ਭਾਕਿਯੂ ਏਕਤਾ ਡਕੌਂਦਾ ਧਨੇਰ ਨੇ ਚੁੱਕੇ ਨਹਿਰ ਕਿਨਾਰੇ ਲੱਗੇ ਕੂੜੇ ਦੇ ਢੇਰ
ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸੁਧਾਰ ਪ੍ਰਧਾਨ ਸੁਖਵਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਅੱਜ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੀ ਅਬੋਹਰ ਬਰਾਂਚ ਨਹਿਰ ਦੇ ਮੁੱਖ ਪੁਲ ’ਤੇ ਦੋਵੇਂ ਪਾਸੀਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਨੂੰ ਜੇ . ਸੀ.
ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਬਲਾਕ ਸੁਧਾਰ ਪ੍ਰਧਾਨ ਸੁਖਵਿੰਦਰ ਸਿੰਘ ਫੌਜੀ ਦੀ ਅਗਵਾਈ ਹੇਠ ਅੱਜ ਕਸਬਾ ਗੁਰੂਸਰ ਸੁਧਾਰ ਬਾਜ਼ਾਰ ਦੀ ਅਬੋਹਰ ਬਰਾਂਚ ਨਹਿਰ ਦੇ ਮੁੱਖ ਪੁਲ ’ਤੇ ਦੋਵੇਂ ਪਾਸੀਂ ਲੱਗੇ ਕੂੜੇ ਅਤੇ ਗੰਦਗੀ ਦੇ ਢੇਰਾਂ ਨੂੰ ਜੇ . ਸੀ.ਬੀ. ਮਸ਼ੀਨ ਤੇ ਟਰਾਲੀਆਂ ਦੀ ਮਦਦ ਨਾਲ ਚੁੱਕਿਆ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਫ਼ੌਜੀ ਨੇ ਕਿਹਾ ਕਿ ਇਸ ਸਬੰਧੀ ਵੀਡੀਓ ਵਾਇਰਲ ਹੋਣ ਉਪਰੰਤ ਜਥੇਬੰਦੀ ਨੇ ਇੰਨ੍ਹਾਂ ਢੇਰਾਂ ਨੂੰ ਚੁੱਕਣ ਦਾ ਉਪਰਾਲਾ ਕੀਤਾ। ਜਥੇਬੰਦੀ ਦੇ ਇਸ ਕਾਰਜ ’ਚ ਨਵੀਂ ਅਬਾਦੀ ਅਕਾਲਗੜ ਦੀ ਗ੍ਰਾਮ ਪੰਚਾਇਤ ਤੇ ਹਵਾਈ ਸੈਨਿਕ ਅੱਡਾ ਹਲਵਾਰਾ ਵਲੋਂ ਮਦਦ ਕੀਤੀ ਗਈ ਤੇ ਇਥੇ ਕੂੜਾ ਨਾ ਸੁੱਟਣ ਦੀ ਅਪੀਲ ਕਰਦਾ ਬੈਨਰ ਲਗਾ ਦਿੱਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਰਣਵੀਰ ਸਿੰਘ ਰੁੜਕਾ, ਸਲਵਿੰਦਰ ਸਿੰਘ, ਬਾਬਾ ਬਲਜਿੰਦਰ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਫੌਜੀ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਗਿੱਲ, ਖ਼ਜ਼ਾਨਚੀ ਹਰਦੀਪ ਸਿੰਘ ਗਰੇਵਾਲ, ਮੀਤ ਪ੍ਰਧਾਨ ਜਗਰੂਪ ਸਿੰਘ ਬੁਢੇਲ, ਇਕਾਈ ਰੱਤੋਵਾਲ ਦੇ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਮੀਤ ਪ੍ਰਧਾਨ ਜਗਦੇਵ ਸਿੰਘ, ਗੁਰਜੀਤ ਸਿੰਘ, ਲੱਖਾ ਸਿੰਘ, ਸਰਪੰਚ ਰਵਿੰਦਰ ਸਿੰਘ ਮੋਤੀ ਰੱਤੋਵਾਲ, ਸਰਪੰਚ ਮਨਜੀਤ ਕੌਰ ਨਵੀਂ ਆਬਾਦੀ ਅਕਾਲਗੜ, ਭਵਨਦੀਪ ਸਿੰਘ ਗਰੇਵਾਲ, ਇਕਾਈ ਪ੍ਰਧਾਨ ਦਰਸ਼ਨ ਸਿੰਘ, ਪਰਮਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਪੁਰੀ, ਸਵਰਨਜੀਤ ਸਿੰਘ ਅਕਾਲਗੜ, ਹਰਮੀਤ ਸਿੰਘ ਮੀਤਾਂ ਰੱਤੋਵਾਲ, ਇਕਾਈ ਸੁਧਾਰ ਮੀਤ ਪ੍ਰਧਾਨ ਹਰਪਿੰਦਰ ਸਿੰਘ ਗਿੱਲ, ਖ਼ਜ਼ਾਨਚੀ ਜਗਵਿੰਦਰ ਸਿੰਘ ਸੰਘੇੜਾ, ਮੀਤ ਪ੍ਰਧਾਨ ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਬੁਲਾਰਾ, ਭਵਨਪ੍ਰੀਤ ਸਿੰਘ, ਹੁਸ਼ਿਆਰ ਸਿੰਘ, ਜਗਦੀਪ ਸਿੰਘ ਗਿੱਲ, ਗੁਰਜੀਤ ਸਿੰਘ ਗੋਪੀ, ਬਲਵਿੰਦਰ ਸਿੰਘ ਰੱਤੋਵਾਲ, ਗੁਰਪ੍ਰੀਤ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਜਾਗਰੂਕਤਾ ਲਈ ਇਕੱਤਰਤਾ ਕੱਲ੍ਹ ਨੂੰ- ਜਥੇਬੰਦੀ ਦੇ ਸੀਨੀਅਰ ਆਗੂ ਗੋਗੀ ਭੁੱਲਰ ਅਨੁਸਾਰ ਕੱਲ੍ਹ 27 ਸਤੰਬਰ ਐਤਵਾਰ ਨੂੰ ਨਹਿਰ ਪੁਲ ਸੁਧਾਰ ਵਿਖੇ ਵਿਸ਼ਾਲ ਇਕੱਠ ਕਰਕੇ ਇਸ ਦੌਰਾਨ ਲੋਕਾਂ ਨੂੰ ਨਹਿਰ ਕਿਨਾਰੇ ਜਾਂ ਨਹਿਰੀ ਪਾਣੀ ਵਿਚ ਗੰਦਗੀ ਨਾ ਸੁੱਟਣ ਦੀ ਅਪੀਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਜਿਥੇ ਖੇਤੀਬਾੜੀ ਲਈ ਕੀਤੀ ਜਾਂਦੀ ਹੈ ਉਥੇ ਬਹੁਤੀ ਥਾਈਂ ਲੋਕ ਨਹਿਰੀ ਪਾਣੀ ਦੀ ਵਰਤੋਂ ਨਿੱਜੀ ਵਰਤੋਂ ਲਈ ਵੀ ਕਰਦੇ ਹਨ ਤੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਸੰਜੀਦਾ ਯਤਨ ਕੀਤੇ ਜਾਣਗੇ।