17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਖੇਡਾਂ ਵਤਨ ਪੰਜਾਬ ਦੀਆਂ ’ਚ ਇੰਦਰਜੀਤ ਕੌਰ ਨੇ 3 ਸੋਨੇ ਦੇ ਤਗਮੇ ਜਿੱਤੇ

ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਉਚੇਰੀ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਜੂਨੀਅਰ ਅਸਿਸਟੈਂਟ, ਅੰਤਰਰਾਸ਼ਟਰੀ ਅਥਲੀਟ ਤੇ ਜੂਡੋ ਖਿਡਾਰਨ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਡਿਸਕਸ ਥਰੋਅ, ਸ਼ਾਟਪੁੱਟ ਥਰੋਅ, ਜੈਵਲਿਨ ਥਰੋਅ ‘ਚ ਪਹਿਲਾ ਸਥਾਨ ਹਾਸਿਲ ਕਰਕੇ ਤਿੰਨ ਸੋਨੇ ਦੇ ਤਗਮੇ ਜਿੱਤੇ, ਜਿਸ ਦੇ ਚੱਲਦਿਆਂ ਮੈਡਮ ਇੰਦਰਜੀਤ ਕੌਰ ਦੀ ਚੋਣ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ। ਇਸ ਪ੍ਰਾਪਤੀ ਉਪਰੰਤ ਆਪਣੇ ਵਿਭਾਗ ਪਹੁੰਚਣ ‘ਤੇ ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 17-10-2026
ਹੁਸ਼ਿਆਰਪੁਰ, 16 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਉਚੇਰੀ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਮੈਡਮ ਇੰਦਰਜੀਤ ਕੌਰ ਜੂਨੀਅਰ ਅਸਿਸਟੈਂਟ, ਅੰਤਰਰਾਸ਼ਟਰੀ ਅਥਲੀਟ ਤੇ ਜੂਡੋ ਖਿਡਾਰਨ ਵਲੋਂ ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਤਹਿਤ ਜ਼ਿਲ੍ਹਾ ਪੱਧਰੀ ਡਿਸਕਸ ਥਰੋਅ, ਸ਼ਾਟਪੁੱਟ ਥਰੋਅ, ਜੈਵਲਿਨ ਥਰੋਅ ‘ਚ ਪਹਿਲਾ ਸਥਾਨ ਹਾਸਿਲ ਕਰਕੇ ਤਿੰਨ ਸੋਨੇ ਦੇ ਤਗਮੇ ਜਿੱਤੇ, ਜਿਸ ਦੇ ਚੱਲਦਿਆਂ ਮੈਡਮ ਇੰਦਰਜੀਤ ਕੌਰ ਦੀ ਚੋਣ ਸੂਬਾ ਪੱਧਰੀ ਮੁਕਾਬਲਿਆਂ ਲਈ ਹੋਈ। ਇਸ ਪ੍ਰਾਪਤੀ ਉਪਰੰਤ ਆਪਣੇ ਵਿਭਾਗ ਪਹੁੰਚਣ ‘ਤੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਤੇ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕਰਦੇ ਹੋਏ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਤੇ ਉਚੇਰੀ ਸਿੱਖਿਆ ਵਿਭਾਗ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਇੰਦਰਜੀਤ ਕੌਰ ਵਲੋਂ ਆਪਣੀ ਡਿਊਟੀ ਦੇ ਨਾਲ-ਨਾਲ ਖੇਡਾਂ ਪ੍ਰਤੀ ਪੂਰੀ ਮਿਹਨਤ ਤੇ ਲਗਨ ਸਦਕਾ ਸਟੇਟ ਅਤੇ ਨੈਸ਼ਨਲ ਖੇਡ ਮੁਕਾਬਲਿਆਂ ’ਚੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਬਹੁਤ ਸਾਰੇ ਤਗਮੇ ਪ੍ਰਾਪਤ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਤਿਲਕ ਰਾਜ ਚੌਹਾਨ ਭਾਜਪਾ ਦੇ ਓ. ਬੀ. ਸੀ. ਮੋਰਚਾ ਸੂਬਾ ਕਾਰਜਕਾਰਨੀ ਦੇ ਮੈਂਬਰ ਬਣੇ
Ad Position 24