ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ 3 ਰੱਸਾਕਸੀ ਟੀਮਾਂ ਵਲੋਂ ਜ਼ਿਲ੍ਹਾ ਪੱਧਰੀ ਟੂਰਨਾਮੈਂਟ ’ਚ ਹੂੰਝਾ ਫੇਰ ਜਿੱਤ ਦਰਜ
ਅੰਡਰ -14, 17 ਤੇ 19 ( ਲੜਕੇ ) ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਆਪਣੇ ਜ਼ੋਰ ਦਾ ਲੋਹਾ ਮੰਨਵਾਇਆ - ਪ੍ਰਧਾਨ ਹਰਜੋਤ ਸਿੰਘ ਸਿੱਧੂ
ੱਰਾਏਕੋਟ, 9 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ ਜ਼ਿਲ੍ਹਾ ਪੱਧਰੀ ਰੱਸਾਕਸੀ ਟੂਰਨਾਮੈਂਟ ਸਕੂਲ ਆਫ਼ ਐਮੀਨੈਂਸ ਬੱਦੋਵਾਲ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਕੁਲਵੀਰ ਸਿੰਘ ਤੇ ਜ਼ੋਨ ਕਨਵੀਨਰ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਵਿਚ ਜ਼ਿਲ੍ਹੇ ਭਰ ਦੇ 10 ਜ਼ੋਨਾਂ ਤੋਂ ਵੱਖ-ਵੱਖ ਸਕੂਲਾਂ ਦੀਆਂ ਰੱਸਾਕੱਸੀ ਟੀਮਾਂ ਨੇ ਭਾਗ ਲਿਆ।
ੱਰਾਏਕੋਟ, 9 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ ਜ਼ਿਲ੍ਹਾ ਪੱਧਰੀ ਰੱਸਾਕਸੀ ਟੂਰਨਾਮੈਂਟ ਸਕੂਲ ਆਫ਼ ਐਮੀਨੈਂਸ ਬੱਦੋਵਾਲ ਵਿਖੇ ਜ਼ਿਲ੍ਹਾ ਕੋਆਰਡੀਨੇਟਰ ਕੁਲਵੀਰ ਸਿੰਘ ਤੇ ਜ਼ੋਨ ਕਨਵੀਨਰ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਜਿਸ ਵਿਚ ਜ਼ਿਲ੍ਹੇ ਭਰ ਦੇ 10 ਜ਼ੋਨਾਂ ਤੋਂ ਵੱਖ-ਵੱਖ ਸਕੂਲਾਂ ਦੀਆਂ ਰੱਸਾਕੱਸੀ ਟੀਮਾਂ ਨੇ ਭਾਗ ਲਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੇ ਲੜਕਿਆਂ ਨੇ ਇੱਕ ਵਾਰ ਫੇਰ ਆਪਣੇ ਜ਼ੋਰ ਦਾ ਲੋਹਾ ਮੰਨਵਾਇਆ ਅਤੇ ਸਕੂਲ ਦੀਆਂ ਤਿੰਨੇ ਟੀਮਾਂ ਨੇ ਅੰਡਰ-14, 17 ਤੇ 19 ਵਰਗਾਂ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੀ ਟੀਮ ਵਿਚ ਗੁਰਜੋਤ ਸਿੰਘ, ਨਵਕਰਨ ਸਿੰਘ, ਇਸ਼ਮੀਤ ਸਿੰਘ, ਹਰਸ਼ਵੀਰ ਸਿੰਘ, ਹਰਮਨਪ੍ਰੀਤ ਸਿੰਘ, ਤੀਰਥਜੋਤ ਸਿੰਘ, ਗੁਰਨਿਧਾਨ ਸਿੰਘ, ਜਸਦੀਪ ਸਿੰਘ, ਹਰਵੀਰ ਸਿੰਘ, ਪ੍ਰਭਜੋਤ ਸਿੰਘ ਅਤੇ ਅੰਡਰ-17 ਲੜਕਿਆਂ ਦੀ ਟੀਮ ਵਿਚ ਤਰਨਪ੍ਰੀਤ ਸਿੰਘ, ਸੁਖਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਰਣਬੀਰ ਸਿੰਘ, ਸੁਖਦੀਪ ਸਿੰਘ, ਅਵੀਜੋਤ ਸਿੰਘ, ਜਸਕਰਨ ਸਿੰਘ, ਜੋਬਨਵੀਰ ਸਿੰਘ, ਅਰਮਾਨਦੀਪ ਸਿੰਘ, ਅਸ਼ਮੀਤ ਸਿੰਘ ਅਤੇ ਅੰਡਰ-19 ਲੜਕਿਆਂ ਦੀ ਟੀਮ ਵਿਚ ਰਣਬੀਰ ਸਿੰਘ, ਹੇਮ ਗਰਗ, ਪ੍ਰਭਜੋਤ ਸਿੰਘ, ਅਰਮਾਨ ਸਿੰਘ, ਮਨਦੀਪ ਸਿੰਘ, ਮਨਮੀਤ ਸਿੰਘ, ਨਵਦੀਪ ਸਿੰਘ, ਪ੍ਰਭਦੀਪ ਸਿੰਘ ਅਤੇ ਅਮਨਪ੍ਰੀਤ ਸਿੰਘ ਸ਼ਾਮਿਲ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਹਰਪ੍ਰੀਤ ਕੌਰ ਸਿੱਧੂ, ਸੰਸਥਾ ਦੇ ਪ੍ਰਧਾਨ ਹਰਜੋਤ ਸਿੰਘ ਸਿੱਧੂ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਵੀਰਾ ਕੌੜਾ, ਜਗਰੂਪ ਸਿੰਘ, ਪਰਮਿੰਦਰ ਕੌਰ, ਮਨਪ੍ਰੀਤ ਕੌਰ ਉੱਪਲ, ਰੀਤੂ ਕਮਲ, ਕੋਚ ਜਸਵਿੰਦਰ ਸਿੰਘ, ਮੈਡਮ ਵੀਰ ਕੌਰ ਆਦਿ ਹਾਜ਼ਰ ਸਨ।