20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ’ਚ ਮਨਾਇਆ ‘ਤੀਆਂ ਦਾ ਤਿਉਹਾਰ’

ਰਾਏਕੋਟ, 19 ਅਗਸਤ (ਸੁਸ਼ੀਲ) ਨੇੜਲੇ ਪਿੰਡ ਤਲਵੰਡੀ ਰਾਏ ਵਿਖੇ ਸਥਿਤ ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਵਾਈਸ ਪਿ੍ੰ. ਸ੍ਰੀਮਤੀ ਗੁਰਜੀਤ ਕੌਰ ਦੀ ਦੇਖ ਰੇਖ ਹੇਠ ਮਨਾਇਆ ਗਿਆ।

Ad Position 21
No active advertisement
ਅਜੀਤ ਡੈਸਕ 20-08-2026
ਰਾਏਕੋਟ, 19 ਅਗਸਤ (ਸੁਸ਼ੀਲ) ਨੇੜਲੇ ਪਿੰਡ ਤਲਵੰਡੀ ਰਾਏ ਵਿਖੇ ਸਥਿਤ ਸਰਦਾਰ ਭਰਪੂਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਬੱਚਿਆਂ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਵਾਈਸ ਪਿ੍ੰ. ਸ੍ਰੀਮਤੀ ਗੁਰਜੀਤ ਕੌਰ ਦੀ ਦੇਖ ਰੇਖ ਹੇਠ ਮਨਾਇਆ ਗਿਆ। ਇਸ ਮੌਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਵਿਦਿਆਰਥਣਾਂ ਨੇ ਗਿੱਧੇ ਵਿਚ ਖੂਬ ਧਮਾਲਾਂ ਪਾਈਆ। ਤੀਆਂ ਦੇ ਤਿਉਹਾਰ ਸਬੰਧੀ ਬੱਚਿਆਂ ਵਲੋ ਸਕਿੱਟ ਵੀ ਪੇਸ ਕੀਤੇ ਗਏ। ਵਿਦਿਆਰਥਣਾ ਨੇ ਸੱਭਿਆਚਾਰਕ ਬੋਲੀਆਂ ਪਾਉਂਦੇ ਹੋਏ ਸਕੂਲ ਦੇ ਪਿੜ ’ਚ ਖੂਬ ਰੌਣਕਾਂ ਲਾਈਆਂ। ਇਸ ਮੌਕੇ ਵਾਇਸ ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਹਰ ਸਾਲ ਸਾਉਣ ਮਹੀਨੇ ’ਚ ਲੱਗਦੀਆਂ ਤੀਆਂ ਦੇ ਪਿਛੋਕੜ, ਬਾਰੇ ਜਾਣੂ ਕਰਵਾਇਆ। ਪੁਰਾਣੇ ਸਮੇਂ ਵਿਚ ਵਰਤੇ ਜਾਣ ਵਾਲੇ ਬਾਗ, ਫੁੱਲਕਾਰੀ, ਪੱਖੀਆਂ ਆਦਿ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਸਕੂਲ ਪ੍ਰਿੰਸੀਪਲ ਮਨਪ੍ਰੀਤ ਸਿੰਘ ਵਲੋਂ ਬੱਚਿਆਂ ਨੂੰ ਅਜਿਹੇ ਸੱਭਿਆਚਾਰਕ ਤਿਉਹਾਰ ਮਨਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਹੋਰ ਵੀ ਸਟਾਫ਼ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ ’ਚ ਸਤੀਸ਼ ਪੂਨੀਆ ਦੀ ਭਾਜਪਾ ਪੰਜਾਬ ਇੰਚਾਰਜ ਵਜੋਂ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਡੀ.ਏ.ਵੀ. ਸਕੂਲ ਜਗਰਾਉਂ ਦੇ ਸਾਬਕਾ ਵਿਦਿਆਰਥੀ ਸਾਗਰ ਵਿਜ ਨੇ ਕੈਨੇਡਾ ਵਿੱਚ ਵਧਾਇਆ ਸ਼ਹਿਰ ਦਾ ਮਾਣ
Ad Position 24