05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ: ਗੁਰਨਾਮ ਸਿੰਘ ਚੀਮਾ (ਤਿਹਾੜੇ ਵਾਲਿਆਂ) ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ

ਚੌਂਕੀਮਾਨ, 4 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਲੈਂਡਮਾਰਗੇਜ਼ ਬੈਂਕ ਜਗਰਾਉਂ ਦੇ ਚੇਅਰਮੈਨ ਹਰਜਿੰਦਰ ਸਿੰਘ ਚੀਮਾਂ ਦੇ ਸਤਿਕਾਰਯੋਗ ਪਿਤਾ ਸ: ਗੁਰਨਾਮ ਸਿੰਘ ਚੀਮਾ (ਤਿਹਾੜੇ ਵਾਲੇ) ਜੋ ਕਿ ਕੁਝ ਸਮਾਂ ਪਹਿਲਾਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਵਿਚ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਚੀਮਾ ਗ੍ਰਹਿ ਵਿਖੇ ਪਾਏ ਗਏ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਨਿਰੰਕਾਰੀ ਜੋਤ ਪਿੰਡ ਤਿਹਾੜਾ, ਤਹਿ:ਜਗਰਾਉਂ (ਲੁਧਿਆਣਾ) ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 05-10-2026
ਚੌਂਕੀਮਾਨ, 4 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਲੈਂਡਮਾਰਗੇਜ਼ ਬੈਂਕ ਜਗਰਾਉਂ ਦੇ ਚੇਅਰਮੈਨ ਹਰਜਿੰਦਰ ਸਿੰਘ ਚੀਮਾਂ ਦੇ ਸਤਿਕਾਰਯੋਗ ਪਿਤਾ ਸ: ਗੁਰਨਾਮ ਸਿੰਘ ਚੀਮਾ (ਤਿਹਾੜੇ ਵਾਲੇ) ਜੋ ਕਿ ਕੁਝ ਸਮਾਂ ਪਹਿਲਾਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਵਿਚ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਚੀਮਾ ਗ੍ਰਹਿ ਵਿਖੇ ਪਾਏ ਗਏ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਨਿਰੰਕਾਰੀ ਜੋਤ ਪਿੰਡ ਤਿਹਾੜਾ, ਤਹਿ:ਜਗਰਾਉਂ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਸ ਮੌਕੇ ਭਾਈ ਬਲਜਿੰਦਰ ਸਿੰਘ ਹਠੂਰ ਵਾਲਿਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸ਼੍ਰੋ.ਅ.ਦ. (ਬ) ਦੇ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਉਲ ਤੇ ਧਰਮਿੰਦਰ ਸਿੰਘ ਜਾਂਗਪੁਰ ਨੇ ਕਿਹਾ ਕਿ ਸ: ਗੁਰਨਾਮ ਸਿੰਘ ਚੀਮਾ (ਤਿਹਾੜੇ ਵਾਲੇ) ਬਹੁਤ ਨਰਮ ਤੇ ਮਿਹਨਤੀ ਸੁਭਾਅ ਦੇ ਮਾਲਕ ਸਨ ਜਿੰਨ੍ਹਾਂ ਨੇ ਸਖਤ ਮਿਹਨਤ ਕਰਦਿਆਂ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਇਆ ਤੇ ਬੱਚਿਆ ਨੂੰ ਚੰਗੀ ਸਿੱਖਿਆ ਦਿੱਤੀ ਤੇ ਹਮੇਸ਼ਾਂ ਹੀ ਸਮਾਜ ਸੇਵੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਤੇ ਸ: ਗੁਰਨਾਮ ਸਿੰਘ ਚੀਮਾਂ ਨੇ ਹਮੇਸਾ ਹੀ ਪਿੰਡ ਦੀ ਬਿਹਤਰੀ ਤੇ ਲੋੜਵੰਦਾਂ ਦੀ ਮਦਦ ਨੂੰ ਪਹਿਲ ਦਿੱਤੀ ਜਿੰਨ੍ਹਾਂ ਦੇ ਤੁਰ ਜਾਣ ਨਾਲ ਸਮਾਜ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਚੀਮਾਂ ਨੇ ਆਪਣੇ ਪਿਤਾ ਸ: ਗੁਰਨਾਮ ਸਿੰਘ ਚੀਮਾ ਦੀ ਯਾਦ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ਬੀਬੀ ਹਰਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਬੇਅੰਤ ਕੌਰ, ਬੀਬੀ ਰਾਜਵਿੰਦਰ ਕੌਰ, ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਚੇਅਰਮੈਨ ਕਰਮਜੀਤ ਸਿੰਘ ਕੰਮੀ ਹਠੂਰ, ਸ਼੍ਰੋਅਦ (ਬ) ਦੇ ਹਲਕਾ ਦਾਖਾ ਦੇ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਅਮਨਦੀਪ ਸਿੰਘ ਅਮਨਾ ਸਵੱਦੀ, ਸਾਬਕਾ ਡੀ.ਆਈ.ਜੀ. ਅਸ਼ਵਨੀ ਕਪੂਰ, ਪ੍ਰੋ: ਸੁਖਵਿੰਦਰ ਸਿੰਘ ਮਾਣੂੰਕੇ, ਸੁਰੇਸ਼ ਕੁਮਾਰ, ਮਨੀ ਗਰਗ, ਪੱਤਰਕਰ ਸੁਖਵਿੰਦਰ ਸਿੰਘ ਸਿੱਧੂ, ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਸਾਬਕਾ ਸਰਪੰਚ ਗੁਰਮੇਲ ਸਿੰਘ ਮੋਰਕਰੀਮਾ, ਸਾਬਕਾ ਸਰਪੰਚ ਕੰਵਲਜੀਤ ਸਿੰਘ ਛੋਕਰ, ਸਰਪੰਚ ਜਤਿੰਦਰਪਾਲ ਸਿੰਘ ਤਿਹਾੜਾ, ਸਰਪੰਚ ਰਣਜੀਤ ਸਿੰਘ, ਸਰਪੰਚ ਰਾਜਦੀਪ ਸਿੰਘ ਤਿਹਾੜਾ, ਤਾਰੀ ਦਿਉਲ, ਪਰਮਿੰਦਰ ਸਿੰਘ ਟੂਸਾ, ਸੁਖਵਿੰਦਰ ਸਿੰਘ ਭਰੋਵਾਲ ਆਦਿ ਇਲਾਕੇ ਦੇ ਸਰਪੰਚ, ਪੰਚ ਅਤੇ ਪਤਵੰਤੇ ਸੱਜਣ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਿਖੇ ਸਤੰਬਰ ਪ੍ਰੀਖਿਆਵਾਂ ਦੇ ਨਤੀਜਿਆਂ ਸੰਬੰਧੀ ਮਾਪੇ-ਅਧਿਆਪਕ ਮਿ... ਅਗਲੀ ਖ਼ਬਰ ‘ ਜੰਪਰ ਫੈਮਿਲੀ ਰਾਏਕੋਟ’ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ’ਚ 5 ਮੈਡਲ ਜਿੱਤ ਕੇ ਸਫ਼ਲਤਾ ਦੇ ਝੰਡੇ ਗੱਡੇ ਮ...
Ad Position 24