ਪਿੰਡ ਚੌਂਕੀਮਾਨ ਵਿਖੇ ਗ੍ਰਾਮ ਪੰਚਾਇਤ ਨੇ ਪੱਤੀ ਧਾਲੀਵਾਲ ’ਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ
ਚੌਂਕੀਮਾਨ- ਸ:ਗੁਰਮੇਲ ਸਿੰਘ ਬੁੱਟਰ ਦਾ ਜਨਮ 11 ਫਰਵਰੀ 1944 ਵਿਚ ਪਿਤਾ ਬਖਤੌਰ ਸਿੰਘ ਬੁੱਟਰ ਦੇ ਗ੍ਰਹਿ ਵਿਖੇ ਮਾਤਾ ਹਰਦਿਆਲ ਕੌਰ ਦੀ ਕੁੱਖੋਂ ਪਿੰਡ ਬੁਰਜ ਨਕਲੀਆਂ (ਲੁਧਿਆਣਾ) ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਕਮਾਲਪੁਰਾ ਤੋਂ ਪ੍ਰਾਪਤ ਕੀਤੀ।
ਚੌਂਕੀਮਾਨ- ਸ:ਗੁਰਮੇਲ ਸਿੰਘ ਬੁੱਟਰ ਦਾ ਜਨਮ 11 ਫਰਵਰੀ 1944 ਵਿਚ ਪਿਤਾ ਬਖਤੌਰ ਸਿੰਘ ਬੁੱਟਰ ਦੇ ਗ੍ਰਹਿ ਵਿਖੇ ਮਾਤਾ ਹਰਦਿਆਲ ਕੌਰ ਦੀ ਕੁੱਖੋਂ ਪਿੰਡ ਬੁਰਜ ਨਕਲੀਆਂ (ਲੁਧਿਆਣਾ) ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਕਮਾਲਪੁਰਾ ਤੋਂ ਪ੍ਰਾਪਤ ਕੀਤੀ। ਆਪ ਨੇ ਪੜ੍ਹਾਈ ਕਰਨ ਉਪਰੰਤ ਪਿਤਾ ਪੁਰਖੀ ਧੰਦਾ ਖੇਤੀਬਾੜੀ ਅਪਨਾਇਆ ਤੇ ਆਪਣੇ ਭਰਾਵਾਂ ਜਗਤਾਰ ਸਿੰਘ ਬੁੱਟਰ, ਸੁਖਦੇਵ ਸਿੰਘ ਬੁੁੱਟਰ ਤੇ ਸੰਤੋਖ ਸਿੰਘ ਬੁੱਟਰ ਨਾਲ ਮਿਲ ਕੇ ਸਖ਼ਤ ਮਿਹਨਤ ਕਰਦਿਆਂ ਬੁੱਟਰ ਪਰਿਵਾਰ ਦਾ ਨਾਮ ਇਲਾਕੇ ਵਿਚ ਬਣਾਇਆ। ਆਪ ਦਾ ਵਿਆਹ ਬੀਬੀ ਸੁਰਜੀਤ ਕੌਰ ਪੁੱਤਰੀ ਨੰਬਰਦਾਰ ਸਰਜਨ ਸਿੰਘ ਤੱਤਲਾ ਵਾਸੀ ਬਰ੍ਹਮੀ ਨਾਲ ਹੋਇਆ। ਆਪ ਦੇ ਘਰ ਦੋ ਪੁੱਤਰਾਂ ਜਸਵਿੰਦਰ ਸਿੰਘ ਬੁੱਟਰ ਤੇ ਜਸਵੀਰ ਸਿੰਘ ਬੁੱਟਰ ਅਤੇ ਤਿੰਨ ਪੁੱਤਰੀਆਂ ਸੁਖਵਿੰਦਰ ਕੌਰ, ਸੁਰਿੰਦਰ ਕੌਰ ਤੇ ਕਮਲਜੀਤ ਕੌਰ ਨੇ ਜਨਮ ਲਿਆ। ਆਪ ਨੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆਂ ਦਿੱਤੀ ਤੇ ਜੀਵਨ ਵਿਚ ਸੈਟਲ ਕੀਤਾ ਤੇ ਆਪਣੀਆਂ ਪੁੱਤਰੀਆਂ ਦਾ ਵਿਆਹ ਚੰਗੇ ਖਾਨਦਾਨੀ ਪਰਿਵਾਰਾਂ ਵਿਚ ਕਰਵਾਇਆ। ਆਪ ਨੇ ਆਪਣੇ ਪੁੱਤਰਾਂ ਨੂੰ ਮਿਹਨਤ ਕਰਨ ਤੇ ਹਮੇਸ਼ਾਂ ਸੱਚ ਦਾ ਸਾਥ ਦੇਣ ਲਈ ਪ੍ਰੇਰਿਤ ਕੀਤਾ ਤੇ ਆਪ ਦੇ ਦੋਨੋ ਪੁੱਤਰਾਂ ਨੇ ਆਪ ਦੇ ਦਰਸਾਏ ਰਾਹ ’ਤੇ ਚੱਲਦਿਆਂ ਸਖ਼ਤ ਮਿਹਨਤ ਕੀਤੀ ਤੇ ਆਪ ਦੇ ਵੱਡੇ ਪੁੱਤਰ ਜਸਵਿੰਦਰ ਸਿੰਘ ਬੁੱਟਰ ਕੈਨੇਡਾ ਵਿਚ ਟਰਾਂਸਪੋਰਟ ਦਾ ਕਾਰੋਬਾਰ ਕਰ ਰਿਹਾ ਹੈ ਤੇ ਆਪਣੇ ਬੁੱਟਰ ਪਰਿਵਾਰ ਦਾ ਨਾਮ ਵਿਦੇਸ਼ਾਂ ਵਿਚ ਚਮਕਾ ਰਿਹਾ ਹੈ ਤੇ ਛੋਟੇ ਪੁੱਤਰ ਜਸਵੀਰ ਸਿੰਘ ਨੇ ਪਿਤਾ ਪੁਰਖੀ ਧੰਦੇ ਖੇਤੀਬਾੜੀ ਨੂੰ ਹੋਰ ਵਧਾਇਆ ਤੇ ਆਪ ਨੇ ਹਮੇਸਾ ਹੀ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਤੇ ਪਿੰਡ ਦੀ ਬਿਹਤਰੀ ਲਈ ਕੰਮ ਕੀਤਾ। ਆਪ 2016 ਵਿਚ ਆਪਣੇ ਬੇਟੇ ਜਸਵਿੰਦਰ ਸਿੰਘ ਬੁੱਟਰ ਕੋਲ ਕੈਨੇਡਾ ਚਲ ਗਏ ਪਰ ਆਪ ਦਾ ਦਿਲ ਪੰਜਾਬ ਵਿਚ ਰਹਿੰਦਾ ਸੀ ਤੇ ਆਪ ਜਲਦੀ ਹੀ ਕੈਨੇਡਾ ਤੋਂ ਵਾਪਿਸ ਆਪਣੇ ਪਿੰਡ ਬੁਰਜ ਨਕਲੀਆ ਆ ਗਏ। ਆਪ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 4 ਸਤੰਬਰ 2026 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਪਿੰਡ ਬੁਰਜ ਨਕਲੀਆਂ (ਲੁਧਿਆਣਾ ) ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। - ਤੇਜਿੰਦਰ ਸਿੰਘ ਚੱਢਾ