ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ’ਚ ਬਾਲ ਦਿਵਸ ਮਨਾਇਆ
ਅੱਡਾ ਸਰਾਂ, 18 ਨਵੰਬਰ (ਮਸੀਤੀ)-ਬੀ. ਐਨ.
ਅੱਡਾ ਸਰਾਂ, 18 ਨਵੰਬਰ (ਮਸੀਤੀ)-ਬੀ.ਐਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਬਾਲ ਦਿਵਸ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਫੈਂਸੀ ਡਰੈੱਸ ਮੁਕਾਬਲੇ ਵਿਚ ਵੱਧ-ਚੜ੍ਹ ਕੇ ਭਾਗ ਲਿਆ ਅਤੇ ਗਿੱਧਾ ਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਫੈਂਸੀ ਡਰੈੱਸ ਮੁਕਾਬਲੇ ਦੌਰਾਨ ਨੰਨ੍ਹੇ-ਮੁੰਨੇ ਬੱਚੇ ਡਾਕਟਰ, ਅਧਿਆਪਕ, ਪ੍ਰੋਫੈਸਰ, ਚਾਚਾ ਨਹਿਰੂ, ਪੁਲਿਸ ਅਫ਼ਸਰ, ਫ਼ੌਜੀ ਅਫ਼ਸਰ, ਰਾਜਾ-ਰਾਣੀ, ਰਾਜਕੁਮਾਰੀ, ਵਕੀਲ, ਇੰਜੀਨੀਅਰ ਅਤੇ ਕਿਸਾਨ ਵਰਗੀਆਂ ਵੱਖ-ਵੱਖ ਭੂਮਿਕਾਵਾਂ ਵਿਚ ਨਜ਼ਰ ਆਏ। ਇਸ ਤੋਂ ਇਲਾਵਾ, ਬੱਚਿਆਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸਵਾਮੀ ਵਿਵੇਕਾਨੰਦ ਅਤੇ ਲਾਲ ਬਹਾਦਰ ਸ਼ਾਸਤਰੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਰੂਪ ਧਾਰ ਕੇ ਸਭ ਦਾ ਧਿਆਨ ਖਿੱਚਿਆ। ਬੱਚਿਆਂ ਨੇ ਆਪਣੇ ਕਿਰਦਾਰਾਂ ਨੂੰ ਬੜੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਨਾਲ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰ: ਸ਼੍ਰੀ ਜੈਕ੍ਰਿਸ਼ਨ ਮੇਹਤਾ ਅਤੇ ਮੈਡਮ ਰੁਖਸਾਨਾ ਵਲੋਂ ਇਨ੍ਹਾਂ ਨੰਨ੍ਹੇ-ਮੁੰਨੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਪ੍ਰਿੰ: ਸ੍ਰੀ ਜੈਕ੍ਰਿਸ਼ਨ ਮੇਹਤਾ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਇੰਜ: ਅਨਿਲ ਮੇਹਤਾ, ਅਮਿਤ ਕੁਮਾਰ, ਮਨਦੀਪ ਕੌਰ, ਸਵਾਤੀ, ਅਮਨਦੀਪ ਕੌਰ, ਵੰਦਨਾ ਕੌਰ, ਗੁਰਬਖ਼ਸ਼ ਕੌਰ, ਸੁਖਮਨਜੀਤ ਕੌਰ, ਕੋਮਲ ਕੌਰ, ਰਾਜਵਿੰਦਰ ਕੌਰ, ਜਾਨਵੀਰ ਕੌਰ, ਰਾਜਵੀਰ ਕੌਰ, ਗੁਰਪ੍ਰੀਤ ਸਿੰਘ ਜੌੜਾ, ਗੁਰਮੇਲ ਸਿੰਘ, ਜਤਿੰਦਰ ਸਿੰਘ, ਰੁਖਸਾਨਾ, ਅਮੀਸ਼ਾ ਆਦਿ ਹਾਜ਼ਰ ਸਨ।