ਸੰਜੀਵਨੀ ਸ਼ਰਣਮ ’ਚ ਦੀਵਾਲੀ ਦੇ ਤਿਉਹਾਰ ਸੰਬੰਧੀ ‘ਭਜਨ ਜੈਮਿੰਗ’ ਸਮਾਗਮ ਕਰਵਾਇਆ
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ 60 ਸਾਲ ਦੀ ਉਮਰ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਚਲਾਏ ਜਾ ਰਹੇ ਸਮਾਰਟ ਲਿਵਿੰਗ ਕਲੱਬ, ਸੰਜੀਵਨੀ ਸ਼ਰਣਮ ਵਿਖੇ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ‘ਦੀਵਾਲੀ’ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਭਜਨ ਜੈਮਿੰਗ’ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਸੰਜੀਵਨੀ ਸ਼ਰਣਮ ਦੀ ਡਾਇਰੈਕਟਰ ਤੇ ਮੁੱਖ ਅਧਿਆਤਮਿਕ ਮਾਰਗਦਰਸ਼ਕ ਮੈਡਮ ਸੰਗੀਤਾ ਮਿੱਤਲ ਦੇ ਨਿਰਦੇਸ਼ਾਂ ’ਤੇ ਇਸ ਵਾਰ ਦੀਵਾਲੀ ਦਾ ਵਿਸ਼ੇਸ਼ ਥੀਮ ‘ਏਕ ਦੀਆ ਏਕ ਅਸੀਸ’ ਸੀ।
ਸ
ਸਮਾਰਟ ਲਿਵਿੰਗ ਕਲੱਬ, ਸੰਜੀਵਨੀ ਸ਼ਰਣਮ ਵਿਖੇ ਦੀਵਾਲੀ ਦੇ ਤਿਉਹਾਰ ਸੰਬੰਧੀ ਕਰਵਾਏ ਸਮਾਗਮ ਮੌਕੇ ਹਾਜ਼ਰ ਮਹਿਮਾਨਾਂ ਨਾਲ ਸ਼ਰਣਮ ਮੈਂਬਰ।
07-11-2026
ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ 60 ਸਾਲ ਦੀ ਉਮਰ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਚਲਾਏ ਜਾ ਰਹੇ ਸਮਾਰਟ ਲਿਵਿੰਗ ਕਲੱਬ, ਸੰਜੀਵਨੀ ਸ਼ਰਣਮ ਵਿਖੇ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ‘ਦੀਵਾਲੀ’ ਨੂੰ ਸਮਰਪਿਤ ਇਕ ਵਿਸ਼ੇਸ਼ ਪ੍ਰੋਗਰਾਮ ‘ਭਜਨ ਜੈਮਿੰਗ’ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਸੰਜੀਵਨੀ ਸ਼ਰਣਮ ਦੀ ਡਾਇਰੈਕਟਰ ਤੇ ਮੁੱਖ ਅਧਿਆਤਮਿਕ ਮਾਰਗਦਰਸ਼ਕ ਮੈਡਮ ਸੰਗੀਤਾ ਮਿੱਤਲ ਦੇ ਨਿਰਦੇਸ਼ਾਂ ’ਤੇ ਇਸ ਵਾਰ ਦੀਵਾਲੀ ਦਾ ਵਿਸ਼ੇਸ਼ ਥੀਮ ‘ਏਕ ਦੀਆ ਏਕ ਅਸੀਸ’ ਸੀ। ਇਸ ਥੀਮ ਤਹਿਤ ਮੌਜੂਦ ਸ਼ਰਣਮ ਮੈਂਬਰਾਂ ਅਤੇ ਮਹਿਮਾਨਾਂ ਨੇ ਲਕਸ਼ਮੀ ਤੇ ਗਣੇਸ਼ ਦੀਆਂ ਮੂਰਤੀਆਂ ਦੇ ਸਾਹਮਣੇ ਦੀਵੇ ਜਗਾਏ ਅਤੇ ਉਨ੍ਹਾਂ ਦੀ ਪੂਜਾ ਕੀਤੀ। ਇਸ ਦੌਰਾਨ ਮੈਡਮ ਸੰਗੀਤਾ ਮਿੱਤਲ ਨੇ ਆਪਣੇ ਸੰਦੇਸ਼ ’ਚ ਸਾਰਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰਿਆਂ ਦੇ ਤੰਦਰੁਸਤ, ਖ਼ੁਸ਼ ਰਹਿਣ ਦੀ ਅਰਦਾਸ ਕੀਤੀ। ਮਿੱਤਲ ਪਰਿਵਾਰ ਦੇ ਦੋਸਤਾਂ, ਡਾ. ਨਰੇਸ਼ ਗੁਲ੍ਹਾਟੀ, ਡਾ. ਸਰਿਤਾ ਗੁਲ੍ਹਾਟੀ, ਈਲਾ ਗੁਪਤਾ, ਜਸਵੀਰਾ ਮਿਨਹਾਸ ਨੇ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਅਤੇ ਦੀਵਾ ਜਗਾ ਕੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਡਾ. ਸਰਿਤਾ ਗੁਲ੍ਹਾਟੀ ਨੇ ਮੈਡਮ ਸੰਗੀਤਾ ਮਿੱਤਲ ਵਲੋਂ ਭੇਜਿਆ ਗਿਆ ਵਿਸ਼ੇਸ਼ ਸੰਦੇਸ਼ ਪੜ੍ਹਿਆ। ਉਨ੍ਹਾਂ ਕਿਹਾ ਕਿ ਸੰਜੀਵਨੀ ਸ਼ਰਣਮ ਸਿਰਫ਼ ਇਕ ਸਮਾਰਟ ਏਜਿੰਗ ਕਲੱਬ ਨਹੀਂ ਹੈ, ਸਗੋਂ ਪਿਆਰ ਨਾਲ ਭਰਪੂਰ ਖ਼ੁਸ਼ਹਾਲ ਜੀਵਨ ਬਤੀਤ ਕਰਨ ਵਾਲਾ ਇੱਕ ਪੂਰਾ ਪਰਿਵਾਰ ਹੈ। ਇੱਥੇ ਅਸੀਂ ਨਾ ਸਿਰਫ਼ ਉਮਰ ਵਿਚ ਵਾਧਾ ਕਰ ਰਹੇ ਹਾਂ, ਸਗੋਂ ਹਰ ਰੋਜ਼ ਨਵੇਂ ਰਿਸ਼ਤੇ, ਨਵੀਆਂ ਖ਼ੁਸ਼ੀਆਂ ਅਤੇ ਸੁੰਦਰ ਯਾਦਾਂ ਵੀ ਬਣਾ ਰਹੇ ਹਾਂ। ਜ਼ਿੰਦਗੀ ਸਾਨੂੰ ਵਾਰ-ਵਾਰ ਸਿਖਾਉਂਦੀ ਹੈ ਕਿ ਜ਼ਿੰਦਗੀ ਕੀਮਤੀ ਹੈ, ਅਤੇ ਹਰ ਪਲ ਇੱਕ ਤੋਹਫ਼ਾ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਸ਼ਰਣਮ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਲੰਧਰ ਦੇ ਇਕ ਸੰਗੀਤਕ ਬੈਂਡ ਨੇ ਸੰਗੀਤਕ ਜਾਪ ਅਤੇ ਭਜਨਾਂ ਰਾਹੀਂ ਪ੍ਰੋਗਰਾਮ ਨੂੰ ਇੱਕ ਬ੍ਰਹਮ ਅਨੁਭਵ ਨਾਲ ਭਰ ਦਿੱਤਾ। ਨਾਚ ਅਤੇ ਨਾਟਕ ਵਿਚ ਨਿਪੁੰਨ ਪ੍ਰਵੀਨ ਸ਼ਰਮਾ ਦੀ ਟੀਮ ਨੇ ਮਹਿਮਾਨਾਂ ਅਤੇ ਸ਼ਰਣਮ ਦੇ ਮੈਂਬਰਾਂ ਨੂੰ ਰਾਮਾਇਣ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਮੋਹਿਤ ਕੀਤ। ਸਮਾਗਮ ‘ਚ ਸੰਜੀਵਨੀ ਸ਼ਰਣਮ, ਆਰ.ਆਰ.ਐਮ. ਹੋਲਿਸਟਿਕ ਕਲੀਨਿਕ, ਅਤੇ ਆਰ.ਆਰ.ਐਮ. ਔਟਿਜ਼ਮ ਥੈਰੇਪਿਊਟਿਕ ਸਕੂਲ ਦੀ ਪੂਰੀ ਟੀਮ ਵੀ ਮੌਜੂਦ ਸੀ। ਮੀਨਾਕਸ਼ੀ ਮੈਨਨ ਨੇ ਇਸ ਸਮਾਗਮ ਦੀ ਸ਼ਾਨਦਾਰ ਮੇਜ਼ਬਾਨੀ ਕੀਤੀ।