ਡੀ. ਏ. ਵੀ. ਬੀ. ਐੱਡ ਕਾਲਜ ’ਚ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਤੇ ਵਿਰਾਸਤੀ ਮੇਲਾ’ ਦੂਜੇ ਦਿਨ ਜਾਰੀ
ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ.
ਡ
ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਦੇ ਦੂਸਰੇ ਦਿਨ ਭੰਗੜਾ ਪੇਸ਼ ਕਰਦੇ ਹੋਏ ਵਿਦਿਆਰਥੀ। ਤਸਵੀਰਾਂ : ਹਮਸ਼ਾਇਨ ਸਟੂਡੀਓ
26-10-2026
ਹੁਸ਼ਿਆਰਪੁਰ, 25 ਅਕਤੂਬਰ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਤੇ ਸਕੱਤਰ ਆਰ. ਐਮ. ਭੱਲਾ ਤੇ ਬੀ. ਐਡ. ਕਾਲਜ ਦੇ ਸਕੱਤਰ ਐਡਵੋਕੇਟ ਨਵਰੋਜ਼ ਸ਼ਰਮਾ ਦੇ ਮਾਰਗ-ਦਰਸ਼ਨ ਤੇ ਪ੍ਰਿੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ’ਚ ਚੱਲ ਰਹੀ ਸੰਸਥਾ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ’ਚ 4 ਰੋਜ਼ਾ ‘ਪੰਜਾਬ ਯੂਨੀਵਰਸਿਟੀ ਖੇਤਰੀ ਯੁਵਕ ਤੇ ਵਿਰਾਸਤੀ ਮੇਲੇ- 2026 ਪ੍ਰੋਫੈਸ਼ਨਲ ਜ਼ੋਨ 6 (ਐਜੂਕੇਸ਼ਨ-ਏ)’ ਦੂਜੇ ਦਿਨ ’ਚ ਪ੍ਰਵੇਸ਼ ਕਰ। ਦੂਜੇ ਦਿਨ ਸੋਨਾਲੀਕਾ ਇੰਡਸਟਰੀਜ਼ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਕਸ਼ੈ ਸਾਂਗਵਾਨ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਮੁੱਖ ਮਹਿਮਾਨ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਨੌਜਵਾਨੀ ਸਿਰਫ਼ ਉਮਰ ਦਾ ਨਾਂਅ ਨਹੀਂ, ਸਗੋਂ ਇਹ ਅਜਿਹੀ ਊਰਜਾ, ਜਨੂਨ ਅਤੇ ਆਸਮਾਨ ਨੂੰ ਛੂਹਣ ਦੇ ਹੌਸਲੇ ਦਾ ਨਾਂਅ ਹੈ, ਜੋ ਪੱਥਰਾਂ ਵਿਚੋਂ ਰਾਹ ਬਣਾ ਲੈਂਦੀ ਹੈ। ਇਸ ਮੌਕੇ ਅਕਸ਼ੈ ਸਾਂਗਵਾਨ ਨੇ ਕਿਹਾ ਕਿ ਇਸ ਪ੍ਰਕਾਰ ਦੇ ਯੁਵਕ ਤੇ ਵਿਰਾਸਤੀ ਮੇਲੇ ਕਰਵਾਉਣ ਦਾ ਪੰਜਾਬ ਯੂਨੀਵਰਸਿਟੀ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਖੇਡਾਂ, ਕਲਾ ਤੇ ਸਭਿਆਚਾਰ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣਾ ਹੈ ਅਤੇ ਅਸੀਂ ਅਜਿਹੇ ਵਿਰਾਸਤੀ ਮੇਲਿਆਂ ਨੂੰ ਹਮੇਸ਼ਾ ਪੂਰਾ ਸਹਿਯੋਗ ਦਿੰਦੇ ਰਹਾਂਗੇ। ਇਸ ਮੌਕੇ ਹਰਜਿੰਦਰ ਕੌਰ ਨੇ ਕਿਹਾ ਕਿ ਯੂਥ ਅਤੇ ਵਿਰਾਸਤੀ ਮੇਲਾ ਨਵੀਂ ਪੀੜੀ ਨੂੰ ਪੱਛਮੀ ਪ੍ਰਭਾਵ ਅਤੇ ਡਿਜੀਟਲ ਦੁਨੀਆ ਤੋਂ ਮੋੜ ਕੇ ਆਪਣੀ ਅਮੀਰ ਪੰਜਾਬੀ ਵਿਰਾਸਤ, ਲੋਕ ਕਲਾਵਾਂ ਅਤੇ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਦੌਰਾਨ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਯੂਥ ਫ਼ੈਸਟੀਵਲ ਸਿਰਫ਼ ਮੁਕਾਬਲੇ ਦਾ ਮੰਚ ਨਹੀਂ ਹੈ, ਇਹ ਸਾਡੇ ਨੌਜਵਾਨਾਂ ਦੀ ਅੰਦਰੂਨੀ ਪ੍ਰਤਿਭਾ, ਸਭਿਆਚਾਰ ਅਤੇ ਕਲਾ ਦਾ ਉਹ ਹਸੀਨ ਸੰਗਮ ਹੈ, ਜੋ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ। ਇਸ ਮੌਕੇ ਡੀ. ਏ. ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਆਰ. ਐਮ. ਭੱਲਾ, ਕਾਲਜ ਸਕੱਤਰ ਐਡ. ਨਵਰੋਜ਼ ਸ਼ਰਮਾ, ਮੀਤ ਪ੍ਰਧਾਨ ਵਾਈ.ਪੀ.ਜੋਸ਼ੀ, ਮਨੋਜ ਕੁਮਾਰ ਕਪੂਰ, ਵਰੁਨ ਸ਼ਰਮਾ, ਪਰਮਵੀਰ ਜਗਤ, ਅਮਰਦੀਪ ਚਾਂਦ, ਚੰਦਰ ਮੋਹਨ ਅਤੇ ਪ੍ਰਤੀਕ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੌਰਾਨ ਰਾਮਪਾਲ ਸ਼ਰਮਾ, ਪਰਮਵੀਰ ਜਗਤ, ਪ੍ਰਿੰ. ਡਾ. ਪਾਰੁਲ ਖੰਨਾ, ਪ੍ਰਿੰ. ਏ. ਐੱਸ. ਟਾਟਰਾ, ਆਯੂਸ਼ ਸ਼ਰਮਾ, ਵਰਿੰਦਰ ਸਿੰਘ ਨਿਮਾਣਾ, ਪ੍ਰਿੰ. ਸੰਦੀਪ ਬੋਸਕੀ, ਡਾ. ਸਰਬਜੀਤ ਨੂੰ ਵਿਸ਼ੇਸ਼ ’ਤੇ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਦੇ ਨਤੀਜਿਆਂ ’ਚ ਜਨਰਲ ਕੁਇਜ਼ ’ਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ, ਕਵੀਸ਼ਰੀ ’ਚ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ, ਵਾਰ ਸੰਗੀਤਕ ਵੰਨਗੀ ’ਚੋਂ ਡੀ.ਏ.ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ, ਕਲੀ ਵੰਨਗੀ ’ਚ ਦੇਵ ਸਮਾਜ ਕਾਲਜ ਆਫ਼ ਐਜੂਕੇਸ਼ਨ ਚੰਡੀਗੜ੍ਹ ਨੇ ਪਹਿਲਾ, ਹੈਰੀਟੇਜ ਕੁਇਜ਼ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ, ਗੁੱਡੀਆਂ ਪਟੋਲੇ ਅਤੇ ਟੋਕਰੀ ਮੇਕਿੰਗ ਵਿਰਾਸਤੀ ਵੰਨਗੀ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ, ਛਿੱਕੂ ਮੇਕਿੰਗ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਫੋਕ ਇੰਸਟਰੂਮੈਂਟਲ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ, ਫੋਕ ਆਰਕੈਸਟਰਾ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਵੰਨਗੀ ਦੇ ਵਿਅਕਤੀਗਤ ਪੁਰਸਕਾਰ ’ਚ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਨੇ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।