23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੁਲਾਜ਼ਮ ਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਸਾਂਝੀ ਮੁਲਾਜ਼ਮ, ਪੈਨਸ਼ਨਰ ਤਾਲਮੇਲ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਯੂਨੀਅਨ ਨਰਿੰਦਰ ਸਿੰਘ ਗੋਲੀ, ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਰਜਤ ਮਹਾਜਨ, ਪ੍ਰਧਾਨ ਪ. ਸ.

Ad Position 21
No active advertisement
ਅਜੀਤ ਡੈਸਕ 23-10-2026
ਮੁਕੇਰੀਆਂ, 22 ਅਕਤੂਬਰ (ਰਾਮਗੜ੍ਹੀਆ)-ਸਾਂਝੀ ਮੁਲਾਜ਼ਮ, ਪੈਨਸ਼ਨਰ ਤਾਲਮੇਲ ਕਮੇਟੀ ਵਲੋਂ ਜ਼ਿਲ੍ਹਾ ਪ੍ਰਧਾਨ ਪੈਨਸ਼ਨਰ ਯੂਨੀਅਨ ਨਰਿੰਦਰ ਸਿੰਘ ਗੋਲੀ, ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਰਜਤ ਮਹਾਜਨ, ਪ੍ਰਧਾਨ ਪ. ਸ. ਸ. ਫ. ਮਨਜੀਤ ਸਿੰਘ, ਪੈਨਸ਼ਨਰ ਆਗੂ ਤਰਸੇਮ ਹਰਚੰਦ, ਤਹਿਸੀਲ ਪ੍ਰਧਾਨ ਪੈਨਸ਼ਨਰ ਯੂਨੀਅਨ ਕੁੰਵਰ ਰਾਕੇਸ਼ ਸਿੰਘ, ਜਨਰਲ ਸਕੱਤਰ ਸਤੀਸ਼ ਕੁਮਾਰ ਦੀ ਅਗਵਾਈ ਵਿਚ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਧਰਨੇ ਤੋਂ ਬਾਅਦ ਮਾਤਾ ਰਾਣੀ ਚੌਕ ਜਾ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ 18 ਸਤੰਬਰ 2026 ਨੂੰ ਸਾਂਝੀ ਮੁਲਾਜ਼ਮ ਅਤੇ ਪੈਨਸ਼ਨਰ ਤਾਲਮੇਲ ਕਮੇਟੀ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਵਿਚ ਕਿਹਾ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਤਾਲਮੇਲ ਕਮੇਟੀ ਨਾਲ ਮੀਟਿੰਗ ਕੀਤੀ ਜਾਵੇਗੀ ਪਰ ਮੁੱਖ ਮੰਤਰੀ ਮੀਟਿੰਗ ਕਰਨ ਤੋਂ ਭੱਜ ਗਿਆ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ ਹੈ, ਸਿਰਫ਼ ਲਾਰੇ ਹੀ ਲਗਾਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਾਜ਼ਮਾਂ ਦਾ ਪੈਸਾ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰਾਂ ’ਤੇ ਫ਼ਜ਼ੂਲ ਖ਼ਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਢੇ 7 ਲੱਖ ਮੁਲਾਜ਼ਮ, ਪੈਨਸ਼ਨਰ ਤੇ ਉਨ੍ਹਾਂ ਦੇ ਪਰਿਵਾਰ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਬਕ ਸਿਖਾਉਣਗੇ। ਇਸ ਮੌਕੇ ਬਲਵਿੰਦਰ ਟਾਕ, ਬ੍ਰਿਜ ਮੋਹਨ, ਖੁਸ਼ਵੰਤ ਸਿੰਘ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ, ਬਲਦੇਵ ਕ੍ਰਿਸ਼ਨ, ਤਰਲੋਚਨ ਸਿੰਘ, ਜਗਦੀਸ਼ ਸਿੰਘ, ਜਗਜੀਤ ਸਿੰਘ, ਮਧੂ ਕੁਮਾਰੀ, ਪੁਸ਼ਪਾ ਦੇਵੀ, ਬੰਦਨਾ ਕੌਸ਼ਲ, ਆਰਤੀ ਕੁਮਾਰੀ, ਪੂਨਮ ਪੂਰੀ, ਅਮਨਦੀਪ ਕੌਰ, ਦਲਵੀਰ ਕੌਰ, ਇੰਦਰਪ੍ਰੀਤ, ਰੀਨਾ ਰਾਣੀ, ਰਜਨੀ ਸੂਦ, ਅਨੀਤਾ ਦੇਵੀ, ਅਮਨਪ੍ਰੀਤ ਕੌਰ, ਨਿਰਮਲਾ, ਸੁਦੇਸ਼ ਕੁਮਾਰੀ, ਬਲਜਿੰਦਰ ਕੌਰ, ਜੋਤੀ ਬਾਲਾ, ਨਿਰਮਲਾ ਦੇਵੀ, ਰਾਜਦੀਪ ਕੌਰ, ਸੁਰਿੰਦਰ ਸਿੰਘ, ਅਰਵਿੰਦ ਰਾਣਾ, ਜਸਵੀਰ ਸਿੰਘ ਚੱਕ, ਬਲਵਿੰਦਰ ਸਿੰਘ ਨੌਸ਼ਹਿਰਾ ਪੱਤਣ, ਸ਼ੀਸ਼ਪਾਲ ਚੌਹਾਨ, ਦਰਸ਼ਨ ਸਿੰਘ, ਆਂਚਲ ਸਿੰਘ, ਭੁਪਿੰਦਰ ਭਾਟੀਆ, ਸੁਜਾਨ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ ਮੁਲਤਾਨੀ, ਸੁਸ਼ੀਲ ਕੁਮਾਰ, ਗੁਰਮੁਖ ਸਿੰਘ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਮਨਦੀਪ ਸਿੰਘ, ਸੁਰਜੀਤ ਸਿੰਘ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ, ਜਤਿੰਦਰ ਮਹਿਰਾ, ਰਾਕੇਸ਼ ਕੁਮਾਰ, ਸੁਰੇਸ਼ ਲੋਹਗੜ੍ਹ, ਰਕੇਸ਼ ਸੰਗੋਤਰਾ, ਸ਼ੇਰ ਸਿੰਘ, ਤਰਲੋਕ ਸਿੰਘ, ਸੁਰਜੀਤ ਠਾਕੁਰ, ਭਗਵਾਨ ਸਿੰਘ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਾਂ ਵਲੋਂ ਹੜਤਾਲ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਪੰਜਾਬ ਦੇ ਨੌਜਵਾਨ ਨਸ਼ਿਆਂ ਨੂੰ ਛੱਡਣ ਤੇ ਬੈਕਫਿੰਕੋ ਦੀ ਸਹਾਇਤਾ ਨਾਲ ਸਵੈ-ਰੋਜਗਾਰ ਸਥਾਪਿਤ ਕਰਨ-ਸੰਦੀਪ ਸੈਣੀ
Ad Position 24