ਮੀਟਰ ਰੀਡਿੰਗ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿੱਲਾਂ ’ਚ ਹੋਈ ਦੇਰੀ ਖਪਤਕਾਰਾਂ ਨੂੰ ਪਈ ਮਹਿੰਗੀ
ਕੁਹਾੜਾ, 22 ਅਗਸਤ (ਸੰਦੀਪ ਸਿੰਘ ਕੁਹਾੜਾ)-ਮੀਟਰ ਰੀਡਿੰਗ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਾ ਆਉਣ ਅਤੇ ਹੁਣ ਇਕੱਠੇ ਬਿੱਲ ਜਾਰੀ ਹੋਣ ਕਾਰਨ ਆਮ ਖਪਤਕਾਰਾਂ, ਖ਼ਾਸ ਕਰ ਕੇ ਗਰੀਬ ਤੇ ਦਿਹਾੜੀਦਾਰ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਣ ਕਾਰਨ ਆਮ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਮਹੀਨਿਆਂ ਦੀ ਬਿਜਲੀ ਖਪਤ ਦਾ ਬਿੱਲ ਇਕੱਠਾ ਆਉਣ ਨਾਲ ਲੋਕਾਂ ‘ਤੇ ਅਚਾਨਕ ਵੱਡਾ ਆਰਥਿਕ ਬੋਝ ਪੈ ਗਿਆ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਲਗਾਤਾਰ ਵਧ ਰਹੇ ਭਾਅ ਕਾਰਨ ਪਹਿਲਾਂ ਹੀ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਕ
ਕਾਂਗਰਸੀ ਆਗੂ ਹੈਪੀ ਗਿੱਲ
23-08-2026
ਕੁਹਾੜਾ, 22 ਅਗਸਤ (ਸੰਦੀਪ ਸਿੰਘ ਕੁਹਾੜਾ)-ਮੀਟਰ ਰੀਡਿੰਗ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਮਹੀਨਿਆਂ ਤੋਂ ਬਿਜਲੀ ਦੇ ਬਿੱਲ ਨਾ ਆਉਣ ਅਤੇ ਹੁਣ ਇਕੱਠੇ ਬਿੱਲ ਜਾਰੀ ਹੋਣ ਕਾਰਨ ਆਮ ਖਪਤਕਾਰਾਂ, ਖ਼ਾਸ ਕਰ ਕੇ ਗਰੀਬ ਤੇ ਦਿਹਾੜੀਦਾਰ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਣ ਕਾਰਨ ਆਮ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਮਹੀਨਿਆਂ ਦੀ ਬਿਜਲੀ ਖਪਤ ਦਾ ਬਿੱਲ ਇਕੱਠਾ ਆਉਣ ਨਾਲ ਲੋਕਾਂ ‘ਤੇ ਅਚਾਨਕ ਵੱਡਾ ਆਰਥਿਕ ਬੋਝ ਪੈ ਗਿਆ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਲਗਾਤਾਰ ਵਧ ਰਹੇ ਭਾਅ ਕਾਰਨ ਪਹਿਲਾਂ ਹੀ ਘਰੇਲੂ ਬਜਟ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਜਿਹੇ ਵਿਚ ਕਈ ਮਹੀਨਿਆਂ ਦਾ ਬਿਜਲੀ ਬਿੱਲ ਇਕੱਠਾ ਆਉਣ ਕਾਰਨ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਬਿੱਲ ਦੀ ਪੂਰੀ ਰਕਮ ਇੱਕੋ ਵਾਰ ਅਦਾ ਕਰਨਾ ਮੁਸ਼ਕਲ ਹੋ ਗਿਆ ਹੈ।ਕਈ ਖਪਤਕਾਰਾਂ ਨੇ ਦੱਸਿਆ ਕਿ ਬਿੱਲ ਦੀ ਰਕਮ ਇਕੱਠੀ ਜਮ੍ਹਾਂ ਕਰਵਾਉਣ ਦੀ ਸਮਰੱਥਾ ਨਾ ਹੋਣ ਕਾਰਨ ਉਹ ਬਿਜਲੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਬਿੱਲ ਇਕੱਠਾ ਕਈ ਮਹੀਨੇ ਦੇ ਆਉਣ ਕਾਰਨ ਨਾਲ ਇਹ ਇੱਕ ਲੋਕਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਬਿਜਲੀ ਬਿੱਲਾਂ ਨੂੰ ਲੈ ਕੇ ਆਮ ਵਰਗ ਦੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਵੀ ਚਿੰਤਾ ਹੈ ਕਿ ਨਿਰਧਾਰਿਤ ਸਮੇਂ ਅੰਦਰ ਬਿੱਲ ਦੀ ਅਦਾਇਗੀ ਨਾ ਹੋਣ ‘ਤੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿਹਾੜੀਦਾਰ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਇਹ ਸਥਿਤੀ ਹੋਰ ਵੀ ਗੰਭੀਰ ਬਣੀ ਹੋਈ ਹੈ। ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਰੀਬ ਵਰਗ ਨੂੰ ਪੇਸ਼ ਆ ਰਹੀ ਵੱਡੀ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਵਲੋਂ ਇਸ ਦਾ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ।