70ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਫੁੱਟਬਾਲ ਖੇਡਾਂ ’ਚ ਬਲਾਕ ਮਾਹਿਲਪੁਰ-1 ਦੇ ਲੜਕੇ ਤੇ ਲੜਕੀਆਂ ਜੇਤੂ
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬਲਾਕ ਸਪੋਰਟਸ ਅਫ਼ਸਰ ਬ੍ਰਹਮਜੀਤ ਸਿੰਘ ਦੀ ਦੇਖ ਰੇਖ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਦੇ ਆਖ਼ਰੀ ਦਿਨ ਬੀ. ਐਨ.
ਮਾਹਿਲਪੁਰ, 22 ਅਕਤੂਬਰ (ਰਜਿੰਦਰ ਸਿੰਘ)-ਬਲਾਕ ਸਪੋਰਟਸ ਅਫ਼ਸਰ ਬ੍ਰਹਮਜੀਤ ਸਿੰਘ ਦੀ ਦੇਖ ਰੇਖ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲੜਕੇ ਤੇ ਲੜਕੀਆਂ ਦੇ ਆਖ਼ਰੀ ਦਿਨ ਬੀ. ਐਨ. ਓ. ਹਰਵਿੰਦਰ ਸਿੰਘ ਬੰਗਾ ਨੇ ਵਿਸ਼ੇਸ਼ ਕੌਰ ਪਹੁੰਚ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਅੱਜ ਕਰਵਾਏ ਲੜਕਿਆਂ ਦੇ ਫਾਈਨਲ ਮੈਚਾਂ ‘ਚ ਮਾਹਿਲਪੁਰ-1 ਨੇ ਮਾਹਿਲਪੁਰ-2 ਨੂੰ 1-0 ਨਾਲ ਹਰਾ ਕੇ ਪਹਿਲਾ ਸਥਾਨ, ਲੜਕੀਆਂ ‘ਚ ਮਾਹਿਲਪੁਰ-1 ਦੇ ਮੁਕਾਬਲੇ ਦੂਸਰੀ ਟੀਮ ਨਾ ਆਉਣ ਕਰਕੇ ਸੂਬਾ ਪੱਧਰੀ ਹੋਣ ਵਾਲੇ ਮੈਚਾਂ ‘ਚ ਜਗ੍ਹਾ ਬਣਾਈ। ਇਸ ਮੌਕੇ ਅਸ਼ੋਕ ਕੁਮਾਰ ਕਾਲੇਵਾਲ ਭਗਤਾਂ, ਰਮਨਜੀਤ ਕਹਾਰਪੁਰ, ਮੁਨੀਤ ਖੰਨਾ ਮਹਿਗਰੋਵਾਲ, ਪ੍ਰਿਯੰਕਾ ਬੱਢੋਆਣ, ਸੰਦੀਪ ਕੁਮਾਰ ਮਾਹਿਲਪੁਰ, ਸਤਪਾਲ ਸਿੰਘ ਮਾਹਿਲਪੁਰ, ਇੰਦਰਜੀਤ, ਕੁਲਤਾਰ ਸਿੰਘ ਸਿੰਘਪੁਰ, ਅਭਿਨੰਦਰ ਨੰਗਲ ਖਿਡਾਰੀਆ, ਵਿਜੇ ਕੁਮਾਰ ਬੰਬੇਲੀ, ਕੇਵਲ ਰਾਮ ਭੁੱਲੇਵਾਲ ਰਾਠਾਂ, ਅਜੇ ਕੁਮਾਰ ਅਜਨੋਹਾ, ਨਰੇਸ਼ ਕੁਮਾਰ ਬੰਬੇਲੀ, ਠਾਕੁਰ ਕਰਨ ਮਹਿਤਾ ਡੀ.ਪੀ.ਈ., ਦਲਜੀਤ ਸਿੰਘ ਬਾਹੋਵਾਲ, ਨਰਿੰਦਰਜੀਤ ਕੌਰ ਮੇਘੋਵਾਲ, ਸਾਗਰ ਮੁੱਗੋਵਾਲ, ਗੁਰਲੀਨ ਕੌਰ ਗੰਧੋਵਾਲ ਅਤੇ ਹੋਰ ਪ੍ਰਬੰਧਕ ਤੇ ਖੇਡ ਪ੍ਰੇਮੀ ਹਾਜ਼ਰ ਸਨ।