ਲਮੀਨ ਦੀ ਆਸਥਾ ਠਾਕੁਰ ਪੰਜਾਬ ਲੈਕਚਰਾਰ ਕੈਡਰ ਅੰਗਰੇਜ਼ੀ ਦੀ ਪ੍ਰੀਖਿਆ ’ਚ ਪੰਜਾਬ ’ਚੋਂ ਦੂਜੇ ਸਥਾਨ ’ਤੇ
ਐਮਾਂ ਮਾਂਗਟ, 25 ਅਕਤੂਬਰ (ਗੁਰਾਇਆ)-ਪੰਜਾਬ ਲੈਕਚਰਾਰ ਕੈਡਰ (ਅੰਗਰੇਜ਼ੀ) ਦੀ ਪ੍ਰੀਖਿਆ ਵਿਚ ਨਜ਼ਦੀਕੀ ਪਿੰਡ ਲਮੀਨ ਦੀ ਨਿਵਾਸੀ ਆਸਥਾ ਠਾਕੁਰ ਸਪੁੱਤਰੀ ਪ੍ਰਿੰਸੀਪਲ ਆਕਾਸ਼ਦੀਪ ਸਿੰਘ ਨੇ ਪੰਜਾਬ ਭਰ ’ਚੋਂ ਦੂਜਾ ਸਥਾਨ ਹਾਸਿਲ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸੰਬੰਧੀ ਪ੍ਰਿੰਸੀਪਲ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ 26 ਸਤੰਬਰ 2026 ਨੂੰ ਆਯੋਜਿਤ ਹੋਈ ਸੀ, ਜਿਸ ਦਾ ਨਤੀਜਾ ਬੀਤੇ ਦਿਨੀਂ ਐਲਾਨਿਆ, ਜਿਸ ਵਿਚ ਆਸਥਾ ਠਾਕੁਰ ਨੇ ਸ਼ਾਨਦਾਰ ਉੱਪਲਬਧੀ ਹਾਸਿਲ ਕੀਤੀ, ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਅਤੇ ਹਲਕੇ ਵਿਚ ਖ਼ੁਸ਼ੀ ਦੀ ਲਹਿਰ ਹੈ।
ਐਮਾਂ ਮਾਂਗਟ, 25 ਅਕਤੂਬਰ (ਗੁਰਾਇਆ)-ਪੰਜਾਬ ਲੈਕਚਰਾਰ ਕੈਡਰ (ਅੰਗਰੇਜ਼ੀ) ਦੀ ਪ੍ਰੀਖਿਆ ਵਿਚ ਨਜ਼ਦੀਕੀ ਪਿੰਡ ਲਮੀਨ ਦੀ ਨਿਵਾਸੀ ਆਸਥਾ ਠਾਕੁਰ ਸਪੁੱਤਰੀ ਪ੍ਰਿੰਸੀਪਲ ਆਕਾਸ਼ਦੀਪ ਸਿੰਘ ਨੇ ਪੰਜਾਬ ਭਰ ’ਚੋਂ ਦੂਜਾ ਸਥਾਨ ਹਾਸਿਲ ਕਰਕੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ। ਇਸ ਸੰਬੰਧੀ ਪ੍ਰਿੰਸੀਪਲ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ 26 ਸਤੰਬਰ 2026 ਨੂੰ ਆਯੋਜਿਤ ਹੋਈ ਸੀ, ਜਿਸ ਦਾ ਨਤੀਜਾ ਬੀਤੇ ਦਿਨੀਂ ਐਲਾਨਿਆ, ਜਿਸ ਵਿਚ ਆਸਥਾ ਠਾਕੁਰ ਨੇ ਸ਼ਾਨਦਾਰ ਉੱਪਲਬਧੀ ਹਾਸਿਲ ਕੀਤੀ, ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਰਿਵਾਰ ਅਤੇ ਹਲਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਹੋਣਹਾਰ ਬੇਟੀ ਨੇ ਆਪਣੀ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਸੰਬੰਧੀ ਆਪਣੀ ਇਸ ਕਾਮਯਾਬੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਆਸਥਾ ਠਾਕੁਰ ਨੇ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਇਸ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਦਿੱਤਾ, ਜਿਨ੍ਹਾਂ ਦੇ ਮਾਰਗ ਦਰਸ਼ਨ ਵਿਚ ਉਸ ਨੂੰ ਇਹ ਮਾਣ ਹਾਸਿਲ ਹੋਇਆ। ਉਸ ਨੇ ਕਿਹਾ ਕਿ ਮਾਪਿਆਂ ਦੇ ਅਸ਼ੀਰਵਾਦ, ਅਧਿਆਪਕਾਂ ਦੀ ਯੋਗ ਰਹਿਨੁਮਾਈ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਇਹ ਮੁਕਾਮ ਹਾਸਿਲ ਕਰਨ ਵਿਚ ਸਫਲ ਰਹੀ ਹੈ। ਆਸਥਾ ਠਾਕੁਰ ਤੇ ਪਰਿਵਾਰ ਨੂੰ ਹਰ ਪਾਸਿਉਂ ਮੁਬਾਰਕਬਾਦ ਮਿਲ ਰਹੀ ਹੈ।