22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਜਪਾ ਨੇਤਾ ਸੁਸ਼ੀਲ ਪਿੰਕੀ ਵਾਲੀਬਾਲ ਟੂਰਨਾਮੈਂਟ ’ਚ ਬਤੌਰ ਮੁੱਖ ਮਹਿਮਾਨ ਪਹੁੰਚੇ

ਤਲਵਾੜਾ, 22 ਅਕਤੂਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਨੰਗਲ ਖਨੌੜਾ ਵਿਖੇ 5ਵੇਂ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ। ਟੂਰਨਾਮੈਂਟ ਵਿਚ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।

Ad Position 21
No active advertisement
ਅਜੀਤ ਡੈਸਕ 23-10-2026
ਤਲਵਾੜਾ, 22 ਅਕਤੂਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਨੰਗਲ ਖਨੌੜਾ ਵਿਖੇ 5ਵੇਂ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ। ਟੂਰਨਾਮੈਂਟ ਵਿਚ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਸ਼ਰਮਾ (ਪਿੰਕੀ) ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਰਿਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਟੂਰਨਾਮੈਂਟ ਵਿਚ ਫਾਈਨਲ ਮੁਕਾਬਲਾ ਨੰਗਲ ਖਨੌੜਾ ਦੀ ਟੀਮ ਅਤੇ ਡੰਗੋਹ ਦੀ ਟੀਮ ਦਰਮਿਆਨ ਹੋਇਆ, ਜਿਸ ’ਚ ਡੰਗੋਹ ਦੀ ਟੀਮ ਜੇਤੂ ਰਹੀ। ਮੁੱਖ ਮਹਿਮਾਨ ਪਿੰਕੀ ਨੇ ਜੇਤੂ ਟੀਮਾਂ ਨੂੰ ਆਪਣੇ ਕਰ ਕਮਲਾ ਨਾਲ ਇਨਾਮ ਤਕਸੀਮ ਕੀਤੇ। ਇਸ ਤੋਂ ਬਾਅਦ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਨੇਤਾ ਸੁਸ਼ੀਲ ਪਿੰਕੀ ਨੇ ਕਿਹਾ ਕਿ ਖੇਡ ਟੂਰਨਾਮੈਂਟ ਸਮੇਂ ਦੀ ਜ਼ਰੂਰਤ ਹਨ। ਮੁੱਖ ਮਹਿਮਾਨ ਪਿੰਕੀ ਨੇ ਕਲੱਬ ਦੀ ਮਾਲੀ ਸਹਾਇਤਾ ਵੀ ਕੀਤੀ। ਇਸ ਮੌਕੇ ਸੋਮਨਾਥ ਠਾਕੁਰ, ਅਦਿੱਤਿਆ ਸ਼ਰਮਾ, ਸੰਜੇ, ਅਮਿੱਤ ਕੁਮਾਰ, ਵਿਮਲ ਕੁਮਾਰ, ਕਮਲਜੀਤ, ਕੇਵਲ, ਅਮਿੱਤ, ਦੀਪਕ ਕੁਮਾਰ, ਇਸ਼ਾਂਤ, ਪ੍ਰਿੰਸ ਠਾਕੁਰ, ਰਜਤ, ਬ੍ਰਿਜ ਆਦਿ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ‘ਟ੍ਰਿਬਿਊਨਲ ਮੈਂਬਰ’ ਨਿਯੁਕਤ ਅਗਲੀ ਖ਼ਬਰ ਮੈਨੇਜਰ ਜਸਵਿੰਦਰ ਸਿੰਘ, ਸੂਬਾ ਮੀਤ ਪ੍ਰਧਾਨ ਨੀਲੂ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ
Ad Position 24