25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਅੱਗ ਅਤੇ ਖੰਡ ਦੀ ਵਰਤੋਂ ਤੋਂ ਬਿਨਾਂ ਖਾਣਾ ਬਣਾਉਣ ਦੇ ਮੁਕਾਬਲੇ ਕਰਵਾਏ

ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸਥਾਨਿਕ ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ. ਬੀ.

Ad Position 21
No active advertisement
ਅਜੀਤ ਡੈਸਕ 25-10-2026
ਸਿੱਧਵਾਂ ਬੇਟ, 24 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਸਥਾਨਿਕ ਕਸਬੇ ਦੀ ਨਾਮਵਰ ਵਿੱਦਿਅਕ ਸੰਸਥਾ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਵਿਖੇ ਬਿਨਾਂ ਅੱਗ ਅਤੇ ਖੰਡ ਤੋਂ ਖਾਣਾ ਬਨਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਨੌਵੀਂ ਤੋ ਲੈ ਕੇ ਬਾਰ੍ਹਵੀ ਤੱਕ ਦੇ ਵਿਦਿਆਰਥੀਆ ਕੇ ਵੱਧ ਚੜ੍ਹਕੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਚਾਰ ਤੋਂ ਪੰਜ ਬੱਚਿਆਂ ਦੀ ਇਕ ਟੀਮ ਬਣਾਈ ਗਈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਬਣਾ ਕੇ ਆਪਣੀ ਕਾਰਗੁਜਾਰੀ ਵਿਖਾਈ।ਬੱਚਿਆਂ ਨੇ ਇਸ ਵਿਚ ਪੀਣ ਲਈ ਮੋਜੀਟੋ ਬਣਾਏ ਤੇ ਮਿੱਠੇ ਵਿਚ ਚਾਕਲੇਟ ਪੁਡਿੰਗਜ ਅਤੇ ਸੈਂਡਵਿੱਜ਼ ਬਣਾਏ ਗਏ। ਕਈ ਵਿਦਿਆਰਥੀਆ ਨੇ ਪਕਵਾਨ ਨੂੰ ਸੁੰਦਰ ਢੰਗ ਨਾਲ ਸਜਾਉਣ ਦੇ ਲਈ ਅੱਲਗ-ਅੱਲਗ ਸਬਜ਼ੀਆਂ ਅਤੇ ਸਲਾਦ ਦੀ ਵਰਤੋਂ ਵੀ ਕੀਤੀ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਰਦਈ ਤਿਆਰ ਕੀਤੀ ਗਈ। ਇਕ ਘੰਟੇ ਦੇ ਇਸ ਮੁਕਾਬਲੇ ਵਿਚ ਬੱਚਿਆਂ ਵਲੋਂ ਤਿਆਰ ਖਾਣ ਵਾਲੇ ਪਦਾਰਥਾਂ ਨੂੰ ਵੱਖ-ਵੱਖ ਜੱਜਾਂ ਵਲੋਂ ਖਾ ਕੇ ਚੈੱਕ ਕੀਤਾ ਅਤੇ ਬੱਚਿਆਂ ਨੂੰ ਨੰਬਰ ਦਿੱਤੇ ਗਏ। ਇਸ ਦੌਰਾਨ ਪਹਿਲੇ ਨੰਬਰ ’ਤੇ ਆਉਣ ਵਾਲੇ ਬੱਚਿਆਂ ਨੇ ਸਰਦਈ ਅਤੇ ਸੈਂਡਵਿੱਜ਼, ਦੂਜੇ ਨੰਬਰ ‘ਤੇ ਵੈਜੀਟੇਬਲ ਸੈਂਡਵਿੱਜ਼, ਮਜੀਟੋ ਤੇ ਤੀਜੇ ਨੰਬਰ ’ਤੇ ਕੋਕੋਨਟ ਲੱਡੂ ਅਤੇ ਕੇਕ ਬਣਾਉਣ ਵਾਲੇ ਬੱਚੇ ਆਏ। ਜਿਨ੍ਹਾਂ ਨੂੰ ਪ੍ਰਿੰਸਪਿਲ ਮੈਡਮ ਮੋਨਾ ਠਾਕੁਰ ਅਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਨੀ ਅਰੋੜਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਟਰੀ ਅੰਜੂ ਬਾਲਾ, ਗਗਨਦੀਪ ਬਾਵਾ ਨੇ ਵੀ ਵਧੀਆਂ ਪਕਵਾਣ ਤਿਆਰ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ, ਮਨਜੀਤ ਸਿੰਘ ਤੱਤਲਾ ਅਤੇ ਕਰਨੈਲ ਸਿੰਘ ਖੰਗੂੜਾ ਅਗਲੀ ਖ਼ਬਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਦੀ ਟੇਬਲ ਟੈਨਿਸ ਟੀਮ ਨੇ ਜਿੱਤਿਆ ਸੋਨ ਤਗਮਾ
Ad Position 24