ਕਿਸਾਨਾਂ ਵਲੋਂ ਸ਼ੂਗਰ ਮਿੱਲ ਮੁਕੇਰੀਆਂ ਅੱਗੇ ਲਾਏ ਧਰਨੇ ਕਾਰਨ ਲੱਗੇ ਜਾਮ ’ਚ ਲੋਕ ਰਾਤ ਲੰਮਾ ਸਮਾਂ ਫਸੇ ਰਹੇ
ਐਮਾਂ ਮਾਂਗਟ, 18 ਨਵੰਬਰ (ਗੁਰਾਇਆ)-ਬੀਤੇ ਕਈ ਦਿਨਾਂ ਤੋਂ ਸ਼ੂਗਰ ਮਿਲ ਮੁਕੇਰੀਆਂ ਦੇ ਸਾਹਮਣੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਤੇ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਗੰਨੇ ਦੇ ਰੇਟਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਕਾਰਨ ਬੀਤੇ ਦਿਨ ਲੱਗੇ ਜਾਮ ਵਿਚ ਫਸੇ ਸਕੂਲੀ ਬੱਚੇ ਦੂਰ ਦੁਰੇਡੇ ਜਾਣ ਵਾਲੇ ਮੁਸਾਫ਼ਰ ਅਤੇ ਕਈ ਐਂਬੂਲੈਂਸਾਂ ਵਾਲੇ ਵੀ ਇਸ ਜਾਮ ਵਿਚ ਫਸੇ ਰਹੇ ਤੇ ਲੋਕ ਕਈ-ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਵਧ ਰਹੇ ਸਨ। ਕਿਸਾਨਾਂ ਵਲੋਂ ਆਪਣੀ ਜ਼ਿੱਦ ’ਤੇ ਅੜ ਕੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨੂੰ ਇੱਕ ਪਾਸੇ ਤੋਂ ਬੰਦ ਕਰਕੇ ਰੱਖਿਆ ਹੋਇਆ ਸੀ ਅਤੇ ਇਸ ਰਾਹ ਨੂੰ ਪ੍ਰਸ਼ਾਸਨ ਵਲੋਂ ਵਾਰ-ਵਾਰ ਕਹਿਣ ਉੱਤੇ ਵੀ ਧਰਨਾਕਾਰੀਆਂ ਵਲੋਂ ਰਾਹ ਨੂੰ ਖੋਲ੍ਹਿਆ ਨਹੀਂ ਜਾ ਰਿਹਾ ਸੀ ਜਿਸ ਦੇ ਸਿੱਟੇ ਵਜੋਂ ਕੱਲ੍ਹ ਦੁਪਹਿਰ ਨੂੰ ਹੀ ਜਾਮ ਲੱਗਣਾ ਸ਼ੁਰੂ ਹੋ ਗਿਆ।
ਐਮਾਂ ਮਾਂਗਟ, 18 ਨਵੰਬਰ (ਗੁਰਾਇਆ)-ਬੀਤੇ ਕਈ ਦਿਨਾਂ ਤੋਂ ਸ਼ੂਗਰ ਮਿਲ ਮੁਕੇਰੀਆਂ ਦੇ ਸਾਹਮਣੇ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਤੇ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਗੰਨੇ ਦੇ ਰੇਟਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਕਾਰਨ ਬੀਤੇ ਦਿਨ ਲੱਗੇ ਜਾਮ ਵਿਚ ਫਸੇ ਸਕੂਲੀ ਬੱਚੇ ਦੂਰ ਦੁਰੇਡੇ ਜਾਣ ਵਾਲੇ ਮੁਸਾਫ਼ਰ ਅਤੇ ਕਈ ਐਂਬੂਲੈਂਸਾਂ ਵਾਲੇ ਵੀ ਇਸ ਜਾਮ ਵਿਚ ਫਸੇ ਰਹੇ ਤੇ ਲੋਕ ਕਈ-ਕਈ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਮੰਜ਼ਿਲ ਵੱਲ ਨੂੰ ਵਧ ਰਹੇ ਸਨ। ਕਿਸਾਨਾਂ ਵਲੋਂ ਆਪਣੀ ਜ਼ਿੱਦ ’ਤੇ ਅੜ ਕੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨੂੰ ਇੱਕ ਪਾਸੇ ਤੋਂ ਬੰਦ ਕਰਕੇ ਰੱਖਿਆ ਹੋਇਆ ਸੀ ਅਤੇ ਇਸ ਰਾਹ ਨੂੰ ਪ੍ਰਸ਼ਾਸਨ ਵਲੋਂ ਵਾਰ-ਵਾਰ ਕਹਿਣ ਉੱਤੇ ਵੀ ਧਰਨਾਕਾਰੀਆਂ ਵਲੋਂ ਰਾਹ ਨੂੰ ਖੋਲ੍ਹਿਆ ਨਹੀਂ ਜਾ ਰਿਹਾ ਸੀ ਜਿਸ ਦੇ ਸਿੱਟੇ ਵਜੋਂ ਕੱਲ੍ਹ ਦੁਪਹਿਰ ਨੂੰ ਹੀ ਜਾਮ ਲੱਗਣਾ ਸ਼ੁਰੂ ਹੋ ਗਿਆ। ਇਸ ਲੱਗੇ ਜਾਮ ਕਾਰਨ ਬੁਰੀ ਤਰ੍ਹਾਂ ਦੇ ਨਾਲ ਲੋਕ ਇਸ ਜਾਮ ਵਿਚ ਫਸ ਗਏ ਅਤੇ ਧਰਨਾਕਾਰੀਆਂ ਨੂੰ ਕੋਸਦੇ ਦਿਖਾਈ ਦਿੱਤੇ। ਅੱਜ ਕੁੱਝ ਆਲ਼ੇ-ਦੁਆਲੇ ਦੇ ਬੱਚਿਆਂ ਦੇ ਮਾਂ ਬਾਪ ਨੇ ਦੱਸਿਆ ਕਿ ਬੀਤੇ ਦਿਨੀਂ ਜਾਮ ਵਿਚ ਸਾਡੇ ਬੱਚੇ ਰਾਤ ਕਰੀਬ 8 ਵਜੇ ਦੇ ਨਜ਼ਦੀਕੀ ਘਰਾਂ ਵਿਚ ਪਹੁੰਚੇ ਜੋ ਕਿ ਬਹੁਤ ਹੀ ਜ਼ਿਆਦਾ ਘਬਰਾਏ ਹੋਏ ਸਨ । ਲੋਕਾਂ ਨੇ ਪ੍ਰਸ਼ਾਸਨ ਤੋਂ ਪੂਰਯੋਗ ਮੰਗ ਕੀਤੀ ਹੈ ਕਿ ਇਹ ਧਰਨਾਕਾਰੀ ਹਰ ਵਾਰ ਸ਼ੂਗਰ ਮਿੱਲ ਮੁਕੇਰੀਆਂ ਦੇ ਅੱਗੇ ਕਿਉਂ ਧਰਨਾ ਲਾਉਂਦੇ ਹਨ, ਪੰਜਾਬ ਦੀਆਂ ਕਈ ਹੋਰ ਮਿੱਲਾਂ ਵੀ ਹਨ, ਉਨ੍ਹਾਂ ਅੱਗੇ ਜਾ ਕੇ ਕਿਉਂ ਨਹੀਂ ਧਰਨਾ ਲਾਉਂਦੇ ।