31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਕਲੀ ਮਿਲਕ ਕੇਕ ਦੀ ਸਪਲਾਈ ਰੋਕਣ ਲਈ ਤੜਕੇ ਸੜਕਾਂ ’ਤੇ ਉਤਰਿਆ ਸਿਹਤ ਵਿਭਾਗ, ਜਗਰਾਉਂ ’ਚ ਨਾਕਾਬੰਦੀ

ਜਗਰਾਉਂ, 30 ਅਕਤੂਬਰ (ਗੁਰਦੀਪ ਸਿੰਘ ਮਲਕ)-ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਜਗਰਾਉਂ ਵਿੱਚ ਕਥਿਤ ਨਕਲੀ ਮਿਲਕ ਕੇਕ ਦੀ ਸਪਲਾਈ ਅਤੇ ਮਠਿਆਈਆਂ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਸਵਾਲਾਂ ਦਰਮਿਆਨ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਦੋ ਦਿਨ ਪਹਿਲਾਂ ‘ਰੋਜ਼ਾਨਾ ਅਜੀਤ’ ਵੱਲੋਂ ਜਗਰਾਉਂ ਵਿੱਚ ਵੱਡੇ ਪੱਧਰ ’ਤੇ ਮਿਲਕ ਕੇਕ ਦੀ ਸਪਲਾਈ, ਕੋਲਡ ਸਟੋਰਾਂ ਵਿੱਚ ਮਾਲ ਜਮ੍ਹਾਂ ਕਰਨ ਅਤੇ ਤਿਉਹਾਰੀ ਸੀਜ਼ਨ ਦੌਰਾਨ ਇਸ ਦੀ ਖਪਤ ਨੂੰ ਲੈ ਕੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 31-10-2026
ਜਗਰਾਉਂ, 30 ਅਕਤੂਬਰ (ਗੁਰਦੀਪ ਸਿੰਘ ਮਲਕ)-ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਜਗਰਾਉਂ ਵਿੱਚ ਕਥਿਤ ਨਕਲੀ ਮਿਲਕ ਕੇਕ ਦੀ ਸਪਲਾਈ ਅਤੇ ਮਠਿਆਈਆਂ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਸਵਾਲਾਂ ਦਰਮਿਆਨ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਦੋ ਦਿਨ ਪਹਿਲਾਂ ‘ਰੋਜ਼ਾਨਾ ਅਜੀਤ’ ਵੱਲੋਂ ਜਗਰਾਉਂ ਵਿੱਚ ਵੱਡੇ ਪੱਧਰ ’ਤੇ ਮਿਲਕ ਕੇਕ ਦੀ ਸਪਲਾਈ, ਕੋਲਡ ਸਟੋਰਾਂ ਵਿੱਚ ਮਾਲ ਜਮ੍ਹਾਂ ਕਰਨ ਅਤੇ ਤਿਉਹਾਰੀ ਸੀਜ਼ਨ ਦੌਰਾਨ ਇਸ ਦੀ ਖਪਤ ਨੂੰ ਲੈ ਕੇ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਤੜਕੇ ਸਿਹਤ ਵਿਭਾਗ ਦੀ ਟੀਮ ਨੇ ਸਵੇਰੇ 5:30 ਵਜੇ ਮਲਕ ਚੌਂਕ ’ਤੇ ਨਾਕਾਬੰਦੀ ਕਰਕੇ ਮਿਲਕ ਕੇਕ ਲਿਆਉਣ ਵਾਲੀ ਗੱਡੀ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਿਸ ਗੱਡੀ ਦੀ ਉਡੀਕ ਕੀਤੀ ਜਾ ਰਹੀ ਸੀ, ਉਹ ਜਗਰਾਉਂ ਨਹੀਂ ਪਹੁੰਚੀ ਅਤੇ ਵਿਭਾਗ ਨੂੰ ਖਾਲੀ ਹੱਥ ਪਰਤਣਾ ਪਿਆ। ਇਸ ਕਾਰਵਾਈ ਦੀ ਅਹਿਮੀਅਤ ਇਸ ਗੱਲੋਂ ਵੀ ਵਧ ਜਾਂਦੀ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਮਠਿਆਈਆਂ ਦੀ ਮੰਗ ਵਧਣ ਤੋਂ ਪਹਿਲਾਂ ਹੀ ਮਿਲਕ ਕੇਕ ਦੀ ਸਪਲਾਈ ਅਤੇ ਇਸ ਦੀ ਗੁਣਵੱਤਾ ਬਾਰੇ ਸਵਾਲ ਉੱਠ ਰਹੇ ਸਨ। ਸਿਵਲ ਹਸਪਤਾਲ ਜਗਰਾਉਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨ ਸ਼ਰਮਾ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਆਸ਼ੀਸ਼ ਚਾਵਲਾ ਨੂੰ ਸੂਚਨਾ ਮਿਲੀ ਸੀ ਕਿ ਅਬੋਹਰ ਤੋਂ ਮਿਲਕ ਕੇਕ ਲੈ ਕੇ ਆਉਣ ਵਾਲੀ ਇੱਕ ਗੱਡੀ ਮੋਗਾ ਅਤੇ ਜਗਰਾਉਂ ਦੇ ਇਲਾਕਿਆਂ ਵਿੱਚ ਸਪਲਾਈ ਕਰਦੀ ਹੈ। ਇਸ ਸੂਚਨਾ ਦੇ ਆਧਾਰ ’ਤੇ ਟੀਮ ਨੇ ਮਲਕ ਚੌਂਕ ਜਗਰਾਉਂ ਵਿਖੇ ਸਵੇਰੇ 5:30 ਵਜੇ ਨਾਕਾਬੰਦੀ ਕਰ ਦਿੱਤੀ ਅਤੇ ਗੱਡੀ ਦੀ ਉਡੀਕ ਸ਼ੁਰੂ ਕਰ ਦਿੱਤੀ। ਸਿਹਤ ਵਿਭਾਗ ਦੀ ਟੀਮ ਸਵੇਰੇ 9 ਵਜੇ ਤੱਕ ਮੌਕੇ ’ਤੇ ਮੌਜੂਦ ਰਹੀ, ਪਰ ਗੱਡੀ ਜਗਰਾਉਂ ਨਹੀਂ ਪਹੁੰਚੀ। ਮਿਲਕ ਕੇਕ ਵਾਲੀ ਗੱਡੀ ਦੇ ਨਾ ਪਹੁੰਚਣ ਦੇ ਬਾਵਜੂਦ ਸਿਹਤ ਵਿਭਾਗ ਨੇ ਆਪਣੀ ਜਾਂਚ ਮੁਹਿੰਮ ਜਾਰੀ ਰੱਖੀ। ਟੀਮ ਵੱਲੋਂ ਮਲਕ ਚੌਂਕ ਸਥਿਤ ਪੇਠਾ ਬਣਾਉਣ ਵਾਲੀ ਇਕਾਈ ਦੀ ਜਾਂਚ ਕੀਤੀ ਗਈ ਅਤੇ ਉੱਥੋਂ ਪੇਠੇ ਦਾ ਸੈਂਪਲ ਲਿਆ ਗਿਆ। ਇਕਾਈ ਦੇ ਸੰਚਾਲਕਾਂ ਨੂੰ ਲੋੜੀਂਦੇ ਸੁਧਾਰ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਰਾਏਕੋਟ ਰੋਡ ਅਤੇ ਅਗਵਾੜ ਖਵਾਜਾ ਇਲਾਕੇ ਵਿੱਚ ਸਥਿਤ ਦੋ ਡੇਅਰੀਆਂ ਦੀ ਜਾਂਚ ਕਰਕੇ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਗਏ। ਰੇਲਵੇ ਰੋਡ ਸਥਿਤ ਇੱਕ ਮਠਿਆਈ ਦੀ ਦੁਕਾਨ ਦਾ ਵੀ ਨਿਰੀਖਣ ਕੀਤਾ ਗਿਆ। ਵਿਭਾਗ ਵੱਲੋਂ ਇਕੱਠੇ ਕੀਤੇ ਗਏ ਸਾਰੇ ਸੈਂਪਲ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤੇ ਗਏ ਹਨ। ਸਿਹਤ ਵਿਭਾਗ ਦੀ ਕਾਰਵਾਈ ਤੋਂ ਬਾਅਦ ਰਿਪੋਰਟ ਆਉਣ ’ਤੇ ਪਤਾ ਲੱਗੇਗਾ ਕਿ ਜਾਂਚ ਅਧੀਨ ਖਾਣ-ਪੀਣ ਵਾਲੇ ਪਦਾਰਥ ਨਿਰਧਾਰਤ ਮਿਆਰਾਂ ’ਤੇ ਖਰੇ ਉਤਰਦੇ ਹਨ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਆਓ ਜਾਣੀਏ ਅਗਲੀ ਖ਼ਬਰ ਜਲਾਲਦੀਵਾਲ ’ਚ ਪਰਾਲੀ ਪ੍ਰਬੰਧਨ ਦੀ ਮਿਸਾਲ ਪੈਦਾ ਹੋਈ, ਕਿਸਾਨਾਂ ਨੇ 250 ਏਕੜ ’ਚ ਅੱਗ ਲਗਾਉਣ ਦੀ ਬਜਾਏ ਬਣਾਈਆਂ ਬੇਲਾਂ
Ad Position 24