ਟਿੱਪਰ ਨਾਲ ਟੱਕਰ ਹੋਣ ’ਤੇ ਔਰਤ ਦੀ ਮੌਤ
ਸੈਲਾ ਖ਼ੁਰਦ, 21 ਨਵੰਬਰ (ਹਰਵਿੰਦਰ ਸਿੰਘ ਬੰਗਾ)-ਐਕਟਿਵਾ ਚਾਲਕ ਔਰਤ ਦੀ ਟਿੱਪਰ ਨਾਲ ਹੋਈ ਟੱਕਰ ‘ਚ ਮੌਕੇ ‘ਤੇ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਿਮਰਜੀਤ ਕੌਰ (42) ਪਤਨੀ ਸਵ: ਸਤਪਾਲ ਵਾਸੀ ਪਿੰਡ ਗੋਲੀਆ ਆਪਣੀ ਐਕਟਿਵਾ ਨੰਬਰ ਪੀ.
ਸੈਲਾ ਖ਼ੁਰਦ, 21 ਨਵੰਬਰ (ਹਰਵਿੰਦਰ ਸਿੰਘ ਬੰਗਾ)-ਐਕਟਿਵਾ ਚਾਲਕ ਔਰਤ ਦੀ ਟਿੱਪਰ ਨਾਲ ਹੋਈ ਟੱਕਰ ‘ਚ ਮੌਕੇ ‘ਤੇ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸਿਮਰਜੀਤ ਕੌਰ (42) ਪਤਨੀ ਸਵ: ਸਤਪਾਲ ਵਾਸੀ ਪਿੰਡ ਗੋਲੀਆ ਆਪਣੀ ਐਕਟਿਵਾ ਨੰਬਰ ਪੀ.ਬੀ. 24-6585 ‘ਤੇ ਆਪਣੀ ਲੜਕੀ ਨੂੰ ਸੈਲਾ ਖ਼ੁਰਦ ਕੰਮ ‘ਤੇ ਛੱਡ ਕੇ ਵਾਪਸ ਪਿੰਡ ਗੋਲੀਆਂ ਨੂੰ ਜਾ ਰਹੀ ਸੀ। ਜਦੋਂ ਉਹ ਪਿੰਡ ਪੱਦੀ ਸੂਰਾ ਸਿੰਘ ਪੋਅ ਨਜ਼ਦੀਕ ਪਹੁੰਚੀ ਤਾਂ ਅੱਗਿਓਂ ਆ ਰਹੇ ਟਿੱਪਰ ਨਾਲ ਟੱਕਰ ਹੋਣ ਕਾਰਨ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਸਥਾਨਕ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।