02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਗੁੱਜਰਵਾਲ ਗ੍ਰਾਮ ਪੰਚਾਇਤ ਵਲੋਂ ਦੋ ਵੱਡੀਆਂ ਟੈਂਕੀਆਂ ਨਗਰ ਦੀ ਸੇਵਾ ਲਈ ਭੇਟ

ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਸਮੁੱਚੀ ਪੰਚਾਇਤ ਪਿੰਡ ਗੁੱਜਰਵਾਲ ਵਲੋਂ ਦੋ ਵੱਡੀਆਂ ਟੈਂਕੀਆਂ ਇਕ ਪਾਣੀ ਦੀ ਵਰਤੋਂ ਲਈ (ਮਿੰਨੀ ਫਾਇਰ ਬ੍ਰਿਗੇਡ) ਅਤੇ ਇਕ ਸੈਪਟਿਕ ਟੈਂਕ ਨਗਰ ਨਿਵਾਸੀਆਂ ਦੇ ਸਪੁਰਦ ਕੀਤੀਆਂ। ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਨਗਰ ਦੀ ਇਹ ਵੱਡੀ ਜ਼ਰੂਰਤ ਸੀ।

Ad Position 21
No active advertisement
ਅਜੀਤ ਡੈਸਕ 03-10-2026
ਜੋਧਾਂ, 2 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)- ਸਰਪੰਚ ਹਰਦੀਪ ਸਿੰਘ ਗਰੇਵਾਲ ਅਤੇ ਸਮੁੱਚੀ ਪੰਚਾਇਤ ਪਿੰਡ ਗੁੱਜਰਵਾਲ ਵਲੋਂ ਦੋ ਵੱਡੀਆਂ ਟੈਂਕੀਆਂ ਇਕ ਪਾਣੀ ਦੀ ਵਰਤੋਂ ਲਈ (ਮਿੰਨੀ ਫਾਇਰ ਬ੍ਰਿਗੇਡ) ਅਤੇ ਇਕ ਸੈਪਟਿਕ ਟੈਂਕ ਨਗਰ ਨਿਵਾਸੀਆਂ ਦੇ ਸਪੁਰਦ ਕੀਤੀਆਂ। ਇਸ ਮੌਕੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਨਗਰ ਦੀ ਇਹ ਵੱਡੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ ਪਾਣੀ ਵਾਲੀ ਟੈਂਕੀ ਤੋਂ ਫਾਇਰ ਬ੍ਰਿਗੇਡ ਦਾ ਕੰਮ ਵੀ ਲਿਆ ਜਾ ਸਕਦਾ ਹੈ, ਕਿਉਂਕਿ ਇਸ ਨੂੰ ਆਧੁਨਿਕ ਤਕਨੀਕ ਨਾਲ ਤਿਆਰ ਕਰਵਾਇਆ ਗਿਆ ਹੈ। ਦੂਜੀ ਸੈਪਟਿਕ ਟੈਂਕ ਨਗਰ ਦੀ ਸਾਫ਼ ਸਫ਼ਾਈ ਲਈ ਵਰਤੋਂ ਵਿਚ ਲਿਆਂਦੀ ਜਾਵੇਗੀ। ਨਗਰ ਦੇ ਸਰਬਪੱਖੀ ਵਿਕਾਸ ਕਾਰਜ ਵੀ ਨਿਰੰਤਰ ਚੱਲ ਰਹੇ ਹਨ। ਇਸ ਮੌਕੇ ਬਲਤੇਜ ਸਿੰਘ ਨੀਟਾ, ਪ੍ਰਿਤਪਾਲ ਸਿੰਘ, ਹਰਸਿਮਰਨ ਕੌਰ ਗਰੇਵਾਲ, ਕਰਮਜੀਤ ਕੌਰ, ਨਰਿੰਦਰ ਕੌਰ, ਸਤਪਾਲ ਕੌਰ (ਸਾਰੇ ਪੰਚ), ਰਾਜਪ੍ਰੀਤ ਸਿੰਘ ਨੰਨੂ, ਉਪਿੰਦਰ ਸਿੰਘ ਵਿੱਕੀ ਗਰੇਵਾਲ, ਕਾਲਾ ਗਰੇਵਾਲ, ਜਥੇਦਾਰ ਜਗਰੂਪ ਸਿੰਘ, ਮਨਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮੀ, ਰਵਿੰਦਰ ਰਵੀ, ਸੋਨੀ ਗਰੇਵਾਲ, ਗੁਰਿੰਦਰ ਸਿੰਘ ਲੱਕੀ, ਫ਼ੌਜੀ ਹਲਵਾਈ, ਜਗਦੀਸ਼ ਸਿੰਘ ਦੀਸ਼ਾ, ਜਗਦੇਵ ਸਿੰਘ, ਪਾਲ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ, ਬਹਾਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਵਿਖੇ ਮਹਾਤਮਾ ਗਾਂਧੀ ਜੈਅੰਤੀ ਮਨਾਈ ਅਗਲੀ ਖ਼ਬਰ ਦਾਣਾ ਮੰਡੀ ਰਾਏਕੋਟ ਵਿਖੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ
Ad Position 24