ਝੋਨੇ ਦੀ ਆਮਦ ਬਰਕਰਾਰ, ਲਿਫ਼ਟਿੰਗ ਪ੍ਰਕਿਰਿਆ ਵੀ ਹੋਈ ਨਿਰੰਤਰ
ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)-ਜ਼ਿਲ੍ਹਾ ਲੁਧਿਆਣਾ ਦੀ ਮਾਛੀਵਾੜਾ ਮੰਡੀ ਸ਼ਾਇਦ ਇਕਲੌਤੀ ਮੰਡੀ ਹੈ ਜਿੱਥੇ ਝੋਨੇ ਦੀ ਆਮਦ ਦੇ ਨਾਲ ਨਾਲ ਲਿਫ਼ਟਿੰਗ ਪ੍ਰਕਿਰਿਆ ਵੀ ਲਗਾਤਾਰ ਹੋ ਰਹੀ ਹੈ। ਜਿਸ ਦੀ ਹਾਮੀ ਸਰਕਾਰੀ ਅੰਕੜੇ ਭਰਦੇ ਹਨ ਤੇ ਅਨੁਮਾਨ ਅਨੁਸਾਰ ਪਿਛਲੇ ਸੀਜ਼ਨ ਮੁਕਾਬਲੇ ਇਸ ਵਾਰ ਝੋਨੇ ਦੀ ਆਮਦ ਪਹਿਲਾਂ ਨਾਲੋਂ ਕੁੱਝ ਵਧੇਰੇ ਦੇਖਣ ਨੂੰ ਮਿਲੇਗੀ।
ਮਾਛੀਵਾੜਾ ਸਾਹਿਬ, 25 ਅਕਤੂਬਰ (ਮਨੋਜ ਕੁਮਾਰ)-ਜ਼ਿਲ੍ਹਾ ਲੁਧਿਆਣਾ ਦੀ ਮਾਛੀਵਾੜਾ ਮੰਡੀ ਸ਼ਾਇਦ ਇਕਲੌਤੀ ਮੰਡੀ ਹੈ ਜਿੱਥੇ ਝੋਨੇ ਦੀ ਆਮਦ ਦੇ ਨਾਲ ਨਾਲ ਲਿਫ਼ਟਿੰਗ ਪ੍ਰਕਿਰਿਆ ਵੀ ਲਗਾਤਾਰ ਹੋ ਰਹੀ ਹੈ। ਜਿਸ ਦੀ ਹਾਮੀ ਸਰਕਾਰੀ ਅੰਕੜੇ ਭਰਦੇ ਹਨ ਤੇ ਅਨੁਮਾਨ ਅਨੁਸਾਰ ਪਿਛਲੇ ਸੀਜ਼ਨ ਮੁਕਾਬਲੇ ਇਸ ਵਾਰ ਝੋਨੇ ਦੀ ਆਮਦ ਪਹਿਲਾਂ ਨਾਲੋਂ ਕੁੱਝ ਵਧੇਰੇ ਦੇਖਣ ਨੂੰ ਮਿਲੇਗੀ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਸਰਕਾਰੀ ਏਜੰਸੀ ਪਨਗਰੇਨ ਨੇ 10.50 ਲੱਖ ਕੱਟੇ, ਪੰਜਾਬ ਸਟੇਟ ਵੇਅਰ ਹਾਊਸ ਨੇ 5.73 ਲੱਖ ਕੱਟੇ, ਮਾਰਕਫੈੱਡ ਨੇ 9.16 ਲੱਖ ਕੱਟੇ ਝੋਨੇ ਦੀ ਖ਼ਰੀਦ ਕੀਤੀ ਹੈ ਤੇ ਆਕੜੇ ਅਨੁਸਾਰ ਕਰੀਬ 83 ਫ਼ੀਸਦੀ ਲਿਫ਼ਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੋ ਸਕਦਾ ਹੈ ਕਿ ਦੀਵਾਲੀ ਤੱਕ ਇਹ ਸੀਜ਼ਨ ਲੰਮਾ ਚੱਲੇ।