15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਖ਼ੂਨਦਾਨ ਕੈਂਪ ਲਗਾਇਆ

ਰਾਏਕੋਟ, 15 ਨਵੰਬਰ (ਸੁਸ਼ੀਲ)- ਪ੍ਰੈੱਸ ਕਲੱਬ ਰਾਏਕੋਟ ਵਲੋਂ ਸਥਾਨਕ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ) ਵਾਲਿਆਂ ਤੇ ਵਿਨੋਦ ਜੈਨ ਪੁਜਾਰੀ ਫੀਡ ਵਾਲਿਆਂ ਵਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 16-11-2026
ਰਾਏਕੋਟ, 15 ਨਵੰਬਰ (ਸੁਸ਼ੀਲ)- ਪ੍ਰੈੱਸ ਕਲੱਬ ਰਾਏਕੋਟ ਵਲੋਂ ਸਥਾਨਕ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ ਮੰਦਰ) ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਤੇ ਕੌਮੀ ਪ੍ਰੈੱਸ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਹੀਰਾ ਲਾਲ ਬਾਂਸਲ (ਮੁਸਕਾਨ ਫੀਡ) ਵਾਲਿਆਂ ਤੇ ਵਿਨੋਦ ਜੈਨ ਪੁਜਾਰੀ ਫੀਡ ਵਾਲਿਆਂ ਵਲੋਂ ਸਾਂਝੇ ਤੌਰ ’ਤੇ ਰੀਬਨ ਕੱਟ ਕੇ ਕੀਤਾ ਗਿਆ। ਕੈਂਪ ਦੌਰਾਨ ਸੰਵੇਦਨਾ ਟਰੱਸਟ (ਰਜਿ) ਸਿਵਲ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ 35 ਯੂਨਿਟ ਖੂਨ ਇਕੱਤਰ ਕੀਤਾ। ਇਸ ਮੌਕੇ ਹੀਰਾ ਲਾਲ ਬਾਂਸਲ ਅਤੇ ਵਿਨੋਦ ਜੈਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਕੁਰਬਾਨੀ ਨੂੰ ਕੋਟਿਨ ਕੋਟਿ ਪ੍ਰਣਾਮ ਕੀਤਾ ਅਤੇ ਪ੍ਰੈੱਸ ਦਿਵਸ ਦੀ ਸਮੂਹ ਕਲੱਬ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ, ਕਿਉਂਕਿ ਸਾਡੇ ਵਲੋਂ ਕੀਤਾ ਗਿਆ, ਖ਼ੂਨਦਾਨ ਕਿਸੇ ਲੋੜਵੰਦ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿਚ ਸਹਾਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਸਮੇਂ-ਸਮੇਂ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਨੇਕ ਕਾਰਜ ਲਈ ਪ੍ਰੈੱਸ ਕਲੱਬ ਰਾਏਕੋਟ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਇਕਬਾਲ ਸਿੰਘ ਗੁਲਾਬ ਪ੍ਰਧਾਨ ਅਤੇ ਸਮੂਹ ਕਲੱਬ ਵਲੋਂ ਆਏ ਮਹਿਮਾਨਾਂ ਅਤੇ ਖ਼ੂਨਦਾਨੀਆਂ ਦਾ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਅਤਰ ਸਿੰਘ ਚੱਢਾ, ਸ਼ਤੀਸ ਭੱਲਾ, ਮੈਨੇਜਰ ਰਾਮ ਸਿੰਘ, ਮਦਨ ਲਾਲ ਅੱਗਰਵਾਲ ਪ੍ਰਧਾਨ ਕਰਿਆਨਾ ਯੂਨੀਆਨ, ਛੈਂਬਰ ਸਿੰਘ ਬੜਿੰਗ, ਵਿਨੋਦ ਖੁਰਮੀ ਪ੍ਰਧਾਨ ਸਵਰਨਕਾਰ ਸੰਘ, ਗੁਲਸ਼ਨ ਮਿੱਤਲ ਪ੍ਰਧਾਨ ਲਾਇਨਜ਼ ਕਲੱਬ, ਸੈਕਟਰੀ ਬਿਕਰਮਜੀਤ ਬਾਂਸਲ, ਬਲਜੀਤ ਸਿੰਘ ਤਾਜਪੁਰ, ਸੁਖਮਿੰਦਰ ਸਿੰਘ ਧੂਰਕੋਟ, ਇੰਦਰਜੀਤ ਸਿੰਘ ਗੋਂਦਵਾਲ ਸਾਬਕਾ ਚੇਅਰਮੈਨ, ਇੰਦਰਪਾਲ ਗੋਲਡੀ ਪ੍ਰਧਾਨ, ਅਮਨਦੀਪ ਸ਼ਰਮਾ ਜ਼ਿਲ੍ਹਾ ਮੀਤ ਪ੍ਰਧਾਨ ਬੀਕੇਯੂ ਡਕੌਂਦਾ, ਅਸ਼ੋਕ ਕਨੌਜੀਆ ਪ੍ਰਧਾਨ ਸੰਜੀਵਨੀ ਟਰੱਸਟ, ਧਰਮਪਾਲ ਠੇਕੇਦਾਰ, ਪ੍ਰੀਤਮ ਸਿੰਘ ਬਰ੍ਹਮੀ, ਪ੍ਰਧਾਨ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ, ਕਪਿਲ ਗਰਗ ਭਾਜਪਾ ਆਗੂ, ਮਾ. ਰਾਜਨ ਸਿੰਘ, ਗੁਲਸ਼ਨ ਜੇਠੀ, ਹਾਕਮ ਸਿੰਘ ਬਾਲਾਜੀ ਹੋਟਲ, ਭਿੰਦਰ ਸਿੰਘ ਬੁੱਟਰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਕੌਰ ਮਾਨ ਨੇ ਕੈਨੇਡਾ ਵਿਖੇ ‘ਅਕਾਊਂਟਿੰਗ’ ਦੀ ਡਿਗਰੀ ਹਾਸਲ ਕਰ ਕੇ ਮਾਪਿਆਂ ਤੇ ਇਲਾਕੇ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਸਵ. ਸਾਧੂ ਸਿੰਘ ਕੁਲਾਰ ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ
Ad Position 24