25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੁੱਲਾਂਪੁਰ ਮੰਡੀ ਫੜ੍ਹਾਂ ’ਚ ਵੱਧ ਤੁਲਾਈ ਵਾਲੇ ਆੜ੍ਹਤੀਆਂ ਦੀ ਸ਼ਾਮਤ, ਚੇਅਰਮੈਨ ਦਾ ਬਿਸਤਰਾ ਮੰਡੀ ਫੜ੍ਹ ’ਚ

ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੀਆਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਸ਼ਿਖਰਾਂ ’ਤੇ ਹੈ। ਦਾਣਾ ਮੰਡੀਆਂ ’ਚ ਝੋਨੇ ਦੀ ਵਿਕਰੀ, ਲਿਫ਼ਟਿੰਗ, ਲੋਡਿੰਗ, ਅਦਾਇਗੀ ਪ੍ਰਬੰਧਾਂ ’ਤੇ ਜਿਥੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਤਿਰਛੀ ਨਜ਼ਰ ਹੈ, ਉਥੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਾਲੇ ਮੰਡੀ ਪ੍ਰਬੰਧ ਪਹਿਲਾਂ ਨਾਲੋਂ ਤਸੱਲੀਬਖਸ਼ ਜ਼ਰੂਰ, ਪਰ ਕਿਸਾਨਾਂ ਦੀ ਲੁੱਟ ਜਿਉਂ ਦੀ ਤਿਉਂ ਬਰਕਰਾਰ ਹੈ।

Ad Position 21
No active advertisement
ਦਾਣਾ ਮੰਡੀ ਫੜ੍ਹਾਂ ’ਚ ਕੰਡਿਆਂ ਦੀ ਚੈਕਿੰਗ ਸਮੇਂ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਨਾਲ ਮੰਡੀ ਅਫ਼ਸਰ ਜਸਵੀਰ ਸਿੰਘ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 25-10-2026
ਮੁੱਲਾਂਪੁਰ-ਦਾਖਾ, 24 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੀਆਂ ਸਰਕਾਰੀ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਸ਼ਿਖਰਾਂ ’ਤੇ ਹੈ। ਦਾਣਾ ਮੰਡੀਆਂ ’ਚ ਝੋਨੇ ਦੀ ਵਿਕਰੀ, ਲਿਫ਼ਟਿੰਗ, ਲੋਡਿੰਗ, ਅਦਾਇਗੀ ਪ੍ਰਬੰਧਾਂ ’ਤੇ ਜਿਥੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਤਿਰਛੀ ਨਜ਼ਰ ਹੈ, ਉਥੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਾਲੇ ਮੰਡੀ ਪ੍ਰਬੰਧ ਪਹਿਲਾਂ ਨਾਲੋਂ ਤਸੱਲੀਬਖਸ਼ ਜ਼ਰੂਰ, ਪਰ ਕਿਸਾਨਾਂ ਦੀ ਲੁੱਟ ਜਿਉਂ ਦੀ ਤਿਉਂ ਬਰਕਰਾਰ ਹੈ। ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਵਲੋਂ ਕਿਸਾਨ ਦੀ ਲੁੱਟ ਰੋਕਣ ਲਈ ਭਾਵੇਂ ਇਹ ਕਿਹਾ ਜਾ ਰਿਹਾ ਕਿ ਖਰੀਦ ਦੌਰਾਨ ਮੇਰਾ ਬਿਸਤਰਾ ਮੰਡੀ ਫੜ੍ਹ ’ਚ ਹੀ ਰਹੇਗਾ, ਉਨ੍ਹਾਂ ਵਲੋਂ ਦਾਣਾ ਮੰਡੀਆਂ ’ਚ ਕੰਡਿਆਂ ਦੀ ਖੁਦ ਚੈਕਿੰਗ ਕਰਕੇ ਵੱਧ ਤੁਲਾਈ ਵਾਲਿਆਂ ਨੂੰ ਜਿਥੇ ਜ਼ੁਰਮਾਨੇ ਕੀਤੇ ਜਾ ਰਹੇ ਹਨ, ਉਥੇ ਕਈ ਕਈ ਦਿਨ ਖ਼ਰੀਦ ਵੀ ਬੰਦ ਰੱਖਣ ਦਾ ਆਦੇਸ਼ ਦਿੱਤਾ ਜਾ ਰਿਹਾ। ਦਾਖਾ ਮਾਰਕੀਟ ਕਮੇਟੀ ਦੇ ਮੁੱਖ ਯਾਰਡ ਰਕਬਾ ਮੰਡੀ ਮੁੱਲਾਂਪੁਰ, ਚੱਕ ਕਲਾਂ, ਪੁੜੈਣ ਸਮੇਤ ਕਈ ਹੋਰ ਮੰਡੀਆਂ ’ਚ ਕਿਸਾਨ ਦੀ ਜਿਣਸ ਵੱਧ ਤੁਲਾਈ ਵਾਲਾ ਪ੍ਰਕੋਪ ਜਿਉਂ ਦਾ ਤਿਉਂ ਹੈ। ਮਾਰਕੀਟ ਕਮੇਟੀ ਦਾਖਾ ਸਕੱਤਰ ਵਲੋਂ ਚੱਕ ਕਲਾਂ ਦਾਣਾ ਮੰਡੀ ਵਿਚ ਕਿਸਾਨ ਦੀ ਵੱਧ ਫ਼ਸਲ ਤੋਲੇ ਜਾਣ ਦੇ ਦੋਸ਼ ਹੇਠ ਮੈਸ: ਅਜੇ ਟਰੇਡਿੰਗ ਕੰਪਨੀ ਮੰਡੀ ਚੱਕ ਕਲਾਂ ਨੂੰ ਦੋ ਦਿਨ ਦਾ ਨੋਟਿਸ ਦਿੱਤਾ ਗਿਆ। ਨੋਟਿਸ ਵਿਚ ਲਿਖਿਆ ਕਿ ਰਾਤ ਦੇ ਹਨੇਰੇ ਚੱਕ ਕਲਾਂ ਮੰਡੀ ਫੜ੍ਹ ’ਚ ਕਿਸਾਨ ਦਵਿੰਦਰ ਸਿੰਘ ਦੀ ਢੇਰੀ ਭਰਾਈ ਸਮੇਂ ਹਰ ਬੋਰੀ ਵੱਧ ਤੋਲਣ ਦਾ ਲਿਖਤੀ ਜਵਾਬ ਦਿੱਤਾ ਜਾਵੇ। ਉਪਰੋਕਤ ਮਾਮਲੇ ’ਚ ਚੇਅਰਮੈਨ ਵਿਜੇ ਬੈਕਟਰ ਕਿਹਾ ਕਿ ਉਕਤ ਫਰਮ ਵਿਰੁੱਧ ਨਿਯਮਾਂ ਅਨੁਸਾਰ ਜ਼ੁਰਮਾਨਾ ਅਤੇ ਹੋਰ ਕਾਰਵਾਈ ਹੋਵੇਗੀ। ਚੇਅਰਮੈਨ ਬੈਕਟਰ ਵਲੋਂ ਚੈਕਿੰਗ: ਝੋਨੇ ਦੀ ਫ਼ਸਲ ਚੁਕਾਈ ਵਾਲੇ ਦਿਨਾਂ ’ਚ ਬਾਹਰੀ ਰਾਜਾਂ ਤੋਂ ਆ ਰਹੇ ਝੋਨੇ ਸਬੰਧੀ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਦਾਖਾ ਮਾਰਕੀਟ ਕਮੇਟੀ ਚੇਅਰਮੈਨ ਵਿਜੇ ਬੈਕਟਰ ਵਲੋਂ ਨੱਕੂ ਨਾਲ ਭਰੇ ਹੋਏ ਟਰੱਕਾਂ ਦੀ ਚੈਕਿੰਗ ਕੀਤੀ, ਮੈਸ: ਨਿਤਿਨ ਕੁਮਾਰ ਫਰਮ ਬਰਨਾਲਾ ਤੋਂ ਆਏ ਟਰੱਕ, ਜਿਚ ਵਿਚ ਨੱਕੂ ਭਰਿਆ ਹੋਇਆ ਸੀ, ਪ੍ਰੰਤੂ ਨੱਕੂ ਦੀ ਮਾਰਕੀਟ ਫੀਸ ਅਤੇ ਆਰ.ਟੀ ਫੀਸ ਸਬੰਧੀ ਕੋਈ ਕਾਗਜ਼ਾਤ ਨਾ ਹੋਣ ਕਰਕੇ ਚੇਅਰਮੈਨ ਵਲੋਂ ਉਕਤ ਮਾਮਲੇ ’ਚ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਨੂੰ ਇਕ ਪੱਤਰ ਲਿਖਿਆ ਗਿਆ। ਆਉਣ ਵਾਲੇ ਦਿਨਾਂ ’ਚ ਕੋਈ ਸਖਤ ਕਾਰਵਾਈ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤ ਸੰਚਾਰ ਲਹਿਰ ’ਚ ਸਕੂਲ ਦੇ ਅੰਮ੍ਰਿਤ ਛਕਣ ਵਾਲੇ 16 ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਮਨਜੀਤ ਸਿੰਘ ਤੱਤਲਾ ਅਤੇ ਕਰਨੈਲ ਸਿੰਘ ਖੰਗੂੜਾ
Ad Position 24