12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡੀ . ਏ . ਵੀ . ਕਾਲਜ ਹੁਸ਼ਿਆਰਪੁਰ ’ ਚ ਇਕ ਰੋਜ਼ਾ ਵਜ਼ੀਫ਼ਾ ਹੈਲਪ ਡੈਸਕ ਲਗਾਇਆ

ਹੁਸ਼ਿਆਰਪੁਰ, 10 ਨਵੰਬਰ (ਬਲਜਿੰਦਰਪਾਲ ਸਿੰਘ)-ਡੀ. ਏ.

Ad Position 21
No active advertisement
ਅਜੀਤ ਡੈਸਕ 11-11-2026
ਹੁਸ਼ਿਆਰਪੁਰ, 10 ਨਵੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਦੇ ਇਕੂਅਲ ਅਪਰਚੂਨਿਟੀ ਸੈੱਲ ਵੱਲੋਂ ਪ੍ਰਿੰ. ਵਿਨੇ ਕੁਮਾਰ ਦੇ ਮਾਰਗ-ਦਰਸ਼ਨ ’ਚ ਇਕ ਰੋਜ਼ਾ ਵਜ਼ੀਫ਼ਾ ਹੈਲਪ ਡੈਸਕ ਲਗਾਇਆ ਗਿਆ। ਇਸ ਪਹਿਲ ਦਾ ਮੁੱਖ ਉਦੇਸ਼ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਰਾਹੀਂ ਕੇਂਦਰ ਦੀ ਯੋਜਨਾ ਤਹਿਤ ਪੋਸਟ ਮੈਟ੍ਰਿਕ ਵਜ਼ੀਫ਼ਾ ਯੋਜਨਾ ਲਈ ਆਨਲਾਈਨ ਅਪਲਾਈ ਕਰਨ ’ਚ ਮਦਦ ਕਰਨਾ ਸੀ। ਇਸ ਦੌਰਾਨ 31 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਨ, ਫਾਰਮ ਭਰਨ ਅਤੇ ਜ਼ਰੂਰੀ ਦਸਤਾਵੇਜ਼ ਅੱਪਲੋਡ ਤੇ ਹੋਰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰ. ਵਿਨੇ ਕੁਮਾਰ ਨੇ ਵਿਦਿਆਰਥੀਆ ਦੀ ਸਹੂਲਤ ਲਈ ਇਕੂਅਲ ਅਪਰਚੂਨਿਟੀ ਸੈੱਲ ਵੱਲੋਂ ਕੀਤੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਰਕਾਰੀ ਯੋਜਨਾਵਾਂ ਪ੍ਰਤੀ ਜਾਗਰੂਕਤਾ ਵਧਾਉਣ, ਵਿਦਿਆਰਥੀਆਂ ਦੀਆਂ ਸੰਕਆਵਾਂ ਦੂਰ ਕਰਨ ’ਚ ਸਹਾਇਕ ਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕਾਲੇਵਾਲ ਬੀਤ ਦੇ ਕ੍ਰਿਕਟ ਟੂਰਨਾਮੈਂਟ ’ ਚ ਪੰਡੋਰੀ ਦੀ ਟੀਮ ਰਹੀ ਜੇਤੂ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਸ਼ੋਭਾ ਯਾਤਰਾ ਸਮਾਗਮ ’ ਚ ਹਾਜ਼ਰੀ ਲਗਵਾਈ
Ad Position 24