25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੀ. ਪੀ. ਐੱਮ. ਈ. ਟੀ. ’ਚ ਅਪੀਅਰ ਹੋਏ ਵਿਦਿਆਰਥੀਆਂ ਨੂੰ ਨਰਸਿੰਗ ’ਚ ਦਾਖਲਾ ਲੈਣ ਦਾ ਮੌਕਾ-ਡਾ. ਰਾਏ

ਗੜ੍ਹਸ਼ੰਕਰ, 25 ਅਕਤੂਬਰ (ਧਾਲੀਵਾਲ)-ਗੁਰਸੇਵਾ ਨਰਸਿੰਗ ਕਾਲਜ ਪਨਾਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਨੇ ਦੱਸਿਆ ਕਿ ਹਾਲ ਵਿਚ ਆਏ ਫ਼ੈਸਲੇ ਅਨੁਸਾਰ ਹੁਣ ਪੀ.

Ad Position 21
No active advertisement
ਅਜੀਤ ਡੈਸਕ 26-10-2026
ਗੜ੍ਹਸ਼ੰਕਰ, 25 ਅਕਤੂਬਰ (ਧਾਲੀਵਾਲ)-ਗੁਰਸੇਵਾ ਨਰਸਿੰਗ ਕਾਲਜ ਪਨਾਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਜੰਗ ਬਹਾਦਰ ਸਿੰਘ ਰਾਏ ਨੇ ਦੱਸਿਆ ਕਿ ਹਾਲ ਵਿਚ ਆਏ ਫ਼ੈਸਲੇ ਅਨੁਸਾਰ ਹੁਣ ਪੀ. ਪੀ. ਐੱਮ. ਈ. ਟੀ. ’ਚ ਅਪੀਅਰ ਹੋਏ ਵਿਦਿਆਰਥੀ ਬੀ. ਐੱਸ. ਸੀ. ਨਰਸਿੰਗ ਵਿਚ ਦਾਖਲਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਗੁਰਸੇਵਾ ਨਰਸਿੰਗ ਕਾਲਜ ਪਨਾਮ ਵਿਚ ਬੀ. ਐੱਸ. ਸੀ. ਨਰਸਿੰਗ ਦੀਆਂ ਸੀਮਤ ਸੀਟਾਂ ਖ਼ਾਲੀ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪਹਿਲ ਦੇ ਆਧਾਰ ’ਤੇ ਸੰਪਰਕ ਕਰਕੇ ਸੀਟ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਸਿਰਫ਼ ਪੀ. ਪੀ. ਐੱਮ. ਈ. ਟੀ. ’ਚ ਅਪੀਅਰ ਹੋਣਾ ਹੀ ਲਾਜ਼ਮੀ ਹੈ। ਡਾ. ਰਾਏ ਨੇ ਦੱਸਿਆ ਕਿ ਕਾਲਜ ਵਿਚ ਬੱਸ ਸੁਵਿਧਾ ਤੋਂ ਇਲਾਵਾ ਹੋਸਟਲ ਦੀ ਸੁਵਿਧਾ ਵੀ ਉਪਲਬਧ ਹੈ। ਇਸੇ ਤਰ੍ਹਾਂ ਵਿਦਿਆਰਥੀਆਂ ਲਈ ਸਕਾਲਰਸ਼ਿਪ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਿੰਜੋ ’ਚ ਮਾਂ ਭਗਵਤੀ ਜਾਗਰਣ ਕਰਵਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਮਾਹਿਲਪੁਰ ’ਚ ਹੋਣ ਵਾਲੇ ਜ਼ੋਨਲ ਤੇ ਇੰਟਰ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਜਾਰੀ
Ad Position 24