26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਗੁੱਗਾ ਮੈੜੀ ਅਸਥਾਨ ਰਾਏਕੋਟ ਵਿਖੇ ਚੌਦੇ ਦੇ ਮੇਲੇ ’ਤੇ ਪੁਰਾਤਨ ਪਰੰਪਰਾ ਅਨੁਸਾਰ ਸ਼ਰਧਾਲੂਆਂ ਨੇ ਮਿੱਟੀ ਕੱਢੀ

ਰਾਏਕੋਟ, 25 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮੈੜੀ ਸੇਵਾ ਸੰਮਤੀ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਵਲੋਂ ਗੁੱਗਾ ਮੈੜੀ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੌਦੇ ਦਾ ਮੇਲਾ ਬੜੀ ਧੂਮ-ਧਾਮ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਇਲਾਕੇ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਪੁੱਜੇ ਸ਼ਰਧਾਲੂਆਂ ਨੇ ਗੁੱਗਾ ਮੈੜੀ ਅਸਥਾਨ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕਰਨੈਲ ਸਿੰਘ ਖੰਗੂੜਾ, ਮਨਜੀਤ ਸਿੰਘ ਤੱਤਲਾ ਅਤੇ ਨੰਬਰਦਾਰ ਧਰਮ ਸਿੰਘ 26-09-2026
ਰਾਏਕੋਟ, 25 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮੈੜੀ ਸੇਵਾ ਸੰਮਤੀ ਰਾਏਕੋਟ ਦੀ ਪ੍ਰਬੰਧਕੀ ਕਮੇਟੀ ਵਲੋਂ ਗੁੱਗਾ ਮੈੜੀ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚੌਦੇ ਦਾ ਮੇਲਾ ਬੜੀ ਧੂਮ-ਧਾਮ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਮੇਲੇ ਦੌਰਾਨ ਇਲਾਕੇ ਅਤੇ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ’ਚ ਪੁੱਜੇ ਸ਼ਰਧਾਲੂਆਂ ਨੇ ਗੁੱਗਾ ਮੈੜੀ ਅਸਥਾਨ ’ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਵਲੋਂ ਪੁਰਾਤਨ ਪਰੰਪਰਾ ਅਨੁਸਾਰ ਮਿੱਟੀ ਕੱਢਣ ਦੀ ਸੇਵਾ ਨਿਭਾਈ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਗੁੱਗਾ ਪੀਰ ਦੇ ਚਰਨਾਂ ਵਿਚ ਅਰਜ਼ੋਈਆਂ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੱਗਾ ਮੈੜੀ ਸੇਵਾ ਸੰਮਤੀ ਰਾਏਕੋਟ ਦੇ ਚੇਅਰਮੈਨ ਮਨੋਹਰ ਲਾਲ ਲਾਡੀ ਅਤੇ ਪ੍ਰਧਾਨ ਨਰਿੰਦਰ ਕੁਮਾਰ ਡਾਬਰ ਨੇ ਦੱਸਿਆ ਕਿ ਚੌਦੇ ਦਾ ਮੇਲਾ ਇਲਾਕੇ ਦੀਆਂ ਸੰਗਤਾਂ ਲਈ ਭਾਰੀ ਸ਼ਰਧਾ ਵਾਲਾ ਦਿਹਾੜਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਾਲਾਨਾ ਮੇਲਾ ਮਿਤੀ 28, 29 ਤੇ 30 ਸਤੰਬਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਤਹਿਤ 29 ਸਤੰਬਰ ਨੂੰ 25ਵਾਂ ਸਾਲਾਨਾ ਸੱਭਿਆਚਾਰਕ ਮੇਲਾ ਬੜੇ ਧੂਮ ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਪੰਜਾਬ ਦੀਆਂ ਪ੍ਰਸਿੱਧ ਗਾਇਕ ਜੋੜੀਆਂ ਤੇ ਕਲਾਕਾਰਾਂ ਵਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਕੇ ਸਰੋਤਿਆ ਨੂੰ ਕੀਲਿਆ ਜਾਵੇਗਾ। ਇਸ ਮੌਕੇ ਅਮਨ ਸ਼ਰਮਾ, ਠਾਕੁਰ ਦੱਤ, ਨੀਰਜ ਗੋਇਲ, ਡਾ. ਸ਼ਾਮ ਸੁੰਦਰ, ਦਰਸ਼ਨ ਸਿੰਘ, ਪਰਮਜੀਤ ਸਿੰਘ, ਸੋਨੀ ਮੋਹਿਤ, ਅਸ਼ੋਕ ਕੁਮਾਰ ਨਿਹਾਲਾ, ਅਜੈਬ ਸਿੰਘ ਜੈਬਾ, ਮੁਕੰਦ ਸਿੰਘ, ਸੁਖਵਿੰਦਰ ਸਿੰਘ, ਨਛੱਤਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਡਕੌਂਦਾ ਧਨੇਰ ਨੇ ਚੁੱਕੇ ਨਹਿਰ ਕਿਨਾਰੇ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਬਲਾਕ ਸਿੱਧਵਾਂ ਬੇਟ-1 ਦੀਆਂ ਪ੍ਰਾਇਮਰੀ ਖੇਡਾਂ ਪਿੰਡ ਜੰਡੀ ਦੇ ਖੇਡ ਗਰਾਊਂਡ ’ਚ ਸ਼ੁਰੂ
Ad Position 24