25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਸੀ.ਟੀ. ਯੂਨੀਵਰਸਿਟੀ ਵਿਚ ਦੂਜੀ ਮੰਜ਼ਿਲ ਤੋਂ ਡਿਗਣ ਕਾਰਨ ਵਿਦਿਆਰਥਣ ਦੀ ਮੌਤ

Ad Position 21
No active advertisement
ਅਜੀਤ ਡੈਸਕ 19-02-2026
• ਲਿਫ਼ਟ ਦੀ ਉਡੀਕ ਦੌਰਾਨ ਰੇਲਿੰਗ ਦਾ ਸਹਾਰਾ ਲੈਂਦਿਆਂ ਵਿਗੜਿਆ ਸੰਤੁਲਨ, ਬੇਸਮੈਂਟ ਵਿਚ ਸਿਰ ਦੇ ਭਾਰ ਡਿਗੀ
ਜਾਗਰਾਉਂ, 18 ਫਰਵਰੀ (ਗੁਰਦੀਪ ਸਿੰਘ ਮਲਕ)-ਪਿੰਡ ਚੌਕੀਮਾਨ ਨੇੜੇ ਜੀ.ਟੀ. ਰੋਡ 'ਤੇ ਸਥਿਤ ਸੀਟੀ ਯੂਨੀਵਰਸਿਟੀ ਵਿਚ ਬੁੱਧਵਾਰ ਨੂੰ ਇਕ ਵਿਦਿਆਰਥਣ ਦੀ ਦੂਜੀ ਮੰਜ਼ਿਲ ਤੋਂ ਡਿੱਗਣ ਕਾਰਨ ਸੰਦੇਹਜਨਕ ਹਲਾਤ ਵਿਚ ਮੌਤ ਹੋ ਗਈ | ਜਾਣਕਾਰੀ ਮੁਤਾਬਕ ਵਿਦਿਆਰਥਣ ਦੀ ਹਾਲਤ ਗੰਭੀਰ ਹੋਣ 'ਤੇ ਕਾਲਜ ਪ੍ਰਬੰਧਕ ਵਲੋਂ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ | ਲਿਫ਼ਟ ਦੀ ਉਡੀਕ ਦੌਰਾਨ ਹੋਇਆ ਹਾਦਸਾ | ਪੁਲਿਸ ਚੌਕੀ ਚੌਕੀਮਾਨ ਤੋਂ ਮੌਕੇ 'ਤੇ ਪਹੁੰਚੇ ਏ.ਐੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਮਿ੍ਤਕ ਵਿਦਿਆਰਥਣ ਦੀ ਪਛਾਣ ਸ਼ਵਲੀਨ ਖ਼ਾਤੂਨ ਪੁੱਤਰੀ ਮੁਹੰਮਦ ਅਜਮਲ, ਵਾਸੀ ਕਿਰਪਾਲ ਨਗਰ, ਲੁਧਿਆਣਾ ਵਜੋਂ ਹੋਈ ਹੈ | ਸ਼ਵਲੀਨ ਸੀਟੀ ਯੂਨੀਵਰਸਿਟੀ ਵਿਚ ਬੀ.ਬੀ.ਏ. ਸਮੈਸਟਰ ਦੋ ਦੀ ਵਿਦਿਆਰਥਣ ਸੀ | ਉਨ੍ਹਾਂ ਦੱਸਿਆ ਕਿ ਸ਼ਵਲੀਨ ਇਕ ਹੋਰ ਵਿਦਿਆਰਥਣ ਦੇ ਨਾਲ ਦੂਜੀ ਮੰਜ਼ਿਲ 'ਤੇ ਲਿਫ਼ਟ ਦੀ ਉਡੀਕ ਕਰ ਰਹੀ ਸੀ | ਲਿਫ਼ਟ ਨਾ ਆਉਣ ਕਾਰਨ ਉਹ ਰੇਲਿੰਗ ਦਾ ਸਹਾਰਾ ਲੈ ਕੇ ਖੜ੍ਹੀ ਹੋ ਗਈ | ਇਸ ਦੌਰਾਨ ਅਚਾਨਕ ਉਸ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਸਿਰ ਦੇ ਬਲ ਬੇਸਮੈਂਟ ਵਿੱਚ ਡਿੱਗ ਪਈ, ਜਿਸ ਕਾਰਨ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਈ | ਮਿ੍ਤਕਾ ਸ਼ਵਲੀਨ ਖ਼ਾਤੂਨ ਤਿੰਨ ਭੈਣਾਂ ਅਤੇ ਦੋ ਭਰਾਵਾਂ ਵਿਚੋਂ ਇਕ ਸੀ | ਉਸ ਦੀਆਂ ਭੈਣਾਂ ਹਾਲੇ ਪੜ੍ਹਾਈ ਕਰ ਰਹੀਆਂ ਹਨ, ਜਦਕਿ ਦੋਵੇਂ ਭਰਾ ਆਪਣੇ ਪਿਤਾ ਮੁਹੰਮਦ ਅਜਮਲ ਨਾਲ ਮਿਲ ਕੇ ਹੋਜਰੀ ਦਾ ਕਾਰੋਬਾਰ ਕਰਦੇ ਹਨ | ਇਸ ਮਾਮਲੇ ਵਿਚ ਮਿ੍ਤਕ ਵਿਦਿਆਰਥਣ ਦੇ ਪਿਤਾ ਮੁਹੰਮਦ ਅਜਮਲ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ | ਘਟਨਾ ਦੀ ਸੂਚਨਾ ਮਿਲਣ 'ਤੇ ਜਸਵਿੰਦਰ ਸਿੰਘ ਢੀਂਡਸਾ ਅਤੇ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਸਿਵਲ ਹਸਪਤਾਲ ਪਹੁੰਚੇ ਅਤੇ ਮਿ੍ਤਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ਹਿਜਾਦ ਨੇੜੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾਈ ਅਗਲੀ ਖ਼ਬਰ ਸੀ.ਪੀ.ਆਈ. ਦੀ 25ਵੀਂ ਸੂਬਾ ਪੱਧਰੀ ਕਾਨਫ਼ਰੰਸ 'ਚ ਸੂਬੇ ਦੇ ਮੌਜੂਦਾ ਹਾਲਾਤ 'ਤੇ ਚਰਚਾ <br/>
Ad Position 24