10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਾਹਿਤ ਸਭਾ ਰਾਏਕੋਟ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 23-01-2026
ਰਾਏਕੋਟ, 22 ਜਨਵਰੀ (ਸੁਸ਼ੀਲ)-ਸਾਹਿਤ ਸਭਾ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਸਥਾਨਕ ਕਲਸੀ ਫਰਨੀਚਰ ਹਾਊਸ ਵਿਖੇ ਹੋਈ | ਜਿਸ ਵਿਚ ਸਭਾ ਦੇ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ | ਇਸ ਸਾਹਿਤਕ ਸ਼ਾਮ ਵਿਚ ਆਪੋ ਆਪਣੀਆਂ ਰਚਨਾਵਾਂ ਨਾਲ ਜਿੱਥੇ ਮਾਹੌਲ ਅਤੇ ਸਮੇਂ ਨੂੰ ਬੰਨਿ੍ਹਆ ਗਿਆ ਉੱਥੇ ਹੀ ਪੰਜਾਬੀ ਸਾਹਿਤ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਅੰਦਰ ਪੰਜਾਬੀ ਸਾਹਿਤ ਪ੍ਰਤੀ ਪ੍ਰੇਮ ਭਰਨ ਅਤੇ ਆ ਰਹੀਆਂ ਚੁਣੌਤੀਆਂ ਨੂੰ ਦੂਰ ਕਰਨ ਲਈ ਉਪਰਾਲੇ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ | ਸਾਹਿਤਕ ਸ਼ਾਮ ਦੇ ਵਿਚ ਸੋਮਾ ਕਲਸੀਆਂ ਵਲੋਂ 'ਪਰਦੇਸੀ ਦਾ ਸੁਪਨਾ' ਆਪਣੀ ਰਚਨਾ ਸੁਣਾਈ, ਜਗਦੇਵ ਸਿੰਘ ਕਲਸੀ ਦੀ ਰਚਨਾ 'ਸਮੇਂ ਦੀ ਕਦਰ' ਮਨਰਾਜ ਸ਼ਰਮਾ ਵਲੋਂ ਗਾਈ ਗਈ | ਰਣਜੀਤ ਸਿੰਘ ਰਾਏ ਨੇ ਮਿੰਨੀ ਕਹਾਣੀ ਬੋਲਾਂ ਦਾ ਜਾਦੂ ਸੁਣਾਈ | ਮਾ: ਪ੍ਰੀਤਮ ਸਿੰਘ ਬਰਮੀ ਵਲੋਂ ਭਾਰਤ ਮਾਂ ਗੀਤ ਗਾਇਆ ਗਿਆ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਬੂਟਾ ਸਿੰਘ ਹਰਦਾਸਪੁਰਾ ਵਲੋਂ ਆਪਣੇ ਸ਼ਬਦਾਂ ਦੇ ਨਾਲ ਲਗਾਕੇ ਰੰਗ ਬੰਨਿ੍ਹਆ | ਅਖ਼ੀਰ ਵਿਚ ਪ੍ਰਧਾਨ ਪਰਮਾਰ ਵਲੋਂ ਪਹੁੰਚੇ ਸਾਰੇ ਹੀ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੇਂ ਸਾਹਿਤ ਪ੍ਰੇਮੀਆਂ ਨੂੰ ਸਾਹਿਤ ਸਭਾ ਦਾ ਮੈਂਬਰ ਬਣਨ ਲਈ, ਸਾਹਿਤਕ ਮਿਲਣੀ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ | ਇਸ ਮੌਕੇ ਸਲਾਹਕਾਰ ਮਾਸਟਰ ਜਗਦੀਪ ਸਿੰਘ, ਦਰਬਾਰਾ ਸਿੰਘ ਦਰਸ਼ਕ, ਜਗਦੇਵ ਸਿੰਘ ਕਲਸੀ, ਖ਼ਜ਼ਾਨਚੀ ਰਣਜੀਤ ਸਿੰਘ ਰਾਏ, ਜਨਰਲ ਸੈਕਟਰੀ ਪ੍ਰੀਤਮ ਸਿੰਘ ਬਰ੍ਹਮੀ, ਸੋਮਾ ਕਲਸੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਂਗੋਂ 'ਚ 27ਵਾਂ ਧਾਰਮਿਕ ਸਮਾਗਮ ਆਰੰਭ • ਸਿੱਖ ਸੰਗਤਾਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲਕੇ ਜੀਵਨ ਸਫ਼ਲ ਬਣ... ਅਗਲੀ ਖ਼ਬਰ ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 6.5 ਬੈਂਡ
Ad Position 24