07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੀ. ਯੂ. ਸੈਨੇਟ ਚੋਣ ’ਚ ਵਿਦਿਆਰਥੀ ਜਥੇਬੰਦੀ ‘ਸੱਥ’ ਐਡਵੋਕੇਟ ਜੋਧ ਸਿੰਘ ਨੂੰ ਦਿੱਤਾ ਸਮਰਥਨ

ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਦੀ ਉੱਚੀ ਗਵਰਨਿੰਗ ਬਾਡੀ ਜੋ ਪੀ. ਯੂ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਫੈਸਲੇ ਲੈਂਦੀ ਹੈ, ਲਈ ਸੈਨੇਟ ਚੋਣਾਂ ਵਿਚ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ।

Ad Position 21
repet_subhas-goyals [Copy P29]
ਹਲਵਾਰਾ ਦੇ ਗੁਰਦੁਆਰਾ ਕੇਂਦਰੀ ਸਾਹਿਬ ਤੋਂ ਜੇਲ੍ਹ ਭਰੋ ਅੰਦੋਲਨ ਲਈ ਜਥਾ ਰਵਾਨਾ ਕਰਨ ਸਮੇਂ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਤੇ ਹੋਰ ਕਿਸਾਨ ਆਗੂ। ਤਸਵੀਰ: ਮਨਦੀਪ ਸਿੰਘ ਉੱਭੀ 08-09-2026
ਮੁੱਲਾਂਪੁਰ-ਦਾਖਾ, 7 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਯੂਨੀਵਰਸਿਟੀ ਦੀ ਉੱਚੀ ਗਵਰਨਿੰਗ ਬਾਡੀ ਜੋ ਪੀ. ਯੂ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਫੈਸਲੇ ਲੈਂਦੀ ਹੈ, ਲਈ ਸੈਨੇਟ ਚੋਣਾਂ ਵਿਚ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਪੰਜਾਬ-ਹਰਿਆਣਾ ਉੱਤਰੀ ਭਾਰਤ ਦੇ ਕਈ ਹੋਰ ਰਾਜਾਂ ’ਚ 20 ਸਤੰਬਰ ਨੂੰ ਹੋਣ ਵਾਲੀ ਵੋਟਿੰਗ ਲਈ ਸੱਥ ਵਲੋਂ ਐਡਵੋਕੇਟ ਜੋਧ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਹਲਕਾ ਦਾਖਾ, ਮੁੱਲਾਂਪੁਰ ਵਿਖੇ ਇਕ ਰਿਜ਼ੋਰਟਸ ’ਚ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ, ਆਰਟਸ, ਟੈਕਨੀਨਕਲ ਤੇ ਲੈਕਚਰਾਰ, ਪ੍ਰੋਫੈਸਰਜ਼, ਪ੍ਰਿੰਸੀਪਲ ਦੀ ਮੀਟਿੰਗ ਵਿਚ ਐਡਵੋਕੇਟ ਜੋਧ ਸਿੰਘ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਪੰਜਾਬ ਯੂਨੀਵਰਸਿਟੀ ਵਲੋਂ ਸੱਥ ਜਥੇਬੰਦੀ ਦੇ ਪ੍ਰਮੁੱਖ ਆਗੂ ਕਰਨਵੀਰ ਸਿੰਘ ਧਾਲੀਵਾਲ ਪੰਡਾਲ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਦੱਸਿਆ ਕਿ ਹਲਕੇ ਦੇ ਵੋਟਰਾਂ ਦੀ ਸਹੂਲਤ ਲਈ ਕਾਲਜ ਕੈਂਪਸ ਅੰਦਰ ਪੋਲਿੰਗ ਬੂਥ ਬਣੇਗਾ। ਉਨ੍ਹਾਂ ਦੱਸਿਆ ਕਿ ਸੈਨੇਟ ਚੋਣਾਂ ਜਿੱਤ ਕੇ ਮੈਂਬਰ ਬਣ ਯੂਨੀਵਰਸਿਟੀ ਦੀਆਂ ਪ੍ਰਮੁੱਖ ਮੁਸ਼ਕਿਲਾਂ ਵੱਲ ਧਿਆਨ ਦੇਣਗੇਂ, ਜਿਨ੍ਹਾਂ ਵਿਚ ਸਭ ਤੋਂ ਵੱਡਾ ਮੁੱਦਾ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਦਾ ਹੁੰਦਾ ਹੈ। ਕਰਨਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਜਥੇਬੰਦੀ ਸੱਥ ਯੂਨੀਵਰਸਿਟੀ ਦੇ ਖੇਤਰੀ ਅਧਿਕਾਰਾਂ, ਪੰਜਾਬ ਦੇ ਇਤਿਹਾਸਿਕ ਦਾਅਵੇ ਤੇ ਪੰਜਾਬ ਦੀ ਨੁਮਾਇੰਦਗੀ ਨੂੰ ਬਚਾਉਣ ਲਈ ਸਿੱਧੀ ਲੜਾਈ ਲੜ ਰਹੀ ਹੈ। ਲੈਕ: ਮਨਦੀਪ ਸਿੰਘ ਸੇਖੋਂ, ਬਲਾਕ ਸਿੱਖਿਆ ਅਫਸਰ ਪਰਮਜੀਤ ਸਿੰਘ ਸੁਧਾਰ, ਰਘਵੀਰ ਸਿੰਘ ਔਲਖ, ਲੈਕ. ਅਲਬੇਲ ਸਿੰਘ, ਲੈਕ. ਇਕਬਾਲ ਸਿੰਘ ਪੁੜੈਣ, ਪਰਮਜੀਤ ਸਿੰਘ ਸਿੱਧੂ, ਜਗਮੀਤ ਸਿੰਘ ਬਲਾਕ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਸੁਧਾਰ, ਡਾ. ਬਲਵਿੰਦਰ ਸਿੰਘ ਸੇਖੋਂ ਸਰਪੰਚ ਪਮਾਲ, ਪ੍ਰਧਾਨ ਧਰਮਜੀਤ ਸਿੰਘ ਢਿੱਲੋਂ, ਲੈਕ. ਰਾਜੇਸ਼ ਬਾਂਸਲ, ਲੈਕ. ਕਰਮਜੀਤ ਸਿੰਘ ਪੰਡੋਰੀ, ਲੈਕ. ਪਰਮਿੰਦਰ ਪਾਲ ਸਿੰਘ ਜਾਂਗਪੁਰ, ਮਾ. ਹਰਜੀਤ ਸਿੰਘ ਸੇਖੋਂ, ਧਰਮਿੰਦਰ ਸਿੰਘ ਮੁੱਲਾਂਪੁਰ, ਗੁਰਜੀਤ ਸਿੰਘ ਅੱਬੂਵਾਲ, ਕਰਨਬੀਰ ਸਿੰਘ ਚੱਕ, ਗੁਰਪ੍ਰੀਤ ਸਿੰਘ ਮੰਡਿਆਣੀ, ਦਲਜਿੰਦਰ ਸਿੰਘ ਗਰੇਵਾਲ, ਸੁਖਦੇਵ ਸਿੰਘ ਚੱਕ, ਸਤਵੰਤ ਸਿੰਘ ਈਸੇਵਾਲ, ਹਰਭਜਨ ਸਿੰਘ ਢਿੱਲੋਂ, ਸੁੱਖ ਸਿੱਧੂ, ਬਲਜਿੰਦਰ ਸਿੰਘ ਪੁੜੈਣ, ਰਣਜੀਤ ਸਿੰਘ ਭੱਠਾਧੂਹਾ, ਅਜੇ ਸਿੰਘ ਗਰੇਵਾਲ, ਵਿਜੇ ਸਿੰਘ ਗਰੇਵਾਲ, ਗੁਰਲਾਲ ਸਿੰਘ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਚ ਜਥੇਬੰਦੀ ਸੱਥ ਦੇ ਉਮੀਦਵਾਰ ਐਡਵੋਕੇਟ ਜੋਧ ਸਿੰਘ ਨੂੰ ਵੋਟ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਵਲੋਂ ਗਠਿਤ ਪੜ੍ਹਤਾਲੀਆ ਕਮੇਟੀ ਦੀ ਇਕੱਤਰਤਾ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਮੇਲਾ ਛਪਾਰ ਕਾਨਫ਼ਰੰਸ ਦੀਆਂ ਤਿਆਰੀਆਂ-ਇਯਾਲੀ/ਸ਼ਿਵਾਲਿਕ
Ad Position 24