14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੇਂਦਰੀ ਏਜੰਸੀਆਂ ਕਰ ਰਹੀਆਂ ਸੂਬਾ ਸਰਕਾਰ ਨੂੰ ਬਦਨਾਮ-ਪਰਮਿੰਦਰ ਸਿੰਘ ਰੱਤੋਵਾਲ

ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪ੍ਰਸਿੱਧ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੇ ਜੱਦੀ ਪਿੰਡ ਬੋਪਾਰਾਏ ਕਲਾਂ ਵਿਖੇ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਅੰਤਿਮ ਸੰਸਕਾਰ ਮੌਕੇ ਮਾਹੌਲ ਉਸ ਵੇਲੇ ਹੋਰ ਵੀ ਭਾਵੁਕ ਹੋ ਗਿਆ, ਜਦੋਂ ਮਾਂ ਨੂੰ ਆਖ਼ਰੀ ਵਿਦਾਈ ਦੇਣ ਸਮੇਂ ਬਲਬੀਰ ਬੋਪਾਰਾਏ ਧਾਹਾਂ ਮਾਰ ਕੋ ਰੋ ਪਏ।

Ad Position 21
No active advertisement
ਅਜੀਤ ਡੈਸਕ 14-10-2026
ਮੁੱਲਾਂਪੁਰ-ਦਾਖਾ, 13 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪ੍ਰਸਿੱਧ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੇ ਜੱਦੀ ਪਿੰਡ ਬੋਪਾਰਾਏ ਕਲਾਂ ਵਿਖੇ ਅੰਤਿਮ ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਅੰਤਿਮ ਸੰਸਕਾਰ ਮੌਕੇ ਮਾਹੌਲ ਉਸ ਵੇਲੇ ਹੋਰ ਵੀ ਭਾਵੁਕ ਹੋ ਗਿਆ, ਜਦੋਂ ਮਾਂ ਨੂੰ ਆਖ਼ਰੀ ਵਿਦਾਈ ਦੇਣ ਸਮੇਂ ਬਲਬੀਰ ਬੋਪਾਰਾਏ ਧਾਹਾਂ ਮਾਰ ਕੋ ਰੋ ਪਏ। ਮਾਤਾ ਗੁਰਮੇਲ ਕੌਰ ਦੇ ਵਿਛੋੜੇ ਮੌਕੇ ਬਲਬੀਰ ਬੋਪਾਰਾਏ ਦਾ ਦਰਦ ਵੀ ਇਸੇ ਅਟੁੱਟ ਰਿਸ਼ਤੇ ਦੀ ਗਵਾਹੀ ਭਰ ਰਿਹਾ ਸੀ। ਮਾਤਾ ਗੁਰਮੇਲ ਕੌਰ ਦੇ ਅੰਤਿਮ ਸੰਸਕਾਰ ਮੌਕੇ ਪੰਜਾਬੀ ਕਲਾ, ਸੰਗੀਤ ਤੇ ਸਿਨੇਮਾ ਜਗਤ ਨਾਲ ਜੁੜੀਆਂ ਕਈ ਸ਼ਖ਼ਸੀਅਤਾਂ ਪੁੱਜੀਆਂ। ਇਨ੍ਹਾਂ ਵਿਚ ਪੀ. ਐੱਫ਼. ਟੀ. ਟੀ. ਏ. ਦੇ ਚੇਅਰਮੈਨ ਮਲਕੀਤ ਸਿੰਘ ਰੌਣੀ, ਅਦਾਕਾਰ ਮੰਡ ਹਿਰਦਾਪੁਰੀ, ਕਮਲਜੀਤ ਨੀਲੋਂ , ਅਦਾਕਾਰ ਪ੍ਰਕਾਸ਼ ਗਾਦੂ, ਰਾਜਿੰਦਰ ਸਿੰਘ ਫਾਈਨਟੋਨ, ਸੁਰਜੀਤ ਲਵਲੀ ਅਤੇ ਕੁਲਦੀਪ ਸਿੰਘ ਲੋਹਟ ਸਮੇਤ ਹੋਰ ਸਨੇਹੀ ਸ਼ਾਮਿਲ ਸਨ। ਇਨ੍ਹਾਂ ਸ਼ਖ਼ਸੀਅਤਾਂ ਨੇ ਬਲਬੀਰ ਬੋਪਾਰਾਏ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਗੁਰਮੇਲ ਕੌਰ ਦੇ ਵਿਛੋੜੇ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਮਾਤਾ ਗੁਰਮੇਲ ਕੌਰ ਦਾ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋਣਾ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
Ad Position 22
No active advertisement
ਪਿਛਲੀ ਖ਼ਬਰ ਦਾਖਾ ਮਾਰਕੀਟ ਕਮੇਟੀ ਮੰਡੀ ਫੜ੍ਹਾਂ ’ਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ-ਚੇਅਰਮੈਨ ਵਿਜੇ ਬੈਕਟਰ ਅਗਲੀ ਖ਼ਬਰ ਡੇਹਲੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਗਿੱਲ ਵਲੋਂ ਨਸ਼ਿਆਂ ਖ਼ਿਲਾਫ਼ ਲਲਕਾਰ ਰੈਲੀ
Ad Position 24