ਸ: ਗੁਰਮੇਲ ਸਿੰਘ ਬੁੱਟਰ (ਬੁਰਜ ਨਕਲੀਆਂ) ਨਮਿਤ ਸ਼ਰਧਾਂਜਲੀ ਸਮਾਰੋਹ ਕਰਵਾਇਆ
ਚੌਂਕੀਮਾਨ, 4 ਸਤੰਬਰ (ਤੇਜਿੰਦਰ ਸਿੰਘ ਚੱਢਾ)-ਜਗਤਾਰ ਸਿੰਘ ਬੁੱਟਰ, ਸੁਖਦੇਵ ਸਿੰਘ ਬੁੁੱਟਰ ਤੇ ਸੰਤੋਖ ਸਿੰਘ ਬੁੱਟਰ ਦੇ ਭਰਾ ਅਤੇ ਜਸਵਿੰਦਰ ਸਿੰਘ ਬੁੱਟਰ ਕੈਨੇਡਾ ਤੇ ਜਸਵੀਰ ਸਿੰਘ ਬੁੱਟਰ ਦੇ ਸਤਿਕਾਰਯੋਗ ਪਿਤਾ ਸ: ਗੁਰਮੇਲ ਸਿੰਘ ਬੁੱਟਰ (ਬੁਰਜ ਨਕਲੀਆਂ) ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਬੁਰਜ ਨਕਲੀਆਂ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਬਲਜੀਤ ਸਿੰਘ ਬੁਰਜ ਨਕਲੀਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ।
ਚੌਂਕੀਮਾਨ, 4 ਸਤੰਬਰ (ਤੇਜਿੰਦਰ ਸਿੰਘ ਚੱਢਾ)-ਜਗਤਾਰ ਸਿੰਘ ਬੁੱਟਰ, ਸੁਖਦੇਵ ਸਿੰਘ ਬੁੁੱਟਰ ਤੇ ਸੰਤੋਖ ਸਿੰਘ ਬੁੱਟਰ ਦੇ ਭਰਾ ਅਤੇ ਜਸਵਿੰਦਰ ਸਿੰਘ ਬੁੱਟਰ ਕੈਨੇਡਾ ਤੇ ਜਸਵੀਰ ਸਿੰਘ ਬੁੱਟਰ ਦੇ ਸਤਿਕਾਰਯੋਗ ਪਿਤਾ ਸ: ਗੁਰਮੇਲ ਸਿੰਘ ਬੁੱਟਰ (ਬੁਰਜ ਨਕਲੀਆਂ) ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਉਨ੍ਹਾਂ ਨਮਿੱਤ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਬੁਰਜ ਨਕਲੀਆਂ (ਲੁਧਿਆਣਾ) ਵਿਖੇ ਕਰਵਾਇਆ ਗਿਆ। ਇਸ ਮੌਕੇ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਬਲਜੀਤ ਸਿੰਘ ਬੁਰਜ ਨਕਲੀਆਂ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸਰਪੰਚ ਗੁਰਜੰਟ ਸਿੰਘ ਹੰਸਰਾ ਤੇ ਡਾ: ਬੇਅੰਤ ਸਿੰਘ ਲੰਮੇ ਨੇ ਸ: ਗੁਰਮੇਲ ਸਿੰਘ ਬੁੱਟਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ: ਗੁਰਮੇਲ ਸਿੰਘ ਬੁੱਟਰ ਬਹੁਤ ਸਾਊ ਤੇ ਮਿਹਨਤੀ ਸੁਭਾਅ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਭਰਾਵਾਂ ਨਾਲ ਮਿਲ ਪਰਿਵਾਰ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਇਆ ਤੇ ਖੇਤੀਬਾੜੀ ਧੰਦੇ ਵਿਚ ਪਰਿਵਾਰ ਦਾ ਨਾਮ ਇਲਾਕੇ ਵਿਚ ਬਣਾਇਆ ਤੇ ਆਪਣੀ ਪਤਨੀ ਬੀਬੀ ਸੁਰਜੀਤ ਕੌਰ ਨਾਲ ਮਿਲਕੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਤੇ ਜੀਵਨ ਵਿਚ ਸੈਟਲ ਕੀਤਾ। ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਬੁੱਟਰ ਨੇ ਕੈਨੇਡਾ ਵਿਚ ਤੇ ਛੋਟੇ ਪੁੱਤਰ ਨੇ ਪਿੰਡ ਰਹਿ ਕੇ ਖੇਤੀਬਾੜੀ ਧੰਦੇ ਵਿਚ ਸਖਤ ਮਿਹਨਤ ਕੀਤੀ। ਆਪ ਨੇ ਹਮੇਸ਼ਾਂ ਹੀ ਸਮਾਜ ਸੇਵੀ ਦੀ ਮਦਦ ਨੂੰ ਪਹਿਲ ਦਿੱਤੀ ਤੇ ਆਪ ਦੇ ਚਲੇ ਜਾਣ ਨਾਲ ਸਮਾਜ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਜਸਵਿੰਦਰ ਸਿੰਘ ਬੁੱਟਰ ਕੈਨੇਡਾ ਤੇ ਜਸਵੀਰ ਸਿੰਘ ਬੁੱਟਰ ਨੇ ਆਪਣੇ ਪਿਤਾ ਸ: ਗੁਰਮੇਲ ਸਿੰਘ ਬੁੱਟਰ ਦੀ ਯਾਦ ਵਿਚ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੁੰ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਹਰਨੇਕ ਸਿੰਘ ਸੇਖੋਂ, ਸਰਪੰਚ ਪਰਮਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਅਵਤਾਰ ਸਿੰਘ ਮੱਲ੍ਹਾ, ਸਾਬਕਾ ਸਰਪੰਚ ਪਰਮਜੀਤ ਸਿੰਘ ਟੂਸੇ, ਸਰਪੰਚ ਜਰਨੈਲ ਸਿੰਘ ਚੁਹਾਣਕੇ ਖੁਰਦ, ਆੜ੍ਹਤੀਆ ਗੁਰਜੰਟ ਸਿੰਘ ਉਮਰਪੁਰਾ, ਆੜ੍ਹਤੀਆ ਗੌਰਵ ਕੁਮਾਰ ਜਗਰਾਉਂ, ਇੰਸਪੈਕਟਰ ਦਰਸ਼ਨ ਸਿੰਘ ਤਲਵੰਡੀ, ਆੜ੍ਹਤੀਆ ਬਲਵੀਰ ਸਿੰਘ ਢਿੱਲੋ (ਬੁੱਟਰ) ਤੇ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।