀਤਾ ਹੈ ਕਿ ਪਹਿਲਾਂ ਹੱਦ ਕਰਜ਼ੇ ਨਵਿਆਏ ਜਾਣ। ਜਿਸ ਲਈ ਅਗਲੀ ਫ਼ਸਲ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਖੱਜਲ ਖੁਆਰ ਹੋਣਾ ਪਵੇਗਾ ਅਤੇ ਫ਼ਸਲ ਦੀ ਬਿਜਾਈ ਪਛੜ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਬੇਟ ਇਲਾਕੇ ਦੀਆਂ ਸੜਕਾਂ ’ਤੇ ਕੱਕਾ ਰੇਤਾ ਭਰ ਕੇ ਲੰਘਣ ਵਾਲੇ ਬਿਨਾਂ ਨੰਬਰੀ ਟਿੱਪਰਾਂ ਦਾ ਆਖਿਰ ਕੌਣ ਕੱਟੇਗਾ ਚਲਾਨ.........
Ad Position 24